Bihar New CM: ਬਿਹਾਰ 'ਚ ਇਸੇ ਸਾਲ ਦੇ ਆਖ਼ਿਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਚਰਚਾ ਜਾਰੀ ਹੈ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਇਸ ਬਾਬਤ C-Voter ਦਾ ਨਵਾਂ ਸਰਵੇਖਣ ਸਾਹਮਣੇ ਆਇਆ ਹੈ, ਜਿਸ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ।
C-Voter ਦੇ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਲੋਕਪ੍ਰਿਯਤਾ 'ਚ ਵੱਡੀ ਗਿਰਾਵਟ ਆਈ ਹੈ, ਜਦਕਿ RJD ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧ ਰਹੀ ਹੈ। ਸਰਵੇਖਣ ਦੇ ਅੰਕੜਿਆਂ ਮੁਤਾਬਕ 41% ਲੋਕ ਤੇਜਸਵੀ ਯਾਦਵ ਨੂੰ ਬਿਹਾਰ ਦਾ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ, ਜਦਕਿ ਸਿਰਫ 18% ਲੋਕ ਹੀ ਨੀਤੀਸ਼ ਕੁਮਾਰ ਨੂੰ ਦੁਬਾਰਾ CM ਦੇ ਤੌਰ 'ਤੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਸਰਵੇਖਣ 'ਚ ਜਨਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ, BJP ਨੇਤਾ ਸਮ੍ਰਾਟ ਚੌਧਰੀ ਅਤੇ ਚਿਰਾਗ ਪਾਸਵਾਨ ਬਾਰੇ ਵੀ ਸਵਾਲ ਪੁੱਛੇ ਗਏ।
ਹੋਰ ਪੜ੍ਹੋ : ਉਦਯੋਗਪਤੀਆਂ ਨੂੰ ਰਾਹਤ ਦੇਣ ਦੀ ਤਿਆਰੀ, ਸਰਕਾਰ ਲਿਆਵੇਗੀ ਵਨ ਟਾਈਮ ਸੈਟਲਮੈਂਟ ਸਕੀਮ
ਬਿਹਾਰ 'ਚ PK ਦੀ ਲੋਕਪ੍ਰਿਯਤਾ ਵੀ ਵਧੀ
ਬਿਹਾਰ ਦੇ 15 ਫੀਸਦੀ ਲੋਕ ਪ੍ਰਸ਼ਾਂਤ ਕਿਸ਼ੋਰ (PK) ਨੂੰ ਮੁੱਖ ਮੰਤਰੀ ਬਣਦਾ ਦੇਖਣਾ ਚਾਹੁੰਦੇ ਹਨ। ਇਸ ਸਰਵੇਖਣ 'ਚ PK ਨੇ BJP ਨੇਤਾ ਸਮ੍ਰਾਟ ਚੌਧਰੀ ਨੂੰ ਪਿੱਛੇ ਛੱਡ ਦਿੱਤਾ ਹੈ।
ਸਮ੍ਰਾਟ ਚੌਧਰੀ ਨੂੰ ਸਿਰਫ 8 ਫੀਸਦੀ ਲੋਕ ਹੀ CM ਦੇ ਤੌਰ 'ਤੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ, 4 ਫੀਸਦੀ ਲੋਕਾਂ ਦੀ ਪਸੰਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਹਨ।
50 ਫੀਸਦੀ ਲੋਕ ਨੀਤੀਸ਼ ਸਰਕਾਰ ਤੋਂ ਨਾਰਾਜ਼
ਇਸ ਸਰਵੇਖਣ ਮੁਤਾਬਕ, ਬਿਹਾਰ ਦੇ 50 ਫੀਸਦੀ ਲੋਕ ਨੀਤੀਸ਼-ਭਾਜਪਾ ਸਰਕਾਰ ਤੋਂ ਨਾਰਾਜ਼ ਹਨ। ਜਦਕਿ 22 ਫੀਸਦੀ ਲੋਕ ਸਰਕਾਰ ਤੋਂ ਨਾਰਾਜ਼ ਤਾਂ ਹਨ, ਪਰ ਬਦਲਾਵ ਨਹੀਂ ਚਾਹੁੰਦੇ। 25 ਫੀਸਦੀ ਲੋਕਾਂ ਨੇ ਸਾਫ਼ ਕਿਹਾ ਕਿ ਉਹ ਨਾ ਤਾਂ ਨਾਰਾਜ਼ ਹਨ, ਨਾ ਹੀ ਸਰਕਾਰ ਬਦਲਣ ਦੇ ਪੱਖ 'ਚ ਹਨ।
ਬਿਹਾਰ 'ਚ ਚੋਣੀ ਮੁੱਦਾ ਕੀ ਹੈ?
- ਇਸ ਵਾਰ ਦੇ ਚੋਣਾਂ 'ਚ ਬਿਹਾਰ 'ਚ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਬਣ ਕੇ ਉਭਰਿਆ ਹੈ।
- ਸਰਵੇਖਣ ਮੁਤਾਬਕ, 45 ਫੀਸਦੀ ਲੋਕਾਂ ਨੇ ਬੇਰੋਜ਼ਗਾਰੀ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ।
- ਉਸ ਤੋਂ ਬਾਅਦ 11 ਫੀਸਦੀ ਲੋਕਾਂ ਨੇ ਮਹਿੰਗਾਈ ਨੂੰ ਸਭ ਤੋਂ ਮਹੱਤਵਪੂਰਨ ਮੁੱਦਾ ਮੰਨਿਆ, ਜਦਕਿ 10 ਫੀਸਦੀ ਲੋਕਾਂ ਲਈ ਬਿਜਲੀ, ਪਾਣੀ ਅਤੇ ਸੜਕਾਂ ਮੁੱਦਾ ਹਨ।
- ਸਿਰਫ਼ 4 ਫੀਸਦੀ ਲੋਕਾਂ ਨੇ ਕ੍ਰਿਸ਼ੀ ਨਾਲ ਜੁੜੇ ਮੁੱਦਿਆਂ ਅਤੇ ਭ੍ਰਿਸ਼ਟਾਚਾਰ ਨੂੰ ਵੋਟ ਦੇਣ ਦੀ ਗੱਲ ਕਹੀ।
ਪਿਛਲੇ ਚੋਣਾਂ 'ਚ RJD ਬਣੀ ਸੀ ਸਭ ਤੋਂ ਵੱਡੀ ਪਾਰਟੀ
ਪਿਛਲੇ ਵਿਧਾਨਸਭਾ ਚੋਣਾਂ ਵਿੱਚ RJD ਨੇ 75 ਸੀਟਾਂ ਜਿੱਤੀਆਂ ਸਨ ਅਤੇ ਸਭ ਤੋਂ ਵੱਡੀ ਪਾਰਟੀ ਬਣੀ ਸੀ, ਜਦਕਿ BJP ਨੇ 74 ਸੀਟਾਂ ਅਤੇ JDU ਨੇ 43 ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ, ਚਿਰਾਗ ਪਾਸਵਾਨ ਦੀ ਪਾਰਟੀ LJP-R ਇੱਕ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀਂ ਹੋਈ ਸੀ।