Parliament Security breach: ਲੋਕਸਭਾ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਵਿਜ਼ਿਟਰ ਗੈਲਰੀ ‘ਚੋਂ ਇੱਕ ਅਣਪਛਾਤੇ ਵਿਅਕਤੀ ਨੇ ਛਾਲ ਮਾਰ ਦਿੱਤੀ। ਹਾਲਾਂਕਿ ਜਿਵੇਂ ਹੀ ਕੁਝ ਸੰਸਦ ਮੈਂਬਰਾਂ ਨੇ ਦੇਖਿਆ ਕਿ ਕੁਝ ਨੌਜਵਾਨ ਸਦਨ ਵਿੱਚ ਕੁੱਦ ਕੇ ਥੱਲ੍ਹੇ ਝੁੱਕ ਕੇ ਜੁੱਤੇ ਤੋਂ ਕੁੱਝ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਉਦੋਂ ਹੀ ਸੰਸਦ ਮੈਂਬਰਾਂ ਨੇ ਉਸ ਨੂੰ ਫੜ ਲਿਆ ਅਤੇ ਚੰਗਾ ਸਬਕ ਸਿਖਾਇਆ। ਇਸ ਕੁੱਟਮਾਰ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ ਤੇ ਵਾਇਰਲ ਹੋ ਰਹੀ ਹੈ।
ਦਰਅਸਲ ਲੋਕਸਭਾ ਦੀ ਕਾਰਵਾਈ ਦੌਰਾਨ ਅਚਾਨਕ ਇੱਕ ਵਿਅਕਤੀ ਨੇ ਵਿਜ਼ਿਟਰ ਗੈਲਰੀ ‘ਚੋਂ ਛਾਲ ਮਾਰ ਦਿੱਤੀ। ਉੱਥੇ ਹੀ ਥੋੜੀ ਦੇਰ ਬਾਅਦ ਇੱਕ ਹੋਰ ਵਿਅਕਤੀ ਆ ਗਿਆ। ਇਸ ਮਾਮਲੇ ਵਿੱਚ ਸੁਰੱਖਿਆ ਕਰਮੀਆਂ ਨੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਸਦਨ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੇ ਜੁੱਤੇ ਵਿੱਚ ਪਟਾਕੇ ਵਰਗੀ ਸਮੱਗਰੀ ਵੀ ਸੀ।
ਇਹ ਵੀ ਪੜ੍ਹੋ: Vishnu Deo Sai: ਵਿਸ਼ਨੂੰ ਦੇਵ ਸਾਈਂ ਨੇ ਛੱਤੀਸਗੜ੍ਹ ਦੇ ਸੀਐਮ ਵਜੋਂ ਚੁੱਕੀ ਸਹੁੰ, ਪੀਐਮ ਮੋਦੀ ਵੀ ਰਹੇ ਮੌਜੂਦ
ਇਸ ਦੌਰਾਨ ਭਾਜਪਾ ਸੰਸਦ ਆਰ.ਕੇ ਪਟੇਲ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਕਰਨ ਵਾਲੇ ਦੋ ਦੋਸ਼ੀਆਂ ਵਿਚੋਂ ਇੱਕ ਨੂੰ ਫੜ ਲਿਆ ਅਤੇ ਉਸ ਨੂੰ ਧੌਣ ਤੋਂ ਫੜ ਕੇ ਥੱਲ੍ਹੇ ਸੁੱਟ ਦਿੱਤਾ। ਦੱਸ ਦਈਏ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਨਾਮ ਸਾਗਰ ਹੈ। ਇਹ ਨੌਜਵਾਨ ਮੈਸੂਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿਮਹਾ ਦੇ ਨਾਂਅ ‘ਤੇ ਲੋਕਸਭਾ ਵਿਜ਼ਿਟਰ ਪਾਸ ਲੈ ਕੇ ਸਦਨ ਦੀ ਵਿਜ਼ਿਟਰ ਗੈਲਰੀ ਤੱਕ ਪਹੁੰਚਿਆ ਸੀ।