ਹੈਦਰਾਬਾਦ: ਇੱਥੋਂ ਦੇ ਇੱਕ ਬਾਰ ਵਿੱਚ ਮਹਿਲਾ ਡਾਂਸਰ ਨੂੰ ਉਸ ਦੀਆਂ ਸਾਥਣਾਂ ਨੇ ਹੀ ਬੇਰਹਿਮੀ ਨਾਲ ਕੁੱਟਿਆ। ਮਹਿਲਾ ਨੇ ਜਦੋਂ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਇਹ ਸੱਚ ਸਾਹਮਣੇ ਆਇਆ। ਹਾਸਲ ਜਾਣਕਾਰੀ ਮੁਤਾਬਕ ਮਹਿਲਾ ਬਾਰ ਡਾਂਸਰ ਨੂੰ ਉਸ ਦੇ ਨਾਲ ਦੀਆਂ 4 ਮਹਿਲਾ ਡਾਂਸਰ ਤੇ ਇੱਕ ਪੁਰਸ਼ ਨੇ ਕੁੱਟਿਆ ਕਿਉਂਕਿ ਪੀੜਤ ਮਹਿਲਾ ਨੇ ਉਨ੍ਹਾਂ ਨੂੰ ਸੈਕਸੁਅਲ ਫੇਵਰ ਦੇਣੋਂ ਮਨ੍ਹਾ ਕਰ ਦਿੱਤਾ ਸੀ। ਮੁਲਜ਼ਮਾਂ ਨੇ ਪੀੜਤਾ ਦੇ ਕੱਪੜੇ ਵੀ ਉਤਾਰ ਦਿੱਤੇ।

ਇਸ ਮਾਮਲੇ ਵਿੱਚ ਪੁਲਿਸ ਨੇ ਚਾਰੇ ਮੁਲਜ਼ਮ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਰਸ਼ ਹਾਲੇ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਉਹ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰ ਰਹੇ ਹਨ। ਪੁਲਿਸ ਮੁਤਾਬਕ ਬਾਰ ਪ੍ਰਬੰਧਕ ਮਹਿਲਾ ਨੂੰ ਗਾਹਕਾਂ ਕੋਲ ਜਾਣ ਦਾ ਦਬਾਅ ਬਣਾ ਰਿਹਾ ਸੀ ਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਰਿਹਾ ਸੀ।

ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਗਾਹਕਾਂ ਨੂੰ ਸੈਕਸੁਅਲ ਫੇਵਰ ਕਰਨ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਦੇ ਪੰਜ ਸਾਥੀਆਂ ਨੇ ਉਸ ਨੂੰ ਕੁੱਟਿਆ ਤੇ ਉਸ ਦੇ ਕੱਪੜੇ ਉਤਾਰ ਦਿੱਤੇ। ਮਾਮਲਾ ਸਾਹਮਣੇ ਆਉਣ ਬਾਅਦ ਤੇਲੰਗਾਨਾ ਦੇ ਡੀਜੀਪੀ ਮਹੇਂਦਰ ਰੈਡੀ ਨੇ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ। ਮੁਲਜ਼ਮ ਬਾਰ ਪ੍ਰਬੰਧਕ ਖ਼ਿਲਾਫ਼ ਵੀ ਸਬੰਧਤ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।