Atiq Ahmad Shot Dead: ਅਤੀਕ ਅਹਿਮਦ ਤੇ ਅਸ਼ਰਫ ਅਹਿਮਦ ਦੀ ਹੱਤਿਆ ਕਰਨ ਵਾਲੇ ਤਿੰਨਾਂ ਦੋਸ਼ੀਆਂ ਤੋਂ ਯੂਪੀ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਇਸ ਕਤਲ ਕਾਂਡ ਦੇ ਮੁਲਜ਼ਮ ਲਵਲੇਸ਼ ਤਿਵਾਰੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਲਵਲੇਸ਼ ਤਿਵਾਰੀ ਦੇ ਪਿਤਾ ਤੇ ਭਰਾ ਦਾ ਬਿਆਨ ਵੀ ਆਇਆ ਹੈ। 



ਹੁਣ ਤੱਕ ਦੀ ਜਾਂਚ 'ਚ ਪੁਲਿਸ ਕੋਲ ਕਈ ਖੁਲਾਸੇ ਹੋਏ ਹਨ, ਦੋਸ਼ੀਆਂ ਨੇ ਇਸ ਕਤਲ ਦਾ ਕਾਰਨ ਵੀ ਦੱਸਿਆ ਹੈ। ਸੂਤਰਾਂ ਮੁਤਾਬਕ ਲਵਲੇਸ਼ ਤਿਵਾਰੀ ਬਾਂਦਾ ਦਾ ਰਹਿਣ ਵਾਲਾ ਹੈ ਜਿਸ ਨੇ ਅਤੀਕ ਤੇ ਅਸ਼ਰਫ ਨੂੰ ਮਾਰਿਆ ਹੈ। ਪਰਿਵਾਰ ਵਾਲਿਆਂ ਨੇ ਕਾਫੀ ਸਮਾਂ ਪਹਿਲਾਂ ਉਸ ਨਾਲ ਸਬੰਧ ਤੋੜ ਲਏ ਸਨ। ਅਪਰਾਧ ਤੇ ਨਸ਼ੇ ਕਾਰਨ ਪਰਿਵਾਰ ਨੇ ਰਿਸ਼ਤੇ ਤੋੜ ਲਏ ਸਨ।



ਸ਼ੂਟਰ ਲਵਲੇਸ਼ ਤਿਵਾਰੀ ਦੇ ਪਿਤਾ ਯੱਗਿਆ ਤਿਵਾਰੀ ਨੇ ਕਿਹਾ, "ਸਾਨੂੰ ਨਹੀਂ ਪਤਾ ਕਿ ਉਹ ਉੱਥੇ ਕਿਵੇਂ ਪਹੁੰਚਿਆ ਤੇ ਸਾਡਾ ਇਸ ਨਾਲ ਕੋਈ ਮਤਲਬ ਨਹੀਂ। ਉਹ ਪ੍ਰਯਾਗਰਾਜ ਵਿੱਚ ਕਦੋਂ ਤੋਂ ਹੈ, ਸਾਨੂੰ ਨਹੀਂ ਪਤਾ।"  ਉਹ ਆਖਰੀ ਵਾਰ 7-8 ਦਿਨ ਪਹਿਲਾਂ ਆਇਆ ਸੀ।"  ਲਵਲੇਸ਼ ਤਿਵਾਰੀ ਦੇ ਛੋਟੇ ਭਰਾ ਸਰਵੇਸ਼ ਤਿਵਾਰੀ ਨੇ ਦੱਸਿਆ, "ਉਹ ਬਹੁਤ ਜ਼ਿਆਦਾ ਨਸ਼ੇ ਕਰਦਾ ਸੀ, ਘਰ ਬਹੁਤ ਘੱਟ ਆਉਂਦਾ ਸੀ। 



ਉਸ ਨੇ ਕਿਹਾ ਕਿ ਉਹ ਪਿਛਲੇ ਕਰੀਬ ਇੱਕ ਹਫ਼ਤਾ ਪਹਿਲਾਂ ਘਰ ਆਇਆ ਸੀ। ਮੈਨੂੰ ਕੱਲ੍ਹ ਦੀ ਘਟਨਾ ਬਾਰੇ ਯੂ-ਟਿਊਬ ਤੋਂ ਪਤਾ ਲੱਗਾ। ਸਾਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ। ਉਸ ਦਾ ਸੁਭਾਅ ਠੀਕ ਸੀ ਪਰ ਨਸ਼ੇ ਜ਼ਿਆਦਾ ਕਰਦਾ ਸੀ। ਉਹ ਆਪਣੇ ਬਾਰੇ ਕੁਝ ਨਹੀਂ ਦੱਸਦਾ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਕਿੱਥੇ ਆ ਰਿਹਾ ਹੈ। ਉਹ ਰਾਤ ਨੂੰ 12-1 ਵਜੇ ਵੀ ਘਰ ਆਉਂਦਾ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ