ਨਵੀਂ ਦਿੱਲੀ: ਭਾਰਤੀ ਮਹਿਲਾ ਪਾਈਲਟ ਵੀ ਹੁਣ ਦੁਸ਼ਮਣ ਨਾਲ ਦੋ ਦੋ ਹੱਥ ਕਰਨ ਲਈ ਤਿਆਰ ਹਨ। ਏਅਰ ਫੋਰਸ ਨੇ ਤਿੰਨ ਮਹਿਲਾ ਪਾਈਲਟ ਨੂੰ ਆਪਣੇ ਲੜਾਕੂ ਬੇੜੇ ਵਿੱਚ ਸ਼ਾਮਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਫਲਾਇੰਗ ਕੈਡਟ ਭਾਵਨਾ ਕਾਂਤ, ਅਵਨੀ ਚਤੁਰਵੇਦੀ ਅਤੇ ਮੋਹਨਾ ਸਿੰਘ ਨੂੰ ਭਾਰਤੀ ਏਅਰ ਫੋਰਸ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀ ਮਹਿਲਾ ਪਾਈਲਟ ਹਨ। ਇਹ ਤਿੰਨੋ ਹੁਣ ਲੜਾਕੂ ਜਹਾਜ਼ ਦੀ ਉਡਾਣ ਭਰਨਗੀਆਂ। ਤਿੰਨਾਂ ਨੇ ਪਹਿਲੇ ਪੜਾਅ ਦੀ ਟਰੇਨਿੰਗ ਦੇ ਤਹਿਤ ਕਰੀਬ 150 ਘੰਟੇ ਦੀ ਫਲਾਇੰਗ ਦੀ ਟਰੇਨਿੰਗ ਪੂਰੀ ਕਰ ਲਈ ਹੈ। ਅਗਲੇ ਛੇ ਮਹੀਨੇ ਇਹ ਤਿੰਨੋਂ ਐਡਵਾਂਸ ਲੜਾਕੂ ਜਹਾਜ਼ ਦੀ ਟਰੇਨਿੰਗ ਲੈਣਗੀਆਂ।
ਖ਼ਾਸ ਗੱਲ ਇਹ ਹੈ ਕਿ ਇਹਨਾਂ ਤਿੰਨ ਮਹਿਲਾ ਪਾਈਲਟ ਨੂੰ ਮਹਿਲਾ ਦੇ ਨਾਤੇ ਕੋਈ ਛੋਟ ਨਹੀਂ ਮਿਲੇਗੀ। 2017 ਵਿੱਚ ਇਹ ਪੂਰੀ ਤਰ੍ਹਾਂ ਫਾਈਟਰ ਪਾਈਲਟ ਬਣ ਜਾਣਗੀਆਂ। ਅਵਨੀ ਰੀਵਾ ਮੱਧ ਪ੍ਰਦੇਸ਼ ਦੀ ਹੈ ਅਤੇ ਉਸ ਦਾ ਪਿਤਾ ਇੰਜੀਨੀਅਰ ਹੈ ਅਤੇ ਭਰਾ ਸੈਨਾ ਵਿੱਚ ਹੈ। ਇਸ ਤੋਂ ਇਲਾਵਾ ਭਾਵਨਾ ਬਿਹਾਰ ਦੇ ਵੈਗੂਸਰਾਏ ਦੀ ਰਹਿਣ ਵਾਲੀ ਹੈ ਜਦੋਂਕਿ ਮੋਹਨਾ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਹੈ।