ਵਿਸ਼ਵ ਬੈਂਕ ਨੇ ਭਾਰਤ ਲਈ 1 ਬਿਲੀਅਨ ਡਾਲਰ ਦੇ ਐਮਰਜੈਂਸੀ ਵਿੱਤ ਨੂੰ ਦਿੱਤੀ ਮਨਜ਼ੂਰੀ
ਏਬੀਪੀ ਸਾਂਝਾ | 03 Apr 2020 09:33 AM (IST)
ਕੋਰਨਾਵਾਇਰਸ ਦੇ ਸੰਕਟ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ। ਇਸ ਦੌਰਾਨ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬਹੁਤ ਸਾਰੇ ਉਪਾਵਾਂ ਦੀ ਘੋਸ਼ਣਾ ਕੀਤੀ ਹੈ।
ਨਵੀਂ ਦਿੱਲੀ: ਕੋਰਨਾਵਾਇਰਸ ਦੇ ਸੰਕਟ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ। ਇਸ ਦੌਰਾਨ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬਹੁਤ ਸਾਰੇ ਉਪਾਵਾਂ ਦੀ ਘੋਸ਼ਣਾ ਕੀਤੀ ਹੈ। ਜਿਥੇ ਭਾਰਤ ਨੂੰ ਪੀਪੀਈ, ਟੈਸਟਿੰਗ ਕਿੱਟਾਂ ਅਤੇ ਸੰਪਰਕ ਟਰੇਸਿੰਗ ਲਈ 1 ਬਿਲੀਅਨ ਡਾਲਰ ਯਾਨੀ 100 ਕਰੋੜ ਰੁਪਏ ਦਿੱਤੇ ਜਾਣਗੇ। ਇਸ ਐਲਾਨ ਵਿੱਚ ਕਿਹਾ ਗਿਆ ਹੈ ਕਿ: "ਭਾਰਤ ਵਿੱਚ, ਇੱਕ ਬਿਲੀਅਨ ਡਾਲਰ ਦੀ ਐਮਰਜੈਂਸੀ ਵਿੱਤੀ ਬਿਹਤਰ ਜਾਂਚ, ਸੰਪਰਕ ਟਰੇਸਿੰਗ ਅਤੇ ਪ੍ਰਯੋਗਸ਼ਾਲਾ ਦੇ ਨਿਦਾਨਾਂ ਵਿੱਚ ਸਹਾਇਤਾ ਕਰੇਗੀ; ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਅਤੇ ਨਵੇਂ ਇਕੱਲਤਾ ਵਾਰਡ ਸਥਾਪਤ ਕੀਤੇ ਜਾਣਗੇ।"