ਗੁਰਦਾਸਪੁਰ: ਪੱਗ ਬੰਨ੍ਹਣ ਕਰਕੇ ਜਿਸ ਸਿੱਖ ਨੌਜਵਾਨ ਨੂੰ 2004 ਵਿਚ ਕਾਲਜ ਚੋਂ ਕੱਢ ਦਿੱਤਾ ਗਿਆ ਸੀ, ਹੁਣ ਉਹੀ ਹੁਣ ਫਰਾਂਸ ਦੇ ਸ਼ਹਿਰ ਬੌਬਬੀਨੀ ਦੀ ਡਿਪਟੀ ਮੇਅਰ ਚੁਣਿਆ ਗਿਆ ਹੈ। ਜੀ ਹਾਂ, ਰਣਜੀਤ ਸਿੰਘ ਗੁਰਾਇਆ 5 ਜੁਲਾਈ ਨੂੰ ਡਿਪਟੀ ਮੇਅਰ ਚੁਣੇ ਗਏ। ਜਿਸ ਤੋਂ ਬਾਅਦ ਗੁਰਦਾਸਪੁਰ ਵਿੱਚ ਉਸਦੇ ਪਿੰਡ ਸੇਖਾ ਵਿੱਚ ਖੁਸ਼ੀ ਦਾ ਮਾਹੌਲ ਹੈ। ਰਣਜੀਤ ਸਿੰਘ ਦੇ ਭਰਾ ਮੰਗਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਫਰਾਂਸ ਵਿਚ ਬਹੁਤ ਸੰਘਰਸ਼ ਕਰਨਾ ਪਿਆ।

ਉਸਨੂੰ 2004 ਵਿੱਚ ਪੱਗ ਬੰਨ੍ਹਣ ਕਾਰਨ ਇੱਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਕੀਤੀ। ਹੁਣ ਉਹ ਫਰਾਂਸ ਵਿਚ ਪਹਿਲਾ ਸਿੱਖ ਡਿਪਟੀ ਮੇਅਰ ਬਣਿਆ ਹੈ। ਉਧਰ ਰਣਜੀਤ ਦੇ ਤਾਇਆ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਸਦਾ ਛੋਟਾ ਭਰਾ ਗੁਰਚੈਨ ਸਿੰਘ ਲਗਪਗ 40 ਸਾਲ ਪਹਿਲਾਂ ਫਰਾਂਸ ਵਿੱਚ ਸੈਟਲ ਹੋਇਆ ਸੀ।

ਰਣਜੀਤ ਦਾ ਜਨਮ ਫਰਾਂਸ ਵਿਚ ਗੁਰਚੈਨ ਸਿੰਘ ਦੇ ਘਰ ਹੋਇਆ ਸੀ ਪਰ ਅੱਜ ਵੀ ਉਸ ਦੇ ਦਿਲ ਵਿਚ ਆਪਣੇ ਪਿੰਡ ਲਈ ਅਥਾਹ ਪ੍ਰੇਮ ਹੈ। ਇਸ ਕਾਰਨ ਉਨ੍ਹਾਂ ਆਪਣੇ ਪਿੰਡ ਨੂੰ ਗੋਦ ਲੈ ਕੇ ਸਰਬਪੱਖੀ ਵਿਕਾਸ ਕਰਾਉਣ ਦਾ ਜ਼ਿੰਮਾ ਚੁੱਕਿਆ ਹੋਇਆ ਹੈ। ਰਣਜੀਤ ਸਿੰਘ ਦੇ ਤਾਇਆ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੱਖਸ ਆਫ ਫਰਾਂਸ ਸੰਸਥਾ ਦੇ ਪ੍ਰਧਾਨ ਵੀ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904