ਨਵੀਂ ਦਿੱਲੀ :ਕਈ ਦਿਨਾਂ ਤੋਂ ਕੇਂਦਰ ਸਰਕਾਰ ਦੀ ਅਲੋਚਣਾ ਕਰਨ ਵਾਲੇ ਸੀਨੀਅਰ ਭਾਜਪਾ ਨੇਤਾ ਯਸਵੰਤ ਸਿਨਹਾ ਅੱਜ 'ਰਾਸ਼ਟਰ ਮੰਚ' ਨਾਮ ਦੀ ਸੰਸਥਾ ਦੀ ਸ਼ੁਰੂਆਤ ਕਰਨਗੇ। ਇਹ ਮੰਚ ਰਾਜਨੇਤਾਵਾਂ ਅਤੇ ਦੂਜੇ ਲੋਕਾਂ ਦੇ ਲਈ ਹੋਵੇਗਾ, ਜਿਹੜਾ ਦੇਸ਼ ਦੀ ਮੌਜੂਦਾ ਸਥਿਤੀ ਨੂੰ ਲੈਕੇ ਫਿਕਰਮੰਦ ਹੈ। ਤ੍ਰਿਣਮੂਲ ਕਾਂਗਰਸ ਦੇ ਸਾਂਸਦ ਦਿਨੇਸ਼ ਤ੍ਰਿਵੇਦੀ ਨੇ ਕਿਹਾ ਹੈ ਕਿ ਉਹ ਵੀ ਇਸ ਵਿੱਚ ਮੌਜੂਦ ਰਹਿਣਗੇ। ਇਸ ਗੱਲ ਦੀ ਕਿਆਸਰਾਈ ਜਤਾਈ ਜਾ ਰਹੀ ਹੈ ਕਿ ਸੱਤਾ ਧਿਰ ਦੇ ਅਸੰਤੁਸ਼ਟ ਸਾਂਸਦ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। [embed]https://twitter.com/YashwantSinha/status/957966657049128960?[/embed]