ਮੁੰਬਈ: ਹਰ ਕਿਸੇ ਦਾ ਸੁਫਨਾ ਹੁੰਦਾ ਹੈ ਕਿ ਉਹ ਮੁੰਬਈ 'ਚ ਇੱਕ ਘਰ ਖਰੀਦੇ ਪਰ ਇੱਥੇ ਘਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇ ਤੁਸੀਂ ਵੀ ਮੁੰਬਈ 'ਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡਾ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ। ਜੀ ਹਾਂ, ਹੁਣ ਮੁੰਬਈ 'ਚ ਘਰ ਖਰੀਦਣਾ ਆਸਾਨ ਹੋ ਸਕਦਾ ਹੈ।

ਦਰਅਸਲ 'ਚ ਦੇਸ਼ ਵਿੱਚ ਆਰਥਿਕ ਮੰਦੀ ਦੇ ਪ੍ਰਭਾਵ ਆਉਣੇ ਸ਼ੁਰੂ ਹੋ ਗਏ ਹਨ। ਮੁੰਬਈ ਦੀ ਅਚੱਲ ਸੰਪਤੀ ਵੀ ਇਸ ਤੋਂ ਬਚੀ ਨਹੀਂ। ਇਸ ਸਾਲ ਮੁੰਬਈ 'ਚ ਲੱਖਾਂ ਘਰ ਵਿਕੇ ਨਹੀਂ ਪਰ ਉਨ੍ਹਾਂ ਦੀ ਕੀਮਤ 'ਚ ਕੋਈ ਗਿਰਾਵਟ ਨਹੀਂ ਆਈ। ਹੁਣ ਇੱਕ ਰਿਪੋਰਟ ਮੁਤਾਬਕ 2020 'ਚ ਮੁੰਬਈ ਵਿੱਚ ਇੱਕ ਘਰ ਖਰੀਦਣਾ ਸਸਤਾ ਹੋ ਸਕਦਾ ਹੈ।

ਇੱਕ ਪ੍ਰਾਪਰਟੀ ਸਲਾਹਕਾਰ ਫਰਮ ਨੇ ਖੋਜ ਕੀਤੀ ਜਿਸ 'ਚ ਇਹ ਦੱਸਿਆ ਗਿਆ ਕਿ 2020 'ਚ ਮੁੰਬਈ 'ਚ ਮਕਾਨ ਖਰੀਦਣ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੀ ਸੰਭਾਵਨਾ ਹੈ। ਨਾਈਟ ਫਰੈਂਕ ਫਰਮ ਮੁਤਾਬਕ ਅਗਲੇ ਸਾਲ ਮੁੰਬਈ 'ਚ ਆਲੀਸ਼ਾਨ ਮਕਾਨ ਰੱਖਣਾ ਸਸਤਾ ਹੋਵੇਗਾ। ਦੁਨੀਆ ਦੇ ਸਭ ਤੋਂ ਆਲੀਸ਼ਾਨ ਘਰਾਂ ਵਿੱਚੋਂ ਸੱਤਵੇਂ ਨੰਬਰ 'ਤੇ ਆਏ ਮੁੰਬਈ ਦੇ ਆਲੀਸ਼ਾਨ ਘਰਾਂ 'ਚ ਭਾਰੀ ਗਿਰਾਵਟ ਆਵੇਗੀ।

ਇਹ ਗਿਰਾਵਟ ਮੁੰਬਈ ਦੇ ਕੁਝ ਇਲਾਕਿਆਂ ਜਿਵੇਂ ਵਰਲੀ, ਤਰਦੇਓ, ਜੁਹੂ, ਕਫ ਪਰੇਡ, ਨੇਪੀਅਨ ਸਾਗਰ ਰੋਡ, ਕੋਲਾਬਾ, ਲੋਅਰ ਪਰੇਲ, ਬਾਂਦਰਾ ਕੁਰਲਾ ਕੰਪਲੈਕਸ, ਸੈਂਟਾਕਰੂਜ਼, ਬਾਂਦਰਾ, ਖਰ ਤੇ ਪ੍ਰਭਾਦੇਵੀ ਵਿੱਚ ਹੋ ਸਕਦੀ ਹੈ।

ਨੋਟ: ਇਹ ਖ਼ਬਰ ਮਾਹਰਾਂ ਦੇ ਦਾਅਵਿਆਂ 'ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।