Yamuna Expressway Toll Fee: ਨੋਇਡਾ ਤੋਂ ਆਗਰਾ ਜਾਣ ਦਾ ਸਫਰ ਹੁਣ ਮਹਿੰਗਾ ਹੋਣ ਵਾਲਾ ਹੈ। 1 ਅਕਤੂਬਰ ਤੋਂ ਟੋਲ ਟੈਕਸ 'ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਕਰਕੇ ਯਮੁਨਾ ਐਕਸਪ੍ਰੈਸ ਵੇਅ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੱਧ ਕੀਮਤ ਚੁਕਾਉਣੀ ਪਵੇਗੀ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (YEIDA) ਨੇ 165 ਕਿਲੋਮੀਟਰ ਲੰਬੇ ਰੂਟ ਤੋਂ ਲੰਘਣ ਵਾਲੇ ਵਾਹਨਾਂ ਲਈ ਨਵੇਂ ਟੋਲ ਰੇਟਸ ਦਾ ਐਲਾਨ ਕੀਤਾ ਹੈ। ਇਸ ਟੋਲ ਟੈਕਸ ਵਿੱਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ।


YEIDA ਨੇ ਹਰ ਤਰ੍ਹਾਂ ਦੇ ਵਾਹਨਾਂ 'ਤੇ ਨਵੀਂ ਟੋਲ ਦਰ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ ਮੁਤਾਬਕ ਹਲਕੇ ਵਾਹਨਾਂ, ਕਾਰਾਂ ਅਤੇ ਜੀਪਾਂ ਨੂੰ ਯਮੁਨਾ ਐਕਸਪ੍ਰੈਸ ਵੇਅ ਤੋਂ ਲੰਘਣ ਵੇਲੇ 2.95 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਵਾਹਨਾਂ 'ਤੇ 2.60 ਰੁਪਏ ਪ੍ਰਤੀ ਕਿਲੋਮੀਟਰ ਟੋਲ ਟੈਕਸ ਵਸੂਲਿਆ ਜਾਂਦਾ ਸੀ। ਇਸ ਤੋਂ ਪਹਿਲਾਂ ਦੋਪਹੀਆ ਵਾਹਨਾਂ 'ਤੇ 1.25 ਰੁਪਏ ਪ੍ਰਤੀ ਕਿਲੋਮੀਟਰ ਟੋਲ ਟੈਕਸ ਲਗਾਇਆ ਜਾਂਦਾ ਸੀ। ਹੁਣ 1 ਅਕਤੂਬਰ ਤੋਂ ਦੋ ਪਹੀਆ ਵਾਹਨਾਂ ਤੋਂ 1.50 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਟੈਕਸ ਲਿਆ ਜਾਵੇਗਾ। ਯਮੁਨਾ ਐਕਸਪ੍ਰੈਸਵੇਅ ਭਾਰਤ ਦੇ ਕੁਝ ਐਕਸਪ੍ਰੈਸਵੇਅ ਵਿੱਚੋਂ ਇੱਕ ਹੈ ਜਿੱਥੇ ਦੋਪਹੀਆ ਵਾਹਨਾਂ 'ਤੇ ਵੀ ਟੋਲ ਟੈਕਸ ਲਗਾਇਆ ਜਾਂਦਾ ਹੈ।


ਇਹ ਵੀ ਪੜ੍ਹੋ: ਚੀਨੀ ਖਾਣ ਨਾਲ ਨਾ ਸਿਰਫ Diabetes ਸਗੋਂ ਇਨ੍ਹਾਂ ਬਿਮਾਰੀਆਂ ਦਾ ਵੀ ਵਧਦਾ ਖਤਰਾ


ਨੋਇਡਾ ਤੋਂ ਆਗਰਾ ਜਾਣ ਲਈ ਲੱਗੇਗਾ ਕਿੰਨਾ ਟੋਲ ਟੈਕਸ


ਜੇ ਤੁਸੀਂ ਯਮੁਨਾ ਐਕਸਪ੍ਰੈਸਵੇਅ 'ਤੇ ਕਾਰ ਜਾਂ ਜੀਪ ਦੁਆਰਾ ਸਫ਼ਰ ਕਰਦੇ ਹੋ, ਤਾਂ ਇਕ ਪਾਸੇ ਦਾ ਕਿਰਾਇਆ ਲਗਭਗ 500 ਰੁਪਏ ਹੋਵੇਗਾ। ਜਦੋਂਕਿ ਦੋਪਹੀਆ ਵਾਹਨ ਲਈ ਇਹ ਕਿਰਾਇਆ ਲਗਭਗ 250 ਰੁਪਏ ਹੋ ਸਕਦਾ ਹੈ। ਯਮੁਨਾ ਐਕਸਪ੍ਰੈਸਵੇਅ ਦੇ ਟੋਲ ਟੈਕਸ ਵਿੱਚ ਵਾਧੇ 'ਤੇ, YEIDA ਦੇ ਸੀਈਓ ਅਰੁਣ ਵੀਰ ਸਿੰਘ ਨੇ ਕਿਹਾ ਕਿ ਜੇਪੀ ਇੰਫਰਾਟੈਕ ਲਿਮਟਿਡ, ਜੋ ਕਿ ਇਸ ਐਕਸਪ੍ਰੈਸਵੇਅ ਦੀ ਟੋਲ ਆਪਰੇਟਰ ਹੈ, ਸਾਲ 2021-22 ਤੋਂ ਟੋਲ ਟੈਕਸ ਵਧਾਉਣ ਦੀ ਮੰਗ ਕਰ ਰਹੀ ਸੀ। ਪਰ ਆਮ ਜਨਤਾ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਉਨ੍ਹਾਂ ਨੂੰ ਵਾਰ-ਵਾਰ ਇਨਕਾਰ ਕਰ ਰਹੇ ਸੀ।


ਅਰੁਣ ਵੀਰ ਸਿੰਘ ਨੇ ਅੱਗੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਟੋਲ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪਰ ਜੇਕਰ ਦੇਖਿਆ ਜਾਵੇ ਤਾਂ ਹੁਣ 12 ਫੀਸਦੀ ਦਾ ਵਾਧਾ ਹਰ ਸਾਲ ਔਸਤਨ 4 ਫੀਸਦੀ ਦਾ ਵਾਧਾ ਹੋਇਆ ਹੈ।


ਇਹ ਵੀ ਪੜ੍ਹੋ: ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਨਵਾਂ ਫੁਰਮਾਨ ਜਾਰੀ, ਜ਼ਰੂਰੀ ਕਰਨਾ ਹੋਵੇਗਾ ਆਹ ਕੰਮ