ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਸੰਕਟ ਦੌਰਾਨ ਦੇਸ਼ ਭਰ 'ਚ ਕੀਤੇ ਗਏ ਲੌਕਡਾਉਨ ਦਾ ਸਭ ਤੋਂ ਵੱਧ ਅਸਰ ਗਰੀਬ ਤਬਕੇ ਤੇ ਪੈ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਇਹਨ੍ਹਾਂ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਲਈ ਮੀਸਾਲ ਖੜ੍ਹੀ ਕਰ ਰਹੇ ਹਨ। ਅਜਿਹਾ ਹੀ ਇੱਕ ਪਰੀਵਾਰ ਦਿੱਲੀ ਤੋਂ ਹੈ ਜੋ ਕਰੀਬ ਦੋ ਹਜ਼ਾਰ ਲੋਕਾਂ ਦਾ ਢਿੱਡ ਭਰ ਰਿਹਾ ਹੈ।


ਦਿੱਲੀ 'ਚ ਗਰੀਬ ਮਜ਼ਦੂਰਾਂ ਦੀ ਭੁੱਖੇ ਭਾਣ ਆਪਣੇ ਪਿੰਡਾਂ ਵੱਲ ਨੂੰ ਪੈਦਲ ਜਾਣ ਦੀਆਂ ਤਸਵੀਰਾਂ ਨੇ ਸੰਜੇ ਗਰਗ ਦੇ ਪਰਿਵਾਰ ਨੂੰ ਲੋਕਾਂ ਦੀ ਮਦਦ ਲਈ ਪ੍ਰੇਰਿਤ ਕੀਤਾ। ਹੁਣ ਇਸ ਪਰਿਵਾਰ ਦੇ ਸਾਰੇ ਲੋਕ ਖਾਣਾ ਪੱਕਾ ਰਹੇ ਹਨ ਅਤੇ ਗਰੀਬਾਂ ਮਜ਼ਦੂਰਾਂ ਦਾ ਢਿੱਡ ਭਰ ਰਹੇ ਹਨ। ਪੇਸ਼ੇ ਤੋਂ ਕਾਰੋਬਾਰੀ ਸੰਜੇ ਗਰਗ ਦਿੱਲੀ ਦੇ ਰੋਹਿਨੀ ਖੇਤਰ ਵਿੱਚ ਰਹਿੰਦਾ ਹੈ।

ਕੋਰੋਨਾ ਦੇ ਖਤਰੇ 'ਚ ਸੰਜੇ ਨੇ ਬਾਹਰੋਂ ਕਿਸੇ ਕੋਲੋਂ ਖਾਣਾ ਪਕਾਉਣਾ ਠੀਕ ਨਹੀਂ ਸਮਝਿਆ ਅਤੇ ਉਸਦੇ ਪਰਿਵਾਰ ਨੇ ਇਸ 'ਚ ਉਸਦੀ ਮਦਦ ਕੀਤੀ। ਗਰਗ ਪਰਿਵਾਰ ਨੇ ਕਰੀਬ 200 ਲੋਕਾਂ ਦਾ ਖਾਣਾ ਬਣਾਉਣ ਤੋਂ ਸ਼ੁਰੂਆਤ ਕੀਤੀ ਸੀ ਜੋ ਸੰਖਿਆ ਹੁਣ ਪੰਜ ਦਿਨਾਂ 'ਚ ਕਰੀਬ ਦੋ ਹਜ਼ਾਰ ਤੱਕ ਪਹੁੰਚ ਗਈ ਹੈ।ਸਵੇਰ ਤੋਂ ਸ਼ਾਮ ਤਕ ਇਹ ਪਰਿਵਾਰ ਗਰੀਬਾਂ ਤੇ ਮਜ਼ਦੂਰਾਂ ਤਕ ਖਾਣਾ ਪਹੁੰਚਾਉਂਦਾ ਹੈ।