Wrestlers Protest: ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਬਿਨਾਂ ਟ੍ਰਾਇਲ ਤੋਂ ਏਸ਼ੀਆਈ ਖੇਡਾਂ ਵਿੱਚ ਖੇਡਣ ਲਈ ਡਾਇਰੈਕਟ ਐਂਟਰੀ ਮਿਲ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਐਡ-ਹਾਕ ਕਮੇਟੀ ਵੱਲੋਂ ਛੋਟ ਦਿੱਤੇ ਜਾਣ ਤੋਂ ਬਾਅਦ ਦੋਵੇਂ ਪਹਿਲਵਾਨ ਏਸ਼ੀਆਈ ਖੇਡਾਂ ਵਿੱਚ ਬਿਨਾਂ ਟ੍ਰਾਇਲ ਤੋਂ ਖੇਡ ਸਕਦੇ ਹਨ।


ਉੱਥੇ ਹੀ ਕਮੇਟੀ ਦੇ ਇਸ ਫੈਸਲੇ 'ਤੇ ਦੂਜੇ ਪਹਿਲਵਾਨ ਵੀ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਵਾਨ ਇੰਨੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਸਨ, ਜਦਕਿ ਉਹ ਲਗਾਤਾਰ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਪਹਿਲਵਾਨਾਂ ਦੇ ਟ੍ਰਾਇਲ ਦੀ ਮੰਗ ਕੀਤੀ ਹੈ।


ਪਹਿਲਵਾਨ ਵਿਸ਼ਾਲ ਕਲੀਰਾਮਨ ਨੇ ਕਿਹਾ, "ਮੈਂ ਵੀ ਅੰਡਰ 65 ਕਿਲੋਗ੍ਰਾਮ ਕੈਟੇਗਰੀ ਵਿੱਚ ਖੇਡਦਾ ਹਾਂ ਅਤੇ ਬਜਰੰਗ ਪੂਨੀਆ ਨੂੰ ਬਿਨਾਂ ਟ੍ਰਾਇਲ ਤੋਂ ਏਸ਼ੀਆਈ ਖੇਡਾਂ ਲਈ ਡਾਇਰੈਕਟ ਐਂਟਰੀ ਦਿੱਤੀ ਗਈ ਹੈ। ਇਹ ਖਿਡਾਰੀ ਲਗਭਗ ਇੱਕ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਅਸੀਂ ਲਗਾਤਾਰ ਪ੍ਰੈਕਟਿਸ ਕਰ ਰਹੇ ਹਾਂ। ਅਸੀਂ ਇਨ੍ਹਾਂ ਦੇ ਟ੍ਰਾਇਲ ਦੀ ਮੰਗ ਕਰਦੇ ਹਾਂ।


ਅਸੀਂ ਕੋਈ ਫੇਵਰ ਜਾਂ ਫਾਇਦਾ ਨਹੀਂ ਚਾਹੁੰਦੇ, ਪਰ ਘੱਟੋ-ਘੱਟ ਟ੍ਰਾਇਲ ਤਾਂ ਕਰਵਾਉਣਾ ਚਾਹੀਦਾ ਸੀ, ਨਹੀਂ ਤਾਂ ਅਸੀਂ ਵੀ ਅਦਾਲਤ ਜਾਣ ਲਈ ਤਿਆਰ ਹਾਂ। ਅਸੀਂ ਅਦਾਲਤ ਵਿੱਚ ਅਪੀਲ ਕਰਾਂਗੇ। ਅਸੀਂ 15 ਸਾਲਾਂ ਤੋਂ ਇਸ ਦੀ ਤਿਆਰੀ ਕਰ ਰਹੇ ਹਾਂ। ਜੇਕਰ ਬਜਰੰਗ ਪੂਨੀਆ ਏਸ਼ੀਆਈ ਖੇਡਾਂ ਵਿੱਚ ਖੇਡਣ ਤੋਂ ਇਨਕਾਰ ਕਰਦੇ ਹਨ ਤਾਂ ਕਿਸੇ ਹੋਰ ਨੂੰ ਮੌਕਾ ਮਿਲੇਗਾ ਅਤੇ ਉਹ ਏਸ਼ੀਆਈ ਖੇਡਾਂ ਵਿੱਚ ਖੇਡ ਸਕਣਗੇ।


ਇਹ ਵੀ ਪੜ੍ਹੋ: Punjab News: ਉਭਰਦੇ ਖਿਡਾਰੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਫਨਾ ਸਾਕਾਰ, ਪੰਜਾਬ ਬਣੇਗਾ ਮੋਹਰੀ ਸੂਬਾ


ਬ੍ਰਿਜ ਭੂਸ਼ਣ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਸਨ ਪਹਿਲਵਾਨ 


ਹਾਲ ਹੀ 'ਚ ਕਈ ਪਹਿਲਵਾਨ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਸਨ। ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅਹੁਦੇ 'ਤੇ ਰਹਿੰਦਿਆਂ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਹੈ। ਪਹਿਲਵਾਨ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਬ੍ਰਿਜ ਭੂਸ਼ਣ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।


ਅਦਾਲਤ ਨੇ ਦਿੱਤੀ ਦੋ ਦਿਨਾਂ ਲਈ ਅੰਤਰਿਮ ਜ਼ਮਾਨਤ 


ਮੰਗਲਵਾਰ (18 ਜੁਲਾਈ) ਨੂੰ ਇਸ ਮਾਮਲੇ 'ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਸੁਣਵਾਈ ਹੋਈ ਅਤੇ ਬ੍ਰਿਜ ਭੂਸ਼ਣ ਸਿੰਘ ਨੂੰ ਅਦਾਲਤ ਤੋਂ ਦੋ ਦਿਨਾਂ ਲਈ ਅੰਤਰਿਮ ਜ਼ਮਾਨਤ ਮਿਲ ਗਈ। ਅਦਾਲਤ ਨੇ ਇਸ ਗੱਲ ਨੂੰ ਦੇਖਦੇ ਹੋਏ ਰਾਹਤ ਦਿੱਤੀ ਕਿ ਬ੍ਰਿਜ ਭੂਸ਼ਣ ਸਿੰਘ ਨੂੰ ਜਾਂਚ ਦੌਰਾਨ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਅਤੇ ਉਹ ਬਿਨਾਂ ਕਿਸੇ ਦੰਡਕਾਰੀ ਪ੍ਰਕਿਰਿਆ ਦੇ ਅਦਾਲਤ ਵਿਚ ਪੇਸ਼ ਹੋਏ ਸਨ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਭਾਜਪਾ ਸੰਸਦ ਮੈਂਬਰ ਨੂੰ 25,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਇਹ ਰਾਹਤ ਦਿੱਤੀ।


ਇਹ ਵੀ ਪੜ੍ਹੋ: Punjab News: ਮੌਨਸੂਨ ਨੇ ਤੋੜੇ ਸਾਰੇ ਰਿਕਾਰਡ, ਹਿਮਾਚਲ 'ਚ 90% ਤੇ ਪੰਜਾਬ 'ਚ 64% ਵੱਧ ਬਾਰਸ਼, ਅਜੇ ਵੀ ਮੌਸਮ ਵਿਭਾਗ ਦਾ ਅਲਰਟ