ਜਲੰਧਰ: ਇੱਥੇ ਦੇ ਪੀਰ ਬੋਦਲਾ ਬਾਜਾਰ ਵਿਚ ਸ਼ੁੱਕਰਵਾਰ ਨੂੰ ਤੇਜ ਬਾਰਿਸ਼ ਕਰਕੇ ਬਿਜਲੀ ਦੀ ਤਾਰ ਪਾਣੀ ‘ਚ ਡਿੱਗ ਗਈ। ਜਿਸ ਨਾਲ ਪਿਉ–ਪੁੱਤ ਦੀ ਮੌਤ ਹੋ ਗਈ ਹੈ। ਦੋਵੇਂ ਪੈਦਲ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਹੇ ਸੀ। ਜਦੋਂ ਉਨ੍ਹਾਂ ਨੂੰ ਪੀਰ ਬੋਦਲਾ ਬਾਜਾਰ ‘ਚ ਬਾਰਸ਼ ਦੇ ਪਾਣੀ ਚੋਂ ਲੰਘਣ ਸਮੇਂ ਕਰੰਟ ਲੱਗ ਗਿਆ।


ਇੱਕ ਵਿਅਕਤੀ ਨੇ ਦੱਸਿਆ ਕਿ ਉਹ ਘਰ ਦਾ ਰਾਸ਼ਨ ਲੈਣ ਜਾ ਰਹੇ ਸੀ ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਡਿੱਗੇ ਹੋਏ ਦੇਖਿਆ, ਉਸ ਗਲੀ ਵਿਚ ਪਾਣੀ ਭਰਿਆ ਸੀ ਤੇ ਕਰੰਟ ਲੱਗਣ ਨਾਲ ਮੌਤ ਹੋਈ ਹੈ। ਪੱਤਖਦਰਸ਼ੀ ਇਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਪਰ ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ 3 ਤੋਂ 4 ਲੜਕੇ ਦੋਵਾਂ- ਬਾਪ ਅਤੇ ਬੇਟੇ ਨੂੰ ਲੈ ਕੇ ਆਏ ਸਨ ਪਰ ਉਸ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀਰ ਬੋਦਲਾ ਬਾਜਾਰ ਵਿਚ ਹਨੇਰੀ ਅਤੇ ਬਾਰਿਸ਼ ਕਰਕੇ ਬਿਜਲੀ ਦੀ ਤਾਰ ਟੁੱਟ ਕੇ ਗਲੀ ਵਿਚ ਡਿੱਗ ਗਈ ਸੀ ਜਿਸ ਵਿਚ ਕਰੰਟ ਆ ਰਿਹਾ ਸੀ। ਕਰੰਟ ਲੱਗਣ ਨਾਲ 44 ਸਾਲਾ ਗੁਲਸ਼ਨ ਅਤੇ ਉਸ ਦੇ 12 ਸਾਲਾ ਬੇਟੇ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904