ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ-ਨੋਇਡਾ ਬਾਰਡਰ ਜਾਮ ਕਰਨਗੇ। ਉਨ੍ਹਾਂ ਕਿਹਾ ਕਿ "ਹਾਂ, ਅਸੀਂ ਦਿੱਲੀ-ਨੋਇਡਾ ਸਰਹੱਦ ਨੂੰ ਬਲਾਕ ਕਰਾਂਗੇ। ਕਮੇਟੀ ਨੇ ਅਜੇ ਤਾਰੀਖ ਦਾ ਫ਼ੈਸਲਾ ਨਹੀਂ ਕੀਤਾ ਹੈ।"


ਜਬਲਪੁਰ ਤੋਂ 45 ਕਿਲੋਮੀਟਰ ਦੂਰ ਸਿਹੋਰਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਉਹ ਆਪਣੀ ਉਪਜ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਨਹੀਂ ਵੇਚਣਗੇ। ਬੀਤੀ ਰਾਤ ਰੈਲੀ ਦੇ ਸਥਾਨ ਅਤੇ ਆਲੇ ਦੁਆਲੇ ਟਿਕੈਤ ਦੀ ਤਸਵੀਰ ਵਾਲੇ ਕੁਝ ਪੋਸਟਰ ਫਾੜਣ ਦੀ ਘਟਨਾ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਕਿਸਾਨਾਂ ਜਾਂ ਉਨ੍ਹਾਂ ਦੇ ਅੰਦੋਲਨ ‘ਤੇ ਕੋਈ ਅਸਰ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਦੇ ਆਗੂ ਜੋ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਦਾ ਸਵਾਗਤ ਹੈ।


ਉਧਰ ਪਿਛਲੇ ਹਫਤੇ ਟਿਕੈਤ ਬੰਗਾਲ ਵੀ ਪਹੁੰਚੇ ਸੀ। ਸ਼ਨੀਵਾਰ ਨੂੰ ਕੋਲਕਾਤਾ ਅਤੇ ਨੰਦੀਗਰਾਮ ਵਿਚ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਗਿਆ। ਰਾਕੇਸ਼ ਟਿਕੈਤ ਨੇ ਕਿਹਾ ਸੀ, 'ਜਿਸ ਦਿਨ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕਰ ਲਿਆ ਉਸ ਦਿਨ ਸੰਸਦ ਦੇ ਸਾਹਮਣੇ ਇੱਕ ਮੰਡੀ ਖੁੱਲ੍ਹ ਲਵਾਂਗੇ। ਅਗਲਾ ਟੀਚਾ ਸੰਸਦ 'ਤੇ ਫਸਲਾਂ ਵੇਚਣਾ ਹੋਵੇਗਾ। ਬਾਜ਼ਾਰ ਸੰਸਦ ਵਿੱਚ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੰਡੀ ਦੇ ਬਾਹਰ ਕੋਈ ਸਬਜ਼ੀ ਵੇਚ ਲਓ। ਟਰੈਕਟਰ ਦਿੱਲੀ ਵਿੱਚ ਦਾਖਲ ਹੋਣਗੇ। ਸਾਡੇ ਕੋਲ ਸਾਢੇ ਤਿੰਨ ਲੱਖ ਟਰੈਕਟਰ ਅਤੇ 25 ਲੱਖ ਕਿਸਾਨ ਹਨ।


ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਫ਼ੰਡਿੰਗ ਲਈ ਬਣੇਗਾ ਵੱਡਾ ਬੈਂਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904