ਸੈਲਫ਼ੀ ਲੈਂਦੇ ਨਦੀ 'ਚ ਡੁੱਬੇ ਮਾਂ-ਪੁੱਤ, ਧੀ ਨੂੰ ਲੋਕਾਂ ਨੇ ਬਚਾਇਆ..
ਏਬੀਪੀ ਸਾਂਝਾ | 18 Jan 2018 09:25 AM (IST)
ਕੋਰਾਪੁਟ - ਓਡੀਸ਼ਾ ਦੇ ਰਾਏਗੜ੍ਹਾ ਜ਼ਿਲ੍ਹੇ 'ਚ ਸੈਲਫ਼ੀ ਲੈਂਦੇ ਸਮੇਂ 30 ਸਾਲਾ ਇਕ ਔਰਤ ਤੇ ਉਸ ਦਾ 5 ਸਾਲਾ ਬੇਟਾ ਨਦੀ 'ਚ ਡੁੱਬ ਗਏ | ਪੁਲਿਸ ਨੇ ਦੱਸਿਆ ਕਿ ਹਾਦਸਾ ਬੀਤੀ ਸ਼ਾਮ ਰਾਏਗੜ੍ਹਾ ਦੇ ਬਾਹਰੀ ਇਲਾਕੇ 'ਚ ਨਾਗਾਵਲੀ ਨਦੀ 'ਚ ਵਾਪਰਿਆ। ਰਾਏਗੜ੍ਹਾ ਪੁਲਿਸ ਥਾਣਾ ਮੁਖੀ ਰਵੀ ਪਾਤਰਾ ਨੇ ਦੱਸਿਆ ਕਿ ਉਕਤ ਔਰਤ ਆਪਣੇ ਪਰਿਵਾਰ ਨਾਲ ਨਾਗਾਵਲੀ ਨਦੀ ਦੇ ਪੁਲ 'ਤੇ ਗਈ ਸੀ | ਪੁਲ 'ਤੇ ਤਸਵੀਰਾਂ ਲੈਣ ਉਪਰੰਤ ਉਹ ਆਪਣੇ ਬੇਟੇ ਤੇ ਬੇਟੀ ਨਾਲ ਪੁਲ ਤੋਂ ਉੱਤਰ ਕੇ ਇਕ ਚੱਟਾਨ 'ਤੇ ਬੈਠ ਗਈ ਤੇ ਸੈਲਫ਼ੀ ਲੈਣ ਲੱਗੀ ਤੇ ਇਸ ਦੌਰਾਨ ਉਹ ਤਿਲਕ ਕੇ ਨਦੀ 'ਚ ਜਾ ਡਿੱਗੇ। ਸਥਾਨਕ ਲੋਕਾਂ ਨੇ ਲੜਕੀ ਨੂੰ ਤਾਂ ਬਚਾਅ ਲਿਆ, ਪਰ ਔਰਤ ਡੁੱਬ ਗਈ। ਪਾਤਰਾ ਨੇ ਦੱਸਿਆ ਕਿ ਲੜਕਾ ਲਾਪਤਾ ਹੋ ਗਿਆ ਸੀ ਤੇ ਅੱਜ ਉਸ ਦੀ ਲਾਸ਼ ਬਰਾਮਦ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀ ਪਹਿਚਾਣ ਸ਼ਾਂਤੀ (30) ਤੇ ਅਕੀਲ (5) ਦੇ ਰੂਪ 'ਚ ਹੋਈ ਹੈ।