ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ 'ਤੇ ਡਟੇ ਹੋਏ ਹਨ। ਅਜਿਹੇ 'ਚ ਅੱਜ ਸਿੰਘੂ ਤੇ ਟਿੱਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਵਿਰੋਧ 'ਚ ਸਥਾਨਕ ਲੋਕਾਂ ਨੇ ਹੰਗਾਮਾ ਕੀਤਾ। ਇਸ ਹਮਲੇ 'ਚ ਇਕ ਐਸਐਚਓ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਦੇ ਸਮਰਥਨ 'ਚ ਪਹੁੰਚੇ ਯੋਗੇਂਦਰ ਯਾਦਵ ਨੇ ਇਸ ਘਟਨਾ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ ਦੱਸਿਆ।


ਸਵਰਾਜ ਅਭਿਆਨ ਦੇ ਲੀਡਰ ਯੋਗੇਂਦਰ ਯਾਦਵ ਨੇ ਕਿਸਾਨ ਅੰਦੋਲਨ 'ਤੇ ਬੈਠੇ ਕਿਸਾਨਾਂ ਤੇ ਹਮਲਾ ਕਰਨ ਲਈ ਬੀਜੇਪੀ ਤੇ ਆਰਐਸਐਸ 'ਤੇ ਸਿੰਘੂ ਬਾਰਡਰ ਤੇ ਗੁੰਢਿਆਂ ਨੂੰ ਭੇਜਣ ਦਾ ਇਲਜ਼ਾਮ ਲਾਇਆ। ਯਾਦਵ ਨੇ ਕਿਹਾ, 'ਹਰ ਵੱਡੇ ਯੁੱਧ 'ਚ ਇਕ ਅਜਿਹੀ ਲੜਾਈ ਹੁੰਦੀ ਹੈ, ਜੋ ਸਭ ਕੁਝ ਬਦਲ ਦਿੰਦੀ ਹੈ। ਇਸ ਕਿਸਾਨ ਯੁੱਧ 'ਚ ਗਾਜੀਪੁਰ ਦੀ ਲੜਾਈ ਸਭ ਕੁਝ ਬਦਲ ਦੇਵੇਗੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸਥਾਨਕ ਲੋਕ ਨਹੀਂ ਸਨ, ਬਲਕਿ ਬੀਜੇਪੀ ਤੇ ਆਰਐਸਐਸ ਦੇ ਗੁੰਢੇ ਸਨ।'





ਓਧਰ ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਇਲਜ਼ਾਮ ਲਾਇਆ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ 'ਤੇ ਹਮਲਾ ਕਰਨ ਲਈ ਬੀਜੇਪੀ ਤੇ ਆਰਐਸਐਸ ਦੇ ਗੁੰਢਿਆਂ ਨੂੰ ਲਿਆਂਦਾ ਗਿਆ ਸੀ। ਵਾਮ ਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੇਣ ਦੀ ਮੰਗ ਕੀਤੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ