ਬੋਰਡ ਆਫ਼ ਸਕੂਲ ਐਜੂਕੇਸ਼ਨ ਹਰਿਆਣਾ ਨੇ 10ਵੀਂ ਜਮਾਤ ਦੇ ਨਤੀਜੇ 10 ਜੁਲਾਈ ਨੂੰ ਦੇਰ ਸ਼ਾਮ ਨੂੰ ਜਾਰੀ ਕੀਤੇ ਹਨ। ਇਸ 'ਚ 64.59 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਹਰਿਆਣਾ ਬੋਰਡ ਦੇ 10ਵੀਂ ਜਮਾਤ ਦੀ ਇਸ ਪ੍ਰੀਖਿਆ ਵਿੱਚ ਲਗਭਗ 3 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਵਾਰ ਹਰਿਆਣਾ ਬੋਰਡ ਦਾ ਨਤੀਜਾ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਵਧਿਆ ਹੈ। ਜਿਥੇ 2019 'ਚ 57.39 ਪ੍ਰਤੀਸ਼ਤ ਬੱਚੇ ਅਤੇ 2018 'ਚ 51.5 ਪ੍ਰਤੀਸ਼ਤ ਪਾਸ ਹੋਏ ਹਨ, ਉਥੇ ਹੀ 2020 'ਚ ਪਾਸ ਪ੍ਰਤੀਸ਼ਤਤਾ 64.59 ਹੈ।


ਹਰਿਆਣਾ ਬੋਰਡ ਦੀ 10ਵੀਂ ਵਿੱਚ ਰਿਸ਼ੀਤਾ ਨੇ ਕੀਤਾ ਟੌਪ: 

ਰਿਸ਼ੀਤਾ ਨੇ ਹਰਿਆਣਾ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਇਸ ਪ੍ਰੀਖਿਆ 'ਚ 500 'ਚੋਂ 500 ਅੰਕ ਪ੍ਰਾਪਤ ਕੀਤੇ ਹਨ। ਦੂਜੇ ਸਥਾਨ 'ਤੇ ਉਮਾ, ਕਲਪਨਾ, ਨਿਕਿਤਾ ਮਾਰੂਤੀ ਸਾਵੰਤ, ਸਨੇਹ ਅਤੇ ਅੰਕਿਤਾ ਹਨ। ਉਨ੍ਹਾਂ 99.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।




ਰਿਸ਼ਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਤੋਂ ਆਉਣ ਤੋਂ ਬਾਅਦ ਉਹ ਘਰ 'ਚ ਰੋਜ਼ਾਨਾ ਚਾਰ ਤੋਂ ਪੰਜ ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਟਿਊਸ਼ਨਾਂ ਬਾਰੇ ਦੱਸਿਆ ਕਿ ਉਸ ਨੇ ਕਦੇ ਟਿਊਸ਼ਨ ਨਹੀਂ ਲਈ। ਉਹ ਕਦੇ ਵੀ ਅਧਿਐਨ ਨੂੰ ਲੈ ਕੇ ਤਣਾਅ ਵਿੱਚ ਨਹੀਂ ਰਹੀ। ਰਿਸ਼ੀਤਾ ਨੇ ਕਿਹਾ ਕਿ ਮੇਰੇ ਦੋ ਦੋਸਤ ਅਤੇ ਜਮਾਤੀ ਵੀ ਦੂਸਰੇ ਸਥਾਨ 'ਤੇ ਆਏ ਹਨ। ਰਿਸ਼ੀਤਾ ਦੇ ਮਾਪਿਆਂ ਨੇ ਉਸ ਦੀ ਪੜ੍ਹਾਈ 'ਚ ਬਹੁਤ ਸਹਾਇਤਾ ਕੀਤੀ।




Education Loan Information:

Calculate Education Loan EMI