ਦੇਸ਼ ਪਤਾ ਨਹੀਂ ਕਿਸ ਪਾਸੇ ਨੂੰ ਚੱਲ ਪਿਆ ਹੈ ਕਦੇ ਕੋਈ ਸੱਸ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਭੱਜ ਜਾਂਦੀ ਹੈ, ਕਿਤੇ ਕੋਈ ਪਤਨੀ ਬੱਚਿਆਂ ਨੂੰ ਛੱਡ ਕੇ ਬੁਆਏਫ੍ਰੈਂਡ ਨਾਲ....ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 40 ਸਾਲ ਦੀ ਔਰਤ 16 ਸਾਲ ਦੇ ਨਾਬਾਲਿਗ ਦੇ ਨਾਲ ਘਰ ਛੱਡ ਕੇ ਭੱਜ ਗਈ।

ਕਾਨਪੁਰ ਦੇ ਗੋਵਿੰਦ ਨਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 40 ਸਾਲ ਦੀ ਔਰਤ 'ਤੇ 16 ਸਾਲ ਦੇ ਨਾਬਾਲਿਗ ਲੜਕੇ ਨੂੰ ਵਰਗਲਾ ਫੁਸਲਾ ਕੇ ਲੈ ਜਾਣ ਦਾ ਦੋਸ਼ ਲੱਗਿਆ ਹੈ। ਜਦੋਂ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਤਾਂ ਮਾਮਲਾ ਅਦਾਲਤ 'ਚ ਪੁੱਜਿਆ। ਹੁਣ ਅਦਾਲਤ ਦੇ ਹੁਕਮ 'ਤੇ ਗੋਵਿੰਦ ਨਗਰ ਥਾਣੇ ਵਿੱਚ ਔਰਤ ਖਿਲਾਫ ਐੱਫਆਈਆਰ ਦਰਜ ਕਰ ਲੀ ਗਈ ਹੈ।

ਕੀ ਹੈ ਪੂਰਾ ਮਾਮਲਾ?

ਪੀੜਤ ਨਾਬਾਲਿਗ ਦੇ ਪਿਤਾ ਨੇ ਦੱਸਿਆ ਕਿ ਉਹ ਔਰਤ ਆਪਣੇ ਪਤੀ ਅਤੇ ਤਿੰਨ ਬੱਚਿਆਂ ਸਮੇਤ ਉਨ੍ਹਾਂ ਦੇ ਘਰ ਵਿੱਚ ਕਿਰਾਏਦਾਰ ਵਜੋਂ ਰਹਿੰਦੀ ਸੀ। 31 ਮਾਰਚ 2025 ਨੂੰ ਦੁਪਹਿਰ ਕਰੀਬ 2 ਵਜੇ ਉਹ ਔਰਤ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਭਜਾ ਲੈ ਗਈ। ਪਿਤਾ ਨੂੰ ਸ਼ੱਕ ਹੈ ਕਿ ਔਰਤ ਉਸਦੇ ਬੇਟੇ ਨਾਲ ਕੋਈ ਗਲਤ ਕੰਮ ਕਰ ਸਕਦੀ ਹੈ। ਪਿਤਾ ਨੇ ਇਹ ਵੀ ਦੱਸਿਆ ਕਿ ਔਰਤ ਅਤੇ ਉਸਦੇ ਪਤੀ ਵਿਚ ਅਕਸਰ ਝਗੜੇ ਹੁੰਦੇ ਸਨ ਅਤੇ ਬਾਰ-ਬਾਰ ਕਹਿਣ ਦੇ ਬਾਵਜੂਦ ਉਹ ਘਰ ਖਾਲੀ ਨਹੀਂ ਕਰ ਰਹੀ ਸੀ।

ਇਹ ਪਹਿਲੀ ਵਾਰ ਨਹੀਂ ਭੱਜੇ ਦੋਵੇਂ

ਇਹ ਪਹਿਲਾ ਮੌਕਾ ਨਹੀਂ ਜਦੋਂ ਲੜਕਾ ਔਰਤ ਨਾਲ ਭੱਜਿਆ ਹੋਵੇ। ਇਸ ਤੋਂ ਇੱਕ ਹਫ਼ਤਾ ਪਹਿਲਾਂ ਵੀ ਦੋਵੇਂ ਦਿੱਲੀ ਭੱਜ ਗਏ ਸਨ। ਉਸ ਵੇਲੇ ਲੜਕੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਔਰਤ ਨਾਲ ਭੱਜ ਗਿਆ ਸੀ। ਥਾਣੇ ਵਿੱਚ ਗੱਲਬਾਤ ਤੋਂ ਬਾਅਦ ਲੜਕਾ ਆਪਣੇ ਮਾਮੇ ਦੇ ਘਰ ਇਟਾਵਾ ਚਲਾ ਗਿਆ ਸੀ, ਪਰ ਕੁਝ ਦਿਨਾਂ ਬਾਅਦ ਔਰਤ ਉੱਥੇ ਵੀ ਪਹੁੰਚ ਗਈ ਅਤੇ ਉਸ ਨੂੰ ਮੁੜ ਨਾਲ ਲੈ ਗਈ।

ਲੋਕੇਸ਼ਨ ਦਿੱਲੀ ਵਿੱਚ, ਪੁਲਿਸ ਕਰ ਰਹੀ ਤਲਾਸ਼

ਹੁਣ ਪੁਲਿਸ ਨੂੰ ਦੋਹਾਂ ਦੀ ਲੋਕੇਸ਼ਨ ਦਿੱਲੀ 'ਚ ਮਿਲੀ ਹੈ। ਹਾਲਾਂਕਿ, ਅਜੇ ਤੱਕ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਨਹੀਂ ਹੋ ਸਕੀ। ਪਰਿਵਾਰ ਨੇ ਜਦੋਂ ਪੁਲਿਸ ਅਤੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤੇ ਕੋਈ ਕਾਰਵਾਈ ਨਹੀਂ ਹੋਈ, ਤਾਂ ਉਹ ਕੋਰਟ ਗਏ। ਕੋਰਟ ਦੇ ਹੁਕਮ 'ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਲੜਕੇ ਨੂੰ ਲੱਭ ਲਿਆ ਜਾਵੇਗਾ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।