Haryana Election Result 2024: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਰੁਝਾਨਾਂ 'ਚ ਭਾਜਪਾ ਕਾਫੀ ਅੱਗੇ ਅਤੇ ਕਾਂਗਰਸ ਪਿੱਛੇ ਨਜ਼ਰ ਆ ਰਹੀ ਹੈ। ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਚੋਣ ਕਮਿਸ਼ਨ ਵੈੱਬਸਾਈਟ 'ਤੇ ਡਾਟਾ ਨਹੀਂ ਦਿਖਾ ਰਿਹਾ ਹੈ। ਵੈੱਬਸਾਈਟ ਉੱਤੇ ਰੁਝਾਨ ਦੇ ਨਤੀਜੇ 4-4 ਰਾਊਂਡ ਉੱਤੇ ਹੀ ਲਟਕੇ ਹੋਏ ਨਜ਼ਰ ਆ ਰਹੇ ਹਨ।


ਹੋਰ ਪੜ੍ਹੋ : ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?


ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਸਾਈਟ 'ਤੇ ਲਿਖਿਆ- ''ਲੋਕ ਸਭਾ ਚੋਣਾਂ ਵਾਂਗ ਹਰਿਆਣਾ 'ਚ ਵੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਅੱਪ-ਟੂ-ਡੇਟ ਰੁਝਾਨਾਂ ਨੂੰ ਅਪਲੋਡ ਕਰਨ 'ਚ ਢਿੱਲੀ ਚੱਲ ਰਹੀ ਹੈ। ਕੀ ਭਾਜਪਾ ਪੁਰਾਣੇ ਅਤੇ ਗੁੰਮਰਾਹਕੁੰਨ ਰੁਝਾਨਾਂ ਨੂੰ ਸਾਂਝਾ ਕਰਕੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ?''


 







 


ਵਿਨੇਸ਼ ਫੋਗਾਟ ਅੱਗ ਚੱਲ ਰਹੀ ਹੈ, ਪਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਪਿੱਛੇ-ਪਵਨ ਖੇੜਾ



ਵਿਨੇਸ਼ ਫੋਗਾਟ ਦੀ ਉਦਾਹਰਣ ਦਿੰਦੇ ਹੋਏ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਸਾਨੂੰ ਜੋ ਜਾਣਕਾਰੀ ਮਿਲ ਰਹੀ ਹੈ, ਉਹ 12ਵੇਂ ਰਾਊਂਡ ਤੋਂ ਬਾਅਦ ਅੱਗੇ ਚੱਲ ਰਹੀ ਹੈ ਪਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਸ ਨੂੰ ਕਾਫੀ ਪਿੱਛੇ ਦਿਖਾਇਆ ਜਾ ਰਿਹਾ ਹੈ। ਇਸ ਲਈ ਚੋਣ ਕਮਿਸ਼ਨ ਧਿਆਨ ਦੇਣ ਅਤੇ ਵੈੱਬਸਾਈਟ ਉੱਤੇ ਤਾਜ਼ਾ ਡਾਟਾ ਅਪਲੋਡ ਕਰਨ।


 


 



ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਲਗਾਤਾਰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਭਾਜਪਾ 47 ਸੀਟਾਂ 'ਤੇ ਅੱਗੇ ਹੈ ਜਦਕਿ ਕਾਂਗਰਸ 36 ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ ਇਨੈਲੋ ਦੋ ਅਤੇ ਹੋਰ ਪੰਜ ਸੀਟਾਂ 'ਤੇ ਅੱਗੇ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ, ਭਾਜਪਾ 50 ਸੀਟਾਂ 'ਤੇ ਅੱਗੇ ਹੈ ਅਤੇ ਜੇਕਰ ਇਨ੍ਹਾਂ ਰੁਝਾਨਾਂ ਦਾ ਨਤੀਜਾ ਨਿਕਲਦਾ ਹੈ, ਤਾਂ ਇਹ ਰਾਜ ਦੇ ਚੋਣ ਇਤਿਹਾਸ ਵਿੱਚ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੋਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।