ਯਮੁਨਾਨਗਰ: ਮਹਿੰਗੀਆਂ ਕਾਰਾਂ ਦਾ ਸ਼ੌਕ ਰੱਖਣ ਵਾਲੇ ਇੱਕ ਸਿਰਫਿਰੇ ਨੌਜਵਾਨ ਨੇ ਆਪਣੇ ਪਿਤਾ ਤੋਂ ਜੈਗੁਆਰ ਕਾਰ ਦੀ ਮੰਗ ਕੀਤੀ। ਜਦੋਂ ਪਿਤਾ ਨੇ ਉਸ ਨੂੰ ਇਹ ਕਾਰ ਨਹੀਂ ਦਿਵਾਈ ਤਾਂ ਤੈਸ਼ ਵਿੱਚ ਆ ਕੇ ਨੌਜਵਾਨ ਨੇ ਆਪਣੀ ਬੀਐਮਡਬਲਿਊ ਕਾਰ ਵੀ ਯਮੁਨਾ ਨਹਿਰ ਵਿੱਚ ਸੁੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਇੱਕ-ਦੋ ਕਾਰਾਂ ਨਹਿਰ ਵਿੱਚ ਸੁੱਟੀਆਂ ਸੀ।


ਕਾਰ ਪਾਣੀ ਵਹਿੰਦੀ ਹੋਈ ਦੂਰ ਤਕ ਰੁੜ ਗਈ ਤੇ ਦਾਦੂਪੁਰ ਹੈਡ 'ਤੇ ਆ ਕੇ ਫਸ ਗਈ। ਉੱਧਰ ਨਹਿਰ ਵਿੱਚ ਬੀਐਮਡਬਲਿਊ ਕਾਰ ਡਿੱਗਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਐਨਡੀਆਰਐਫ ਤੇ ਗੋਤਾਖੋਰਾਂ ਸਮੇਤ ਮੌਕੇ 'ਤੇ ਪਹੁੰਚ ਗਿਆ। ਕਾਰ ਨੂੰ ਨਹਿਰ ਵਿੱਚੋਂ ਕੱਢਣ ਲਈ ਐਨਡੀਆਰਐਫ ਟੀਮ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਪਰ ਬਾਹਰ ਕੱਢਦੇ-ਕੱਢਦੇ ਕਾਰ ਦੇ ਪਰਖੱਚੇ ਉੱਡ ਗਏ।


ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਪਿਤਾ ਤੋਂ ਨਾਰਾਜ਼ ਹੋ ਕੇ ਘਰੋਂ ਆਇਆ ਸੀ, ਕਿਉਂਕਿ ਉਸ ਨੂੰ ਬੀਐਮਡਬਲਿਊ ਤੋਂ ਵੱਡੀ ਕਾਰ ਨਹੀਂ ਦਿਵਾਈ ਗਈ। ਇਸੇ ਕਰਕੇ ਉਸ ਨੇ ਨਾਰਾਜ਼ਗੀ ਵਿੱਚ ਕਾਰ ਨਹਿਰ 'ਚ ਸੁੱਟ ਦਿੱਤੀ। ਫਿਲਹਾਲ ਕਾਰ ਅੰਦਰ ਕੋਈ ਮੌਜੂਦ ਨਹੀਂ ਸੀ। ਪੁਲਿਸ ਨੇ ਨੌਜਵਾਨ ਕੋਲੋਂ ਪੁੱਛਗਿੱਛ ਵੀ ਕੀਤੀ।