ਨਵੀਂ ਦਿੱਲੀ: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਆ ਚੁੱਕਿਆ ਹੈ। ਵਿਰੋਧੀ ਧਿਰਾਂ ਨੇ ਇੱਕ ਸੁਰ ‘ਚ ਕਿਹਾ ਕਿ ਇਸ ਬਜਟ ‘ਚ ਆਮ ਲੋਕਾਂ ਲਈ ਕੁਝ ਵੀ ਨਹੀਂ। ਸਵਰਾਜ ਇੰਡੀਆ ਦੇ ਸੰਸਥਾਪਕ ਤੇ ਰਾਜਨੀਤਕ ਮਾਹਿਰ ਯੋਗੇਂਦਰ ਯਾਦਵ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਨੂੰ ‘ਜ਼ੀਰੋ ਬਜਟ ਸਪੀਚ’ ਕਰਾਰ ਦਿੱਤਾ ਹੈ।


ਉਨ੍ਹਾਂ ਨੇ ਟਵੀਟ ਕਰ ਕਿਹਾ, “ਘੱਟੋ ਘੱਟ ਕਿਸਾਨਾਂ ਲਈ ਤਾਂ ਇਹ ‘ਜ਼ੀਰੋ ਬਜਟ ਸਪੀਚ’ ਸੀ। ਨਾ ਸੋਕੇ ਦਾ ਜ਼ਿਕਰ ਤੇ ਨਾ ਆਮਦਨ ਦੁਗਣਾ ਕਰਨ ਦੀ ਕੋਈ ਯੋਜਨਾ, ਨਾ ਕਿਸਾਨ ਸੰਮਾਨ ਨਿਧੀ ਦਾ ਵਿਸਥਾਰ, ਨਾ ਐਮਐਸਪੀ ਰੇਟ ਕਿਸਾਨ ਨੂੰ ਦਿਵਾਉਣ ਦੀ ਪੁਖਤਾ ਯੋਜਨਾ, ਨਾ ਆਵਾਰ ਜਾਨਵਰਾਂ ਨਾਲ ਨਜਿੱਠਣ ਦੀ ਤਰਕੀਬ।”


ਉਨ੍ਹਾਂ ਕਿਹਾ, “ਮੋਦੀ ਜੀ ਨੂੰ ਝੋਲੀ ਭਰ ਕੇ ਵੋਟ ਦੇਣ ਵਾਲੇ ਕਿਸਾਨਾਂ ਨੇ ਬਜਟ ਸੁਣਨਾ ਸ਼ੁਰੂ ਕਰਦੇ ਹੋਏ ਗਾਇਆ- ਅੱਜ ਅਸੀਂ ਆਪਣੀ ਦੁਆਵਾਂ ਦਾ ਅਸਰ ਦੇਖਾਂਗੇ। ਬਜਟ ਸਪੀਚ ਦੇ ਆਖਰ ‘ਚ ਉਸ ਨੇ ਨਿਰਾਸ਼ ਹੋ ਕੇ ਕਿਹਾ। ਅੱਜ ਦੀ ਰਾਤ ਬਚਾਂਗੇ ਤਾਂ ਸਵੇਰੇ ਦੇਖਾਂਗੇ”।