ਨਵੀਂ ਦਿੱਲੀ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੁਪਰਸਟਾਰ ਰਜਨੀਕਾਂਤ ਨੂੰ 51ਵੇਂ ਦਾਦਾ ਸਾਹਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਜਾਵਡੇਕਰ ਨੇ ਰਜਨੀਕਾਂਤ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਮਹਾਨ ਅਦਾਕਾਰ ਦੱਸਿਆ ਪਰ ਪ੍ਰੈੱਸ ਕਾਨਫਰੰਸ ਵਿੱਚ ਇੱਕ ਸਵਾਲ 'ਤੇ ਉਹ ਨਾਰਾਜ਼ ਹੋ ਗਏ।
ਜਾਣੋ ਕਿ ਇਹ ਪ੍ਰਸ਼ਨ ਕੀ ਸੀ:
ਦਰਅਸਲ ਰਜਨੀਕਾਂਤ ਦੱਖਣੀ ਰਾਜ ਤਾਮਿਲਨਾਡੂ ਤੋਂ ਹਨ, ਜਿੱਥੇ ਵਿਧਾਨ ਸਭਾ ਚੋਣਾਂ ਅਜੇ ਵੀ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਇੱਕ ਪੱਤਰਕਾਰ ਨੇ ਜਾਵਡੇਕਰ ਨੂੰ ਸਵਾਲ ਕੀਤਾ, "ਕੀ ਤਮਿਲਨਾਡੂ ਵਿੱਚ ਚੋਣਾਂ ਕਰਕੇ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਜਾ ਰਿਹਾ ਹੈ?" ਇਸ ਪ੍ਰਸ਼ਨ ਦੇ ਜਵਾਬ ਵਿੱਚ ਨਾਰਾਜ਼ ਜਾਵਡੇਕਰ ਨੇ ਕਿਹਾ, “ਤੁਸੀਂ ਪ੍ਰਸ਼ਨ ਸਹੀ ਪੁੱਛਿਆ ਕਰੋ।”
ਰਜਨੀਕਾਂਤ ਇਤਿਹਾਸ ਦੇ ਸਭ ਤੋਂ ਮਹਾਨ ਅਦਾਕਾਰਾਂ ਚੋਂ ਇੱਕ- ਜਾਵਡੇਕਰ
ਪ੍ਰੈੱਸ ਕਾਨਫਰੰਸ ਵਿੱਚ ਜਾਵਡੇਕਰ ਨੇ ਕਿਹਾ, “ਮੈਂ ਸਾਲ 2019 ਲਈ ਦਾਦਾਸਾਹਿਬ ਫਾਲਕੇ ਐਵਾਰਡ ਦੇ ਐਲਾਨ ਕਰਦਿਆਂ ਬਹੁਤ ਖੁਸ਼ ਹਾਂ ਕਿ ਇਸ ਸਾਲ ਇਹ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਉੱਤਮ ਅਦਾਕਾਰ ਰਜਨੀਕਾਂਤ ਜੀ ਨੂੰ ਉਨ੍ਹਾਂ ਦੀ ਅਦਾਕਾਰੀ, ਨਿਰਮਾਣ ਤੇ ਸਕ੍ਰੀਨ ਪਲੇਅ ਵਜੋਂ ਯੋਗਦਾਨ ਦੇਣ ਲਈ ਦਿੱਤਾ ਜਾਵੇਗਾ। ਮੈਂ ਸਾਰੇ ਜਿਊਰੀ ਮੈਂਬਰਾਂ ਆਸ਼ਾ ਭੋਂਸਲੇ, ਸੁਭਾਸ਼ ਘਈ, ਮੋਹਨ ਲਾਲ ਤੇ ਵਿਸ਼ਵਜੀਤ ਚੈਟਰਜੀ ਦਾ ਧੰਨਵਾਦ ਕਰਦਾ ਹਾਂ।”
ਦੱਸ ਦਈਏ ਕਿ ਐਕਟਰ ਰਜਨੀਕਾਂਤ ਭਾਰਤ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ ਉਨ੍ਹਾਂ ਨੂੰ ਭਾਰਤ ਸਰਕਾਰ ਨੇ 2000 ਵਿੱਚ ਪਦਮ ਭੂਸ਼ਣ ਅਤੇ 2016 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਰਜਨੀਕਾਂਤ ਨੇ ਤਾਮਿਲ ਸਿਨੇਮਾ 'ਚ ਆਪਣੀ ਸ਼ੁਰੂਆਤ 'ਅਪੂਰਵ ਰਾਗੰਗਲ' ਨਾਲ ਕੀਤੀ ਸੀ। ਉਸ ਦੀਆਂ ਕਈ ਹਿੱਟ ਫਿਲਮਾਂ ਵਿਚ 'ਬਾਸ਼ਾ', 'ਸ਼ਿਵਾਜੀ' ਤੇ 'ਐਂਥੀਰਨ' ਹਨ। ਉਹ ਆਪਣੇ ਪ੍ਰਸ਼ੰਸਕਾਂ ਵਿਚ ਥਲਾਈਵਾ ਵਜੋਂ ਜਾਣਿਆ ਜਾਂਦਾ ਹੈ।
ਦੱਸ ਦਈਏ ਕਿ ਪਹਿਲੀ ਵਾਰ ਅਦਾਕਾਰਾ ਦੇਵੀਕਾ ਰਾਣੀ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲਾਂ ਵਿੱਚ ਜਿਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ, ਉਨ੍ਹਾਂ ਵਿੱਚ ਅਮਿਤਾਭ ਬੱਚਨ, ਵਿਨੋਦ ਖੰਨਾ, ਫਿਲਮ ਨਿਰਮਾਤਾ ਕੇ.ਕੇ. ਵਿਸ਼ਵਨਾਥ ਅਤੇ ਮਨੋਜ ਕੁਮਾਰ ਸ਼ਾਮਲ ਹਨ।
ਇਹ ਵੀ ਪੜ੍ਹੋ: ਨੇਪਾਲ ਰਸਤੇ ਗ਼ੈਰ ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੁੰਦੀ ਕੈਨੇਡਾ ਦੀ ਔਰਤ ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904