ਚੰਡੀਗੜ੍ਹ: ਸਵਰਾਜ ਇੰਡੀਆ ਦੇ ਚੀਫ਼ ਤੇ ਦੇਸ਼ ਦੇ ਮੰਨੇ-ਪ੍ਰਮੰਨੇ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਐਸਵਾਈਐਲ ਮਾਮਲੇ 'ਤੇ ਬੀਜੇਪੀ ਸਰਕਾਰ ਦੀ ਨੀਅਤ 'ਤੇ ਗੰਭੀਰ ਸਵਾਲ ਚੁੱਕੇ ਹਨ। ਯਾਦਵ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਲਾਲਚ ਵਿੱਚ ਨਾ ਆ ਕੇ ਜੇ ਤੈਅ ਕੋਟੇ ਤੋਂ 5-10 ਫੀਸਦੀ ਘੱਟ ਵੀ ਮਿਲ ਜਾਏ ਤਾਂ ਹਰਿਆਣਾ ਨੂੰ ਪੰਜਾਬ ਕੋਲੋਂ SYL ਦਾ ਪਾਣੀ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਹੀ ਹਰਿਆਣਾ ਦੇ ਹਿੱਤ ਵਿੱਚ ਰਹੇਗਾ।

Continues below advertisement


ਯੋਗੇਂਦਰ ਯਾਦਵ ਨੇ ਕਿਹਾ ਕਿ SYL ਮਾਮਲੇ ਦਾ ਹੱਲ ਹੋ ਸਕਦਾ ਹੈ ਬਸ਼ਰਤੇ ਇਸ ਨੂੰ ਰਾਸ਼ਟਰਵਾਦ ਦੀ ਨਿਗ੍ਹਾ ਨਾਲ ਵੇਖਿਆ ਜਾਏ। ਹਰਿਆਣਾ-ਪੰਜਾਬ ਦੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣਾ ਕੋਈ ਰਾਸ਼ਟਰਵਾਦ ਨਹੀਂ। ਉਨ੍ਹਾਂ ਕਿਹਾ ਹੈ ਕਿ ਹਰਿਆਣਾ ਤੇ ਪੰਜਾਬ ਦੇ ਵਿਵਾਦ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਵਾਦ ਵਾਂਗ ਨਹੀਂ ਵੇਖਿਆ ਜਾ ਸਕਦਾ। ਇਹ ਸਾਡੇ ਘਰ ਦਾ ਮਾਮਲਾ ਹੈ ਤੇ ਪੀਐਮ ਮੋਦੀ ਨੂੰ ਦਖ਼ਲ ਦੇ ਕੇ ਮਾਮਲਾ ਸੁਲਝਾਉਣਾ ਚਾਹੀਦਾ ਹੈ।


ਯਾਦਵ ਨੇ ਕਿਹਾ ਕਿ ਪੀਐਮ ਦੀ ਜ਼ਿੰਮੇਦਾਰੀ ਬਣਦੀ ਹੈ ਤੇ ਉਨ੍ਹਾਂ ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਬੀਜੇਪੀ ਇਸ ਮਾਮਲੇ ਵਿੱਚ ਜ਼ਰਾ ਵੀ ਇਮਾਨਦਾਰ ਹੁੰਦੀ ਤਾਂ 2014 ਤੋਂ 2017 ਵਿਚਾਲੇ ਹੀ ਇਹ ਮਾਮਲਾ ਨਿਪਟ ਸਕਦਾ ਸੀ।