ਨਵੀਂ ਦਿੱਲੀ: ਸਸਤੀ ਉਡਾਨ ਯਾਤਰਾ ਮੁਹੱਈਆ ਕਰਵਾਉਣ ਵਾਲੀ ਏਅਰਲਾਈਨ ਸਪਾਈਸਜੈਟ ਨੇ ਕਿਹਾ ਕਿ ਉਨ੍ਹਾਂ ਨੇ ਜੈੱਟ ਏਅਰਵੇਜ਼ ਦੇ 100 ਪਾਇਲਟਸ ਸਮੇਤ 500 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਹੋਰ ਕਰਮਚਾਰੀਆਂ ਨੂੰ ਸ਼ਾਮਲ ਕਰੇਗੀ।

ਗੁਰੂਗ੍ਰਾਮ ‘ਚ ਇਸ ਉਡਾਣ ਕੰਪਨੀ ਨੇ ਪਹਿਲਾਂ ਹੀ ਆਪਣੀ ਗਿਣਤੀ ‘ਚ 27 ਹੋਰ ਜਹਾਜ਼ (22 ਬੋਇੰਗ 737 ਅਤੇ ਪੰਜ ਟਰਬੋਪ੍ਰੌਪ ਬੌਂਬਾਰਡੀਅਰ ਕਿਊ 400ਐਸ) ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸਪਾਈਸਜੈੱਟ ਦੇ ਪ੍ਰਧਾਨ ਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਸ਼ੁੱਰਕਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਏਅਰਲਾਈਨ ਭਰਤੀ ‘ਚ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਪਹਿਲ ਦੇਵੇਗੀ।

ਸਿੰਘ ਨੇ ਕਿਹਾ, ‘ਜਿਵੇਂ-ਜਿਵੇਂ ਅਸੀਂ ਵਿਸਥਾਰ ਅਤੇ ਵਿਕਾਸ ਕਰ ਰਹੇ ਹਾਂ ਅਸੀ ਉਨ੍ਹਾਂ ਲੋਕਾਂ ਨੂੰ ਪਹਿਲਾਂ ਮੌਕਾ ਦੇ ਰਹੇ ਹਾਂ ਜਿਨ੍ਹਾਂ ਨੇ ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਆਪਣੀ ਨੌਕਰੀ ਗੁਆ ਦਿੱਤੀ। ਸਪਾਈਸਜੈੱਟ ਨੇ ਹਾਲ ਹ ‘ਚ 200 ਤੋਂ ਜ਼ਿਆਦਾ ਕੈਬਿਨ ਕਰੂ ਅਤੇ 200 ਤੋਂ ਜ਼ਿਆਦਾ ਤਕਨੀਕੀ ਅਤੇ ਏਅਰਪੋਰਟ ਕਰਮਚਾਰੀਆਂ ਨੂੰ ਅਤੇ 100 ਪਾਈਲਟਾਂ ਨੂੰ ਨੌਕਰੀ ‘ਤੇ ਰੱਖਿਆ ਹੈ।

ਏਅਰਲਾਈਨ ਨੇ ਵੀਰਵਾਰ ਨੂੰ 24ਨਵੀਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ‘ਚ 16 ਸੇਵਾਵਾਂ ਮੁੰਬਈ ਅਤੇ ਚਾਰ ਦਿੱਲੀ ਨੁੰ ਜੋੜਣਗੀਆਂ ਜਦਕਿ ਬਾਕੀ ਦੀ ਚਾਰ ਦੋ ਮਹਾਨਗਰਾਂ ਨੂੰ ਜੋੜਣ ਵਾਲੀਆਂ ਹਨ। ਇਹ ਉਡਾਣਾਂ 26 ਅਪਰੈਲ ਤੋਂ 2 ਮਈ ਵਿਚਕਾਰ ਸ਼ੁਰੂ ਹੋ ਜਾਣਗੀਆਂ।