ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ ‘ਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਨਰੇਂਦਰ ਮੋਦੀ ਹੀ ਬੈਠਣਗੇ। ਉਨ੍ਹਾਂ ਨੇ ਵਿਪੱਖੀ ਦੱਲਾਂ ਬਾਰੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 23 ਮਈ ਤੋਂ ਬਾਅਦ ਇਸ ਦੇਸ਼ ‘ਚ ਕੁਝ ਲੋਕਾਂ ਦਾ ਰਾਜਨੀਤੀਕ ਸਿਹਤ ਖ਼ਰਾਬ ਹੋ ਜਾਵੇਗੀ।


ਉਨ੍ਹਾਂ ਕਿਹਾ, “ਇਸ ਸਮੇਂ ਜੋ ਰਾਜਨੀਤੀਕ ਭੱਜ-ਨੱਠ ਚਲ ਰਹੀ ਹੈ ਦੁਬਿਧਾ ਦੀ ਸਥਿਤੀ ਹੈ। ਕੁਝ ਲੋਕ ਰਾਜਨੀਤੀਕ ਅਸਹਿਣਸ਼ੀਲਤਾ, ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ‘ਤੇ ਬਰੈਕ ਲਗੇਗਾ ਅਤੇ ਦੇਸ਼ ‘ਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਰਹੇਗੀ”।

ਰਾਮਦੇਵ ਨੇ ਪੱਛਮੀ ਬੰਗਾਲ ਚ’ ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਹੋਈ ਹਿੰਦਾ ‘ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਰੋਡ ਸ਼ੋਅ ‘ਤੇ ਹਮਲਾ ਲੋਕਤੰਤਰ ਦੀ ਬੇਜ਼ੱਤੀ ਹੈ। ਮਮਤਾ ਬੌਖਲਾ ਗਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਮਲ ਹਾਸਨ ਦੇ ਨਾਥੂਰਾਮ ਗੋਡਸੇ ਨੂੰ ਪਹਿਲਾ ਹਿੰਦੂ ਅੱਤਵਾਦੀ ਕਹੇ ਜਾਣ ‘ਤੇ ਕਿਹਾ ਕਿ ਉਹ ਚੰਗੇ ਐਕਟਰ ਹਨ ਪਰ ਚੰਗੇ ਨੇਤਾ ਨਹੀ।