ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਦੇਰ ਰਾਤ ਭਿਆਨਕ ਸੜਕੀ ਹਾਦਸਾ ਹੋਇਆ। ਜਿੱਥੇ ਟ੍ਰਕ ਅਤੇ ਕਾਰ ਦੀ ਟੱਕਰ 'ਚ ਨੌ ਵਿਦੀਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੁਣੇ 'ਚ ਕਦਮ ਵਾਵਕ ਵਾਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ 'ਤੇ ਹੋਇਆ। ਸਾਰੇ ਵਿਦੀਆਰਥੀ ਪੁਣੇ ਦੇ ਯਾਵਤ ਪਿੰਡ ਦੇ ਰਹਿਣ ਵਾਲੇ ਸੀ ਅਤੇ ਰਾਏਗੜ੍ਹ ਘੁੰਮਣ ਗਏ ਸੀ

ਕਿਹਾ ਜਾ ਰਿਹਾ ਹੈ ਕਿ ਵਾਪਸੀ ਸਮੇਂ ਡ੍ਰਾਈਵਰ ਨੇ ਕਾਰ 'ਤੇ ਆਪਣਾ ਕੰਟ੍ਰੋਲ ਖੋ ਦਿੱਤਾ ਅਤੇ ਕਾਰ ਡਿਵਾਈਡਰ ਤੋੜ ਦੇ ਹੋਏ ਦੂਜੇ ਪਾਸੇ ਖੜ੍ਹੇ ਟ੍ਰਕ ਨਾਲ ਟੱਕਰਾ ਗਈ। ਸਾਰੇ ਨੌ ਵਿਦੀਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਾਰੇ ਗਏ ਵਿਦੀਆਰਥੀਆਂ ਦੇ ਨਾਂ ਅਕਸ਼ੇ ਭਾਰਤ ਵਾਈਕਰ, ਵਿਸ਼ਾਂਲ ਸੁਭਾਸ਼ ਯਾਦਵ, ਨਿਖੀਲ ਚੰਦਰਕਾਂਤ ਵਾਬਲੇ, ਸੋਨੂ, ਪਰਵੇਜ਼ ਆਸ਼ਪਾਕ ਅੱਤਾਰ, ਸ਼ੁਭਮ ਰਾਮਦਾਸ, ਅਕਸ਼ੇ ਚੰਦਰਕਾਂਤ, ਦੱਤਾ ਗਣੇਸ਼ ਯਾਦਵ ਅਤੇ ਜੁਬੇਰ ਅਜਿਜ ਮੁਲਾਂਨੀ ਮਇਤਾ ਹੈ।