ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਕਿਸਾਨ ਅੰਦੋਲਨ ਨੂੰ ਲੈਕੇ ਵਿਰੋਧੀ ਦਲਾਂ ਖਿਲਾਫ ਲਗਤਾਰ ਸਰਗਰਮ ਹਨ। ਸੋਮਵਾਰ ਉਨ੍ਹਾਂ ਪ੍ਰੈਸ ਕਾਨਫਰੰਸ ਕਰਨ ਵਾਲੇ ਸਿਆਸੀ ਦਲਾਂ 'ਤੇ ਨਿਸ਼ਾਨਾ ਸਾਧਿਆ। ਉੱਥੇ ਹੀ ਸ਼ਾਮ ਨੂੰ ਵੀ ਉਨ੍ਹਾਂ ਲਗਾਤਾਰ ਟਵੀਟ ਕਰਕੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ 'ਤੇ ਵੀ ਕਰਾਰ ਵਾਰ ਕੀਤਾ। ਯੋਗੀ ਨੇ ਟਵੀਟ ਕਰਕੇ ਮੁਲਾਇਮ ਯਾਦਵ ਦੇ ਬਹਾਨੇ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਿਆ।


ਯੋਗੀ ਨੇ ਟਵੀਟ ਕਰਕੇ ਕਿਹਾ, 'ਸ੍ਰੀ ਮੁਲਾਇਮ ਸਿੰਘ ਜੀ ਨੇ 2019 'ਚ ਖੇਤੀ ਨਾਲ ਸਬੰਧਤ ਸਟੈਂਡਿੰਗ ਕਮੇਟੀ 'ਚ ਏਪੀਐਮਸੀ ਮਾਡਲ ਐਕਟ 'ਚ ਸੋਧ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਉਸ ਦਾ ਸਮਰਥਨ ਕੀਤਾ ਸੀ। ਫਿਰ ਅੱਜ ਇਹ ਸਿਆਸੀ ਦਲ ਭਾਰਤ ਬੰਦ ਦਾ ਸਮਰਥਨ ਕਿਸ ਮੂੰਹ ਨਾਲ ਕਰ ਰਹੇ ਹਨ। ਇਸ ਦਾ ਜਵਾਬ ਇਨ੍ਹਾਂ ਨੂੰ ਦੇਸ਼ ਦੇ ਲੋਕਾਂ ਨੂੰ ਦੇਣਾ ਪਵੇਗਾ।





ਯੋਗੀ ਨੇ ਇਕ ਹੋਰ ਟਵੀਟ ਕਰਕੇ ਕਿਹਾ ਕਿ ਅੱਜ ਭਾਰਤ ਬੰਦ ਦਾ ਸਮਰਥਨ ਅਰਾਜਕਤਾ ਫੈਲਾਉਣ ਵਾਲੀ ਕਾਂਗਰਸ ਸਮੇਤ ਅਨੇਕ ਦਲ ਇਹ ਦੱਸਣ ਕਿ ਸਾਲ 2010-11 ਦੌਰਾਨ ਜਿਸ ਯੂਪੀਏ ਸਰਕਾਰ ਨੇ APMC ਐਕਟ 'ਚ ਵਿਆਪਕ ਸੋਧ ਦੀ ਵਕਾਲਤ ਕੀਤੀ ਸੀ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਸਬੰਧੀ ਚਿੱਠੀ ਲਿਖੀ ਸੀ, ਆਖਿਰ ਉਸ ਸਮੇਂ ਉਨ੍ਹਾਂ ਯੂਪੀਏ ਸਰਕਾਰ ਦਾ ਸਮਰਥਨ ਕਿਉਂ ਨਹੀਂ ਕੀਤਾ ਸੀ।





Bharat Bandh: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ