Woman Kabaddi Player Rape Case: ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਇੱਕ ਮਹਿਲਾ ਕਬੱਡੀ ਖਿਡਾਰਨ ਨੇ ਕੋਚ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ। ਮਹਿਲਾ ਖਿਡਾਰਨ ਦਾ ਦੋਸ਼ ਹੈ ਕਿ ਕੋਚ 7 ਸਾਲਾਂ ਤੋਂ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਇਸ ਬਲਾਤਕਾਰ ਦੇ ਮਾਮਲੇ ਦੀ ਐਫਆਈਆਰ ਦਵਾਰਕਾ ਜ਼ਿਲ੍ਹੇ ਦੇ ਬਾਬਾ ਹਰੀਦਾਸ ਨਗਰ ਥਾਣੇ ਵਿੱਚ ਦਰਜ ਕੀਤੀ ਗਈ ਸੀ।
ਡੀਸੀਪੀ ਦਵਾਰਕਾ ਐਮ ਹਰਸ਼ਵਰਧਨ (DCP Harsh Vardhan) ਦੇ ਅਨੁਸਾਰ, ਕੋਚ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ 506 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਤਹਿਤ ਪੀੜਤਾ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ। ਮੁਲਜ਼ਮਾਂ ਦੀ ਭਾਲ ਜਾਰੀ ਹੈ।
2018 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮਹਿਲਾ ਕਬੱਡੀ ਟੀਮ ਦੀ ਖਿਡਾਰਨ ਨੇ ਕੋਚ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ। ਇਹ ਮਾਮਲਾ ਦਵਾਰਕਾ ਜ਼ਿਲ੍ਹੇ ਦੇ ਬਾਬਾ ਹਰੀਦਾਸ ਨਗਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਅੱਜ ਯਾਨੀ ਸੋਮਵਾਰ (6 ਫਰਵਰੀ) ਨੂੰ ਅਦਾਲਤ ਵਿੱਚ ਪੀੜਤਾ ਦੇ 164 ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਕੋਚ ਜੋਗਿੰਦਰ ਸਿੰਘ ਦਲਾਲ ਦੀ ਭਾਲ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ?
ਪੁਲਿਸ ਅਨੁਸਾਰ ਪੀੜਤਾ ਵੱਲੋਂ ਕੀਤੀ ਗਈ ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਾਇਆ ਹੈ ਕਿ ਸਾਲ 2015 'ਚ ਉਸ ਨੇ ਹੀਰਨ ਕੂਦਨਾ ਵਿੱਚ ਕਬੱਡੀ ਕੋਚਿੰਗ ਕਲੱਬ ਜੁਆਇਨ ਕੀਤਾ ਸੀ। ਅਭਿਆਸ ਦੌਰਾਨ ਦੋਸ਼ੀ ਕੋਚ ਜੋਗਿੰਦਰ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਉਸ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓ ਵੀ ਬਣਾ ਲਈ। ਫਿਰ ਦੋਸ਼ੀ ਕੋਚ ਨੇ ਵੀਡੀਓ ਅਤੇ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤਾ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਮੈਚ ਵਿਨਿੰਗ ਫੀਸ ਵਿੱਚੋਂ 43 ਲੱਖ ਰੁਪਏ ਵੀ ਹੜਪ ਲਏ। ਸਾਲ 2021 ਵਿੱਚ ਪੀੜਤਾ ਦਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਵੀ ਦੋਸ਼ੀ ਨੇ ਉਸ ਨੂੰ ਤੰਗ ਕਰਨਾ ਬੰਦ ਨਹੀਂ ਕੀਤਾ ਅਤੇ ਉਹ ਉਸ 'ਤੇ ਪਤੀ ਤੋਂ ਤਲਾਕ ਲੈਣ ਲਈ ਦਬਾਅ ਬਣਾਉਂਦਾ ਰਿਹਾ। ਮੁਲਜ਼ਮ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ।
ਇਹ ਵੀ ਪੜ੍ਹੋ: PHOTOS: ਤੁਰਕੀ 'ਚ ਭੂਚਾਲ ਨੇ ਮਚਾਈ ਤਬਾਹੀ, ਢਹਿ ਗਈਆਂ ਇਮਾਰਤਾਂ 'ਚ ਜ਼ਿੰਦਗੀ ਦੀ ਤਲਾਸ਼ ਜਾਰੀ, ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ