ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ 'ਚ ਜਾਰੀ ਹੈ।ਤਾਜ਼ਾ ਜਾਣਕਾਰੀ ਮੁਤਾਬਿਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਵਧੀਆਂ ਹਨ। ਅੱਜ ਕਿਸਾਨਾਂ ਨੇ ਲੰਚ ਬ੍ਰੇਕ ਦੌਰਾਨ ਰੋਟੀ ਵੀ ਨਹੀਂ ਖਾਦੀ ਅਤੇ ਹਾਲ ਵਿੱਚ ਮੌਨ ਧਾਰ ਕੇ ਬੈਠੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣ ਤੇ ਹੀ ਕੋਈ ਗੱਲਬਾਤ ਕਰਨਗੇ। ਉਧਰ ਕੇਂਦਰੀ ਮੰਤਰੀ ਵੱਖਰੇ ਕਮਰੇ 'ਚ ਮੀਟਿੰਗ ਕਰ ਰਹੇ ਹਨ।ਕਿਸਾਨਾਂ ਨੇ YES /NO ਦੇ ਨਾਅਰੇ ਮਗਰੋਂ ਅੱਜ ਨਵਾਂ ਨਾਅਰਾ ਵੀ ਲਿਆਂਦਾ।ਉਨ੍ਹਾਂ ਲਿਖਿਆ 'ਜਾਂ ਮਰਾਂਗੇ-ਜਾਂ ਜਿੱਤਾਂਗੇ"
ਅੱਜ ਮੁੱਕੇਗਾ ਕਿਸਾਨਾਂ ਤੇ ਸਰਕਾਰ ਵਿਚਾਲੇ ਰੇੜਕਾ! ਅੱਠਵੇਂ ਗੇੜ ਦੀ ਮੀਟਿੰਗ ਜਾਰੀ
ਏਬੀਪੀ ਸਾਂਝਾ
Updated at:
08 Jan 2021 04:38 PM (IST)
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ 'ਚ ਜਾਰੀ ਹੈ।ਤਾਜ਼ਾ ਜਾਣਕਾਰੀ ਮੁਤਾਬਿਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਵਧੀਆਂ ਹਨ।
- - - - - - - - - Advertisement - - - - - - - - -