PHOTOS: ਤੁਰਕੀ 'ਚ ਭੂਚਾਲ ਨੇ ਮਚਾਈ ਤਬਾਹੀ, ਢਹਿ ਗਈਆਂ ਇਮਾਰਤਾਂ 'ਚ ਜ਼ਿੰਦਗੀ ਦੀ ਤਲਾਸ਼ ਜਾਰੀ, ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ
ਤੁਰਕੀ 'ਚ ਸੋਮਵਾਰ (6 ਫਰਵਰੀ) ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ।
Download ABP Live App and Watch All Latest Videos
View In Appਤੁਰਕੀ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.8 ਮਾਪੀ ਗਈ।
ਤੁਰਕੀ ਵਿੱਚ ਭੂਚਾਲ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ
ਤੁਰਕੀ ਵਿੱਚ ਭੂਚਾਲ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਕਈ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ।
ਤੁਰਕੀ 'ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਮਲਬੇ ਦੇ ਢੇਰ ਖਿੱਲਰੇ ਪਏ ਹਨ।
ਦੱਖਣੀ ਤੁਰਕੀ ਵਿੱਚ ਸੋਮਵਾਰ ਤੜਕੇ 7.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਇਹ ਝਟਕੇ ਸਾਈਪ੍ਰਸ, ਲੇਬਨਾਨ ਅਤੇ ਸੀਰੀਆ ਵਿੱਚ ਵੀ ਮਹਿਸੂਸ ਕੀਤੇ ਗਏ।
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀਐਫਜ਼ੈੱਡ) ਨੇ ਕਿਹਾ ਕਿ ਭੂਚਾਲ 10 ਕਿਲੋਮੀਟਰ (6 ਮੀਲ) ਦੀ ਡੂੰਘਾਈ 'ਤੇ ਦੱਖਣੀ ਤੁਰਕੀ ਸ਼ਹਿਰ ਕਹਰਾਮਨਮਾਰਸ ਨੇੜੇ ਆਇਆ।
ਤੁਰਕੀ ਦੇ ਦੱਖਣ-ਪੂਰਬੀ ਸੂਬੇ ਸਾਨਲੀ ਉਰਫਾ ਸੂਬੇ ਦੇ ਗਵਰਨਰ ਸਲੀਹ ਅਹਾਨ ਨੇ ਦੱਸਿਆ ਕਿ ਭੂਚਾਲ ਨਾਲ ਕਈ ਘਰ ਤਬਾਹ ਹੋ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ।
ਭੂਚਾਲ ਤੋਂ ਬਾਅਦ ਦੱਖਣੀ ਤੁਰਕੀ 'ਚ ਹਫੜਾ-ਦਫੜੀ ਮਚ ਗਈ ਹੈ। ਅਡਾਨਾ ਸ਼ਹਿਰ ਵਿੱਚ 17 ਮੰਜ਼ਿਲਾ ਅਤੇ 14 ਮੰਜ਼ਿਲਾ ਇਮਾਰਤਾਂ ਢਹਿ ਗਈਆਂ।
ਤੁਰਕੀ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਸੁਨਾਮੀ ਦੇ ਖਤਰੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।