ਨਵੀਂ ਦਿੱਲੀ: ਅਮਰੀਕੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਵਲੋਂ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਪੀਐਮ ਮੋਦੀ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਹੋਰ ਨੇਤਾਵਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਸਿਰਫ ਤਿੰਨ ਵਿਸ਼ਵ ਨੇਤਾਵਾਂ ਦੀ ਅਪਰੂਵਲ ਰੇਟਿੰਗ 60 ਤੋਂ ਉੱਪਰ ਹੈ, ਜਿਸ ਵਿੱਚ ਪੀਐਮ ਮੋਦੀ ਸਿਖਰ 'ਤੇ ਹਨ। ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 70 ਹੈ।
ਪੀਐਮ ਮੋਦੀ ਤੋਂ ਬਾਅਦ ਦੂਜੇ ਨੰਬਰ 'ਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਜ ਮੈਨੁਅਲ ਲੋਪੇਜ਼ ਓਬਰਾਡੋਰ ਹਨ। ਉਸਦੀ ਮਨਜ਼ੂਰੀ ਦੀ ਰੇਟਿੰਗ 64 ਹੈ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਤੀਜੇ ਨੰਬਰ 'ਤੇ ਹਨ। ਉਨ੍ਹਾਂ ਦੀ ਰੇਟਿੰਗ 63 ਹੈ।
ਬਾਇਡਨ 5ਵੇਂ ਸਥਾਨ 'ਤੇ
ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ 52 ਰੇਟਿੰਗ ਦੇ ਨਾਲ ਚੌਥੇ ਨੰਬਰ 'ਤੇ ਹੈ, ਜਦੋਂ ਕਿ ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਰੇਟਿੰਗ ਵਿੱਚ ਪੰਜਵੇਂ ਸਥਾਨ 'ਤੇ ਹਨ। ਜੋਅ ਬਾਇਡਨ ਦੀ ਰੇਟਿੰਗ 50 ਤੋਂ ਘੱਟ ਹੈ, ਉਹ 48 ਰੇਟਿੰਗ ਦੇ ਨਾਲ ਪੰਜਵੇਂ ਨੰਬਰ 'ਤੇ ਹੈ।
ਕੀ ਹੈ ਮਾਰਨਿੰਗ ਕੰਸਲਟ
ਮਾਰਨਿੰਗ ਕੰਸਲਟ ਰਾਜਨੀਤਿਕ ਸੂਝ ਹੈ ਅਤੇ ਇਸ ਵੇਲੇ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਸਪੇਨ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਦੇ ਸਰਕਾਰੀ ਨੇਤਾਵਾਂ ਲਈ ਅਪਰੂਵਲ ਰੇਟਿੰਗਾਂ 'ਤੇ ਨਜ਼ਰ ਰੱਖ ਰਹੀ ਹੈ। ਹਫਤਾਵਾਰੀ ਅਧਾਰ 'ਤੇ ਇਸ ਪੰਨੇ ਨੂੰ ਸਾਰੇ 13 ਦੇਸ਼ਾਂ ਦੇ ਨਵੀਨਤਮ ਡੇਟਾ ਨਾਲ ਅਪਡੇਟ ਕੀਤਾ ਜਾਂਦਾ ਹੈ। ਜੋ ਕਿ ਵਿਸ਼ਵ ਭਰ 'ਚ ਬਦਲ ਰਹੀ ਰਾਜਨੀਤਕ ਗਤੀਸ਼ੀਲਤਾ ਦੇ ਅਨੁਸਾਰ ਹੈ।
ਪੀਐਮ ਮੋਦੀ ਖਿਡਾਰੀਆਂ ਨੂੰ ਕਰ ਰਹੇ ਹਨ ਉਤਸ਼ਾਹਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਤਮਗਾ ਜੇਤੂਆਂ ਨੂੰ ਫ਼ੋਨ 'ਤੇ ਵਧਾਈ ਦੇ ਰਹੇ ਹਨ, ਨਾਲ ਹੀ ਹਾਰਨ ਵਾਲਿਆਂ ਦੇ ਨਾਲ ਖੜ੍ਹੇ ਹਨ। ਟੋਕੀਓ ਓਲੰਪਿਕਸ ਵਿੱਚ ਜਿਸ ਤਰ੍ਹਾਂ ਪੀਐਮ ਮੋਦੀ ਨੇ ਮਹਿਲਾ ਹਾਕੀ ਟੀਮ ਨੂੰ ਉਤਸ਼ਾਹਤ ਕੀਤਾ, ਸੋਸ਼ਲ ਮੀਡੀਆ 'ਤੇ ਵੀ ਪੀਐਮ ਮੋਦੀ ਦੀ ਸ਼ਲਾਘਾ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕਸ਼ਮੀਰ: ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਦੇਹ ਪਾਕਿਸਤਾਨੀ ਝੰਡੇ 'ਚ ਲਪੇਟੀ ਹੋਈ ਦਾ ਵੀਡੀਓ, ਮਾਮਲਾ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin