Rouse Avenue Court: ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਰਜ ਚਾਰਜਸ਼ੀਟ ’ਤੇ ਨੋਟਿਸ ਲੈਣ ਬਾਰੇ ਦਿੱਲੀ ਦੀ ਰਾਉਸ ਐਵੇਨਿਊ ਕੋਰਟ 1 ਜੁਲਾਈ ਨੂੰ ਆਪਣਾ ਹੁਕਮ ਸੁਣਾਏਗੀ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਕਿਹਾ ਕਿ ਇਹ ਇੱਕ "ਲੰਬੀ ਚਾਰਜਸ਼ੀਟ" ਹੈ ਅਤੇ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ।


ਉਨ੍ਹਾਂ ਕਿਹਾ, "ਇੱਕ ਨਵੀਂ ਚਾਰਜਸ਼ੀਟ ਦਰਜ ਕੀਤੀ ਗਈ ਹੈ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹ ਇੱਕ ਲੰਬੀ ਚਾਰਜਸ਼ੀਟ ਹੈ, ਇਸ ‘ਤੇ ਕੁਝ ਦਿਨ ਵਿਚਾਰ ਕਰਨ ਦਿੱਤਾ ਜਾਵੇ।" ਦੂਜੇ ਪਾਸੇ ਦਿੱਲੀ ਪੁਲਿਸ ਨੇ 6 ਬਾਲਗ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ 15 ਜੂਨ ਨੂੰ ਚਾਰਜਸ਼ੀਟ ਦਰਜ ਕੀਤੀ ਸੀ। ਪੁਲਿਸ ਨੇ ਲਗਭਗ 1000 ਪੰਨਿਆਂ ਦੀ ਚਾਰਜਸ਼ੀਟ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 354, 354ਏ, 354ਡੀ ਦੇ ਤਹਿਤ ਚਾਰਜਸ਼ੀਟ ਦਰਜ ਕੀਤੀ ਹੈ।


ਇਹ ਵੀ ਪੜ੍ਹੋ: Punjab News: ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਜਲਦ ਜਾਰੀ ਕੀਤਾ ਜਾ ਰਿਹੈ 8.2 ਕਰੋੜ ਰੁਪਏ ਦਾ ਮਾਣ ਭੱਤਾ-ਬਲਜੀਤ ਕੌਰ


ਪਟੀਸ਼ਨ ਦਾ ਹੁਣ ਕੋਈ ਵਾਜਬ ਨਹੀਂ ਹੈ - ਅਦਾਲਤ


ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਰਾਉਸ ਐਵੇਨਿਊ ਕੋਰਟ ਨੇ ਮਹਿਲਾ ਪਹਿਲਵਾਨਾਂ ਦੇ ਵਕੀਲ ਨੂੰ ਕਿਹਾ ਕਿ ਜਾਂਚ ਦੀ ਨਿਗਰਾਨੀ ਦੀ ਮੰਗ ਕਰਨ ਵਾਲੀ ਪਟੀਸ਼ਨ ਵਿੱਚ ਕੋਈ ਯੋਗਤਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਾਂਚ ਦੀ ਨਿਗਰਾਨੀ ਕਰਨ ਦੀ ਲੋੜ ਹੈ ਤਾਂ ਤੁਸੀਂ ਨਵੀਂ ਪਟੀਸ਼ਨ ਦਰਜ ਕਰ ਸਕਦੇ ਹੋ।


ਜਾਂਚ ਦੀ ਨਿਗਰਾਨੀ ਕਰਨ ਵਾਲੀ ਪਟੀਸ਼ਨ ਲਈ ਵਾਪਸ


ਉੱਥੇ ਹੀ ਪਹਿਲਵਾਨਾਂ ਦੇ ਵਕੀਲ ਨੇ ਜਾਂਚ ਦੀ ਨਿਗਰਾਨੀ ਕਰਨ ਵਾਲੀ ਪਟੀਸ਼ਨ ਵਾਪਸ ਲੈ ਲਈ। ਪਹਿਲਵਾਨ ਦੇ ਵਕੀਲ ਨੇ ਕਿਹਾ, "ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈ, ਸਾਨੂੰ ਲੱਗਦਾ ਹੈ ਕਿ ਮਾਮਲੇ ਵਿੱਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ, ਅਜਿਹੇ ਵਿੱਚ ਅਦਾਲਤ ਵਿੱਚ ਜਾਂਚ ਦੀ ਨਿਗਰਾਨੀ ਜਾਰੀ ਰਹਿਣੀ ਚਾਹੀਦੀ ਹੈ।" ਦੱਸ ਦਈਏ ਕਿ 15 ਜੂਨ ਨੂੰ ਦਿੱਲੀ ਪੁਲਿਸ ਨੇ WFI ਦੇ ਸਾਬਕਾ ਚੇਅਰਮੈਨ ਬ੍ਰਿਜ ਭੂਸ਼ਣ ਖਿਲਾਫ 1500 ਪੰਨਿਆਂ ਦੀ ਚਾਰਜਸ਼ੀਟ ਦਰਜ ਕੀਤੀ ਸੀ। ਇਹ ਚਾਰਜਸ਼ੀਟ 6 ਬਾਲਗ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਸੀ।


ਇਹ ਵੀ ਪੜ੍ਹੋ: Punjab News: ਮੰਡੀਆ 'ਚ ਐਮਐਸਪੀ 'ਤੇ ਨਹੀਂ ਵਿਕ ਰਹੀ ਮੱਕੀ ਤੇ ਮੂੰਗੀ ਦੀ ਫਸਲ, ਸਰਕਾਰ ਨਾਲ ਮੀਟਿੰਗ ਮਗਰੋਂ ਕਿਸਾਨਾਂ ਦੀ ਚੇਤਾਵਨੀ