ਨਵੀਂ ਦਿੱਲੀ: ਦੇਸ਼ 'ਚ ਦਿਨੋ-ਦਿਨ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਨਾਲ-ਨਾਲ ਟੈਸਟਿੰਗ ਵੀ ਵਧ ਰਹੀ ਹੈ। ਲੋਕ ਹੁਣ ਵੱਧ ਗਿਣਤੀ 'ਚ ਟੈਸਟ ਕਰਵਾ ਰਹੇ ਹਨ। ਇਸ ਨਾਲ ਦੇਸ਼ ਭਰ ਦੀਆਂ ਲੈਬਾਂ 'ਤੇ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵੇਖਦਿਆਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮੰਗਲਵਾਰ ਨੂੰ ਕੋਰੋਨਾ ਟੈਸਟਿੰਗ ਲਈ ਨਵੇਂ ਆਦੇਸ਼ ਦਿੱਤੇ ਹਨ।
ਇਸ 'ਚ ਲੈਬਾਂ ਉੱਤੇ ਦਬਾਅ ਨੂੰ ਘੱਟ ਕਰਨ ਲਈ RT-PCR ਟੈਸਟ ਘਟਾਉਣ ਤੇ ਰੈਪਿਡ ਐਂਟੀਜ਼ਨ ਟੈਸਟ ਨੂੰ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ। ICMR ਦਾ ਕਹਿਣਾ ਹੈ ਕਿ ਲਾਗ ਦੀ ਦੂਜੀ ਲਹਿਰ ਕਾਰਨ ਟੈਸਟਿੰਗ ਲੈਬਾਂ 'ਤੇ ਭਾਰੀ ਦਬਾਅ ਹੈ। ਅਜਿਹੀ ਸਥਿਤੀ 'ਚ ਜਾਂਚ ਦੇ ਟੀਚੇ ਨੂੰ ਪੂਰਾ ਕਰਨ 'ਚ ਮੁਸ਼ਕਲ ਆ ਰਹੀ ਹੈ। ਲੈਬ ਦੇ ਕਰਮਚਾਰੀ ਲਗਾਤਾਰ ਸੰਕਰਮਿਤ ਹੋ ਰਹੇ ਹਨ।
ICMR ਨੇ ਆਪਣੇ ਸੁਝਾਅ 'ਚ ਕਿਹਾ ਹੈ ਕਿ ਰੈਪਿਡ ਐਂਟੀਜ਼ਨ ਟੈਸਟ ਨੂੰ ਵਧਾਇਆ ਜਾਣਾ ਚਾਹੀਦਾ ਹੈ। ਇਸ ਨੂੰ 2020 'ਚ ਮਨਜ਼ੂਰੀ ਦਿੱਤੀ ਗਈ ਸੀ, ਪਰ ਹੁਣ ਇਸ ਦੀ ਵਰਤੋਂ ਘੱਟ ਕੀਤੀ ਜਾ ਰਹੀ ਹੈ। ਇਸ ਦੀ ਵਰਤੋਂ ਕੰਟੇਨਮੈਂਟ ਜ਼ੋਨ ਜਾਂ ਕੁਝ ਸਿਹਤ ਕੇਂਦਰਾਂ 'ਚ ਕੀਤੀ ਜਾ ਰਹੀ ਹੈ। ਇਸ ਨਾਲ ਸਿਰਫ਼ 20 ਮਿੰਟ 'ਚ ਕੋਰੋਨਾ ਦੀ ਲਾਗ ਦਾ ਪਤਾ ਲੱਗ ਜਾਂਦਾ ਹੈ। ਇਸ ਦੀ ਵੱਧ ਵਰਤੋਂ ਕਰਨ ਨਾਲ ਲੈਬਾਂ 'ਤੇ ਦਬਾਅ ਘੱਟ ਹੋਵੇਗਾ।
ਲੈਬਾਂ 'ਤੇ ਦਬਾਅ ਘਟਾਉਣ ਲਈ ICMR ਦੇ ਸੁਝਾਅ
ਇਕ ਵਾਰ ਪਾਜ਼ੀਟਿਵ ਮਿਲਣ 'ਤੇ ਕਿਸੇ ਵੀ ਸ਼ਖ਼ਸ ਦਾ ਦੁਬਾਰਾ ਆਰਟੀ-ਪੀਸੀਆਰ ਜਾਂ ਰੈਪਿਡ ਐਂਟੀਜ਼ਨ ਟੈਸਟ ਨਾ ਕੀਤਾ ਜਾਵੇ।
ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ ਨੂੰ ਛੁੱਟੀ ਦੇਣ ਸਮੇਂ ਟੈਸਟ ਕਰਨਾ ਜ਼ਰੂਰੀ ਨਹੀਂ ਹੈ।
ਜੇ ਕੋਈ ਸਿਹਤਮੰਤ ਸ਼ਖ਼ਸ ਇੰਟਰ ਸਟੇਟ ਟਰੈਵਲ ਕਰ ਰਿਹਾ ਹੈ ਤਾਂ ਉਸ ਨੂੰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਸ ਨਾਲ ਲੈਬਾਂ 'ਤੇ ਦਬਾਅ ਵਧੇਗਾ।
ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਹਨ, ਉਨ੍ਹਾਂ ਨੂੰ ਬੇਲੋੜੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਲਾਗ ਘੱਟ ਫੈਲੇਗਾ।
ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਹਨ, ਉਨ੍ਹਾਂ ਨੂੰ ਵੀ ਯਾਤਰਾ ਸਮੇਂ ਕੋਵਿਡ ਗਾਈਡਲਾਈਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸੂਬਿਆਂ ਨੂੰ ਮੋਬਾਈਲ ਸਿਸਟਮ ਰਾਹੀਂ RT-PCR ਟੈਸਟ ਵਧਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ।
ਭਾਰਤ 'ਚ ਰੋਜ਼ਾਨਾ 15 ਲੱਖ ਟੈਸਟ ਦੀ ਸਮਰੱਥਾ
ਭਾਰਤ 'ਚ ਟੈਸਟ ਕਰਨ ਦੀ ਓਵਰਆਲ ਪਾਜ਼ੀਟਿਵ ਦਰ 20% ਤੋਂ ਵੱਧ ਹੈ। ਮੌਤਾਂ ਬਹੁਤ ਵੱਧ ਰਹੀਆਂ ਹਨ। ਇਸ 'ਤੇ ਕਾਬੂ ਪਾਉਣ ਲਈ ਆਈਸੋਲੇਸ਼ਨ ਅਤੇ ਹੋਮ ਬੇਸਡ ਟ੍ਰੀਟਮੈਂਟ 'ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਭਾਰਤ 'ਚ ਇਸ ਸਮੇਂ 2506 ਮੌਲੀਕਿਊਲਰ ਟੈਸਟਿੰਗ ਲੈਬੋਰੇਟਰੀਜ਼ ਹਨ। ਇਨ੍ਹਾਂ 'ਚ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਸਕਦੇ ਹਨ। ਇਨ੍ਹਾਂ ਸਭ ਨੂੰ ਜੋੜ ਕੇ ਭਾਰਤ 'ਚ ਰੋਜ਼ਾਨਾ 15 ਲੱਖ ਟੈਸਟ ਕੀਤੇ ਜਾ ਸਕਦੇ ਹਨ।
ਆਈਸੀਐਮਆਰ ਨੇ ਇਹ ਕਿਹਾ
ਸ਼ਹਿਰਾਂ ਅਤੇ ਕਸਬਿਆਂ 'ਚ ਬਹੁਤ ਸਾਰੀਆਂ ਥਾਵਾਂ 'ਤੇ ਤੇਜ਼ੀ ਨਾਲ ਐਂਟੀਜ਼ਨ ਟੈਸਟ ਲਈ ਬੂਥਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਇਨ੍ਹਾਂ ਬੂਥਾਂ 'ਤੇ ਟੈਸਟਿੰਗ 7 ਦਿਨ ਤੇ 24 ਘੰਟੇ ਕੀਤੀ ਜਾਣੀ ਚਾਹੀਦੀ ਹੈ।
ਸਕੂਲ-ਕਾਲਜ ਤੇ ਕਮਿਊਨਿਟੀ ਸੈਂਟਰਾਂ 'ਚ ਰੈਪਿਡ ਐਂਟੀਜ਼ਨ ਟੈਸਟ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਕੋਰੋਨਾ ਦੀ ਦੂਜੀ ਲਹਿਰ ਨਾਲ ਸਾਰੇ ਪ੍ਰਬੰਧ ਢਹਿ-ਢੇਰੀ, ICMR ਨੇ ਦਿੱਤੇ ਨਵੇਂ ਆਦੇਸ਼
ਏਬੀਪੀ ਸਾਂਝਾ
Updated at:
05 May 2021 11:05 AM (IST)
ਦੇਸ਼ 'ਚ ਦਿਨੋ-ਦਿਨ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਨਾਲ-ਨਾਲ ਟੈਸਟਿੰਗ ਵੀ ਵਧ ਰਹੀ ਹੈ। ਲੋਕ ਹੁਣ ਵੱਧ ਗਿਣਤੀ 'ਚ ਟੈਸਟ ਕਰਵਾ ਰਹੇ ਹਨ। ਇਸ ਨਾਲ ਦੇਸ਼ ਭਰ ਦੀਆਂ ਲੈਬਾਂ 'ਤੇ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵੇਖਦਿਆਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮੰਗਲਵਾਰ ਨੂੰ ਕੋਰੋਨਾ ਟੈਸਟਿੰਗ ਲਈ ਨਵੇਂ ਆਦੇਸ਼ ਦਿੱਤੇ ਹਨ।
ਕੋਰੋਨਾ ਦੀ ਦੂਜੀ ਲਹਿਰ ਨਾਲ ਸਾਰੇ ਪ੍ਰਬੰਧ ਢਹਿ-ਢੇਰੀ, ICMR ਨੇ ਦਿੱਤੇ ਨਵੇਂ ਆਦੇਸ਼
NEXT
PREV
Published at:
05 May 2021 11:05 AM (IST)
- - - - - - - - - Advertisement - - - - - - - - -