Vande Bharat To Kashmir Train Booking: ਕਸ਼ਮੀਰ ਦੀਆਂ ਵਾਦੀਆਂ ਵਿੱਚੋਂ ਲੰਘਦੀ ਰੇਲਗੱਡੀ ਦਾ ਸੁਪਨਾ ਹੁਣ ਪੂਰਾ ਹੋਣ ਵਾਲਾ ਹੈ। ਦੱਸ ਦੇਈਏ ਕਿ ਕਸ਼ਮੀਰ ਲਈ ਰੇਲ ਯਾਤਰਾ 17 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਨਾਲ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵੱਲੋਂ ਸ੍ਰੀਨਗਰ ਲਈ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਸੰਭਾਵਨਾ ਹੈ।
ਕਦੋਂ ਸ਼ੁਰੂ ਹੋਵੇਗੀ ਟਿਕਟ ਬੁਕਿੰਗ
ਟਰੇਨ ਦੀ ਬੁਕਿੰਗ ਨੂੰ ਲੈ ਕੇ ਰੇਲਵੇ ਯਾਤਰੀਆਂ ਵਿੱਚ ਉਤਸੁਕਤਾ ਹੈ। ਖ਼ਬਰਾਂ ਅਨੁਸਾਰ, ਕਟੜਾ-ਸ਼੍ਰੀਨਗਰ ਵੰਦੇ ਭਾਰਤ ਟ੍ਰੇਨ ਲਈ ਟਿਕਟ ਬੁਕਿੰਗ ਟ੍ਰੇਨ ਦੇ ਸੰਚਾਲਨ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਮੀਦ ਹੈ ਕਿ ਟ੍ਰੇਨ ਦੀ ਸ਼ੁਰੂਆਤ ਦੇ ਅਗਲੇ ਹੀ ਦਿਨ ਤੋਂ ਯਾਤਰੀਆਂ ਲਈ ਟਿਕਟ ਬੁਕਿੰਗ ਵਿੰਡੋ ਖੁੱਲ੍ਹ ਜਾਵੇਗੀ। ਅਨੁਮਾਨਿਤ ਟਿਕਟ ਦੀ ਕੀਮਤ 1500 ਰੁਪਏ ਤੋਂ 2500 ਰੁਪਏ ਤੱਕ ਹੋ ਸਕਦੀ ਹੈ।
ਕਟੜਾ-ਸ਼੍ਰੀਨਗਰ ਵੰਦੇ ਭਾਰਤ ਅਤੇ ਐਕਸਪ੍ਰੈਸ ਟ੍ਰੇਨਾਂ ਦੇ ਸਮੇਂ ਇਸ ਪ੍ਰਕਾਰ ਹਨ:
ਵੰਦੇ ਭਾਰਤ ਐਕਸਪ੍ਰੈਸ
ਕਟੜਾ ਤੋਂ ਸ੍ਰੀਨਗਰ: ਸਵੇਰੇ 8:10 ਵਜੇ ਰਵਾਨਗੀ, ਸਵੇਰੇ 11:20 ਵਜੇ ਪਹੁੰਚਣਾ (ਹਫ਼ਤੇ ਵਿੱਚ 6 ਦਿਨ)
ਸ਼੍ਰੀਨਗਰ ਤੋਂ ਕਟੜਾ: ਦੁਪਹਿਰ 12:45 ਵਜੇ ਰਵਾਨਗੀ, ਦੁਪਹਿਰ 3:55 ਵਜੇ ਪਹੁੰਚਣਾ
ਮੇਲ ਐਕਸਪ੍ਰੈਸ (1)
ਕਟੜਾ ਤੋਂ ਸ੍ਰੀਨਗਰ: ਸਵੇਰੇ 9:50 ਵਜੇ ਰਵਾਨਗੀ, ਦੁਪਹਿਰ 1:10 ਵਜੇ ਪਹੁੰਚਣਾ (ਰੋਜ਼ਾਨਾ)
ਸ਼੍ਰੀਨਗਰ ਤੋਂ ਕਟੜਾ: ਸਵੇਰੇ 8:45 ਵਜੇ ਰਵਾਨਗੀ, ਦੁਪਹਿਰ 12:05 ਵਜੇ ਪਹੁੰਚਣਾ
ਮੇਲ ਐਕਸਪ੍ਰੈਸ (2)
ਕਟੜਾ ਤੋਂ ਸ੍ਰੀਨਗਰ: ਦੁਪਹਿਰ 3:00 ਵਜੇ ਰਵਾਨਗੀ, ਸ਼ਾਮ 6:20 ਵਜੇ ਪਹੁੰਚਣਾ (ਰੋਜ਼ਾਨਾ)
ਸ਼੍ਰੀਨਗਰ ਤੋਂ ਕਟੜਾ: ਦੁਪਹਿਰ 3:10 ਵਜੇ ਰਵਾਨਗੀ, ਸ਼ਾਮ 6:30 ਵਜੇ ਪਹੁੰਚਣਾ
Read MOre: Punjab News: ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਸਿਆਸਤਦਾਨ ਅਤੇ ਕਾਰੋਬਾਰੀ ਚੜ੍ਹੇ ਪੁਲਿਸ ਦੇ ਹੱਥੇ, ਜਾਣੋ ਪੂਰਾ ਮਾਮਲਾ
Read MOre: Punjab News: ਪਾਠ ਦੌਰਾਨ ਡਿੱਗੀ ਛੱਤ 'ਚ 22 ਲੋਕ ਦੱਬੇ ਇੱਕ ਦੀ ਮੌਤ, ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Read MOre: Punjab News: ਪੰਜਾਬ 'ਚ ਵਿਆਹਾਂ ਮੌਕੇ ਸ਼ਰਾਬ ਨੂੰ ਲੈ ਮਨਮਾਨੀ ਕਰਨ ਵਾਲੇ ਦੇਣ ਧਿਆਨ! ਨਵੇਂ ਆਦੇਸ਼ ਜਾਰੀ; ਇਸ ਗਲਤੀ 'ਤੇ ਹੋਏਗੀ ਕਾਰਵਾਈ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।