ਜਿਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਦੀ ਸਭ ਤੋਂ ਵੱਡੀ ਝੁੱਗੀ ਝੌਪੜੀ ਵਿੱਚੋਂ ਇੱਕ ਧਾਰਾਵੀ ਵਿੱਚ ਕੋਵਿਡ-19 ਦੇ ਫੈਲਣ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਵਿਆਪੀ ਮਹਾਮਾਰੀ ਨੂੰ ਖਤਮ ਕਰਨ ਲਈ ਰਾਸ਼ਟਰੀ ਏਕਤਾ ਅਤੇ ਭਾਈਚਾਰੇ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ।


ਭਾਰਤ ਦੀ ਆਰਥਿਕ ਰਾਜਧਾਨੀ ਦੀ ਧਾਰਾਵੀ ਬਸਤੀ 2.5 ਵਰਗ ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ, ਜਿਸ ਦੀ ਆਬਾਦੀ 6,50,000 ਹੈ। ਇਸ ਕਲੋਨੀ ਵਿਚ ਲੋਕ ਕੰਢਿਆਲੇ ਰਸਤੇ ਅਤੇ ਖੁੱਲੇ ਨਾਲੀਆਂ ਅਤੇ ਗਟਰਾਂ ਨਾਲ ਭਰੀਆਂ ਇਮਾਰਤਾਂ ਅਤੇ ਝੌਪੜੀਆਂ ਵਿਚ ਰਹਿੰਦੇ ਹਨ। ਪਹਿਲਾ ਕੋਵਿਡ-19 ਮਰੀਜ਼ ਇੱਕ ਅਪਰੈਲ ਨੂੰ ਧਾਰਾਵੀ ਵਿੱਚ ਮਿਲਿਆ ਸੀ। ਇਸ ਤੋਂ ਲਗਪਗ ਤਿੰਨ ਹਫ਼ਤੇ ਪਹਿਲਾਂ 11 ਮਾਰਚ ਨੂੰ ਪਹਿਲਾ ਸੰਕਰਮਿਤ ਵਿਅਕਤੀ ਮੁੰਬਈ ਵਿੱਚ ਮਿਲਿਆ ਸੀ।

ਡਬਲਯੂਐਚਓ ਦੇ ਡਾਇਰੈਕਟਰ ਜਨਰਲ ਤੇਦਰੋਸ ਅਧਾਨੋਮ ਗੈਬ੍ਰੇਅਸਸ ਨੇ ਕਿਹਾ ਕਿ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਭਾਵੇਂ ਇਹ ਪ੍ਰਕੋਪ ਗੰਭੀਰ ਹੈ ਪਰ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਗੈਬ੍ਰੇਅਸਸ ਨੇ ਕਿਹਾ, "ਅਤੇ ਇਨ੍ਹਾਂ ਚੋਂ ਕੁਝ ਉਦਾਹਰਣ ਇਟਲੀ, ਸਪੇਨ ਅਤੇ ਦੱਖਣੀ ਕੋਰੀਆ ਅਤੇ ਧਾਰਾਵੀ ਵਿੱਚ ਹਨ- ਜੋ ਕਿ ਮੁੰਬਈ ਮਹਾਨਗਰ ਦਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਖੇਤਰ ਹੈ।"

ਸ਼ੁੱਕਰਵਾਰ ਨੂੰ ਧਾਰਾਵੀ ਵਿੱਚ ਕੋਵਿਡ-19 ਦੇ 12 ਨਵੇਂ ਕੇਸਾਂ ਦੀ ਆਮਦ ਦੇ ਨਾਲ ਕੋਰੋਨਾ ਸੰਕਰਮਣ ਦੀ ਕੁੱਲ ਗਿਣਤੀ ਵਧ ਕੇ 2,359 ਹੋ ਗਈ। ਕੋਵਿਡ-19 ਦੇ 88,000 ਮਾਮਲੇ ਮੁੰਬਈ ਵਿੱਚ ਸਾਹਮਣੇ ਆਏ ਹਨ ਅਤੇ 5,129 ਲੋਕਾਂ ਦੀ ਮੌਤ ਹੋ ਗਈ ਹੈ। ਮੁੰਬਈ ਦੇ ਧਾਰਾਵੀ ਵਿੱਚ ਇਸ ਸਮੇਂ ਸਿਰਫ 166 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤੱਕ ਹਸਪਤਾਲਾਂ ਚੋਂ 1,952 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904