News
News
ਟੀਵੀabp shortsABP ਸ਼ੌਰਟਸਵੀਡੀਓ
X

ਉੜੀ ਹਮਲੇ ਮਗਰੋਂ ਹੋਇਆ ਸੀ ਭਾਰਤ-ਪਾਕਿ ਵਿਚਾਲੇ ਸਲਾਹ-ਮਸ਼ਵਰਾ !

Share:
ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਜਨਰਲ ਨਸੀਰ ਜੰਜੂਆ ਵਿਚਕਾਰ ਫੋਨ 'ਤੇ ਗੱਲਬਾਤ ਹੋਈ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਦਰਮਿਆਨ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵਾਂ 'ਚ ਕੰਟਰੋਲ ਰੇਖਾ 'ਤੇ ਸ਼ਾਂਤੀ ਬਣਾਏ ਰੱਖਣ ਦੇ ਮੁੱਦੇ 'ਤੇ ਗੱਲ ਹੋਈ ਸੀ।
ਇਸ ਤੋਂ ਬਾਅਦ ਭਾਰਤ ਦੇ ਸਰਕਾਰੀ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਤਾਂ ਕੀਤੀ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਵਿਚਕਾਰ ਗੱਲ ਹੋਈ ਪਰ ਪਹਿਲਾਂ ਫੋਨ ਕਿਸ ਨੇ ਕੀਤਾ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। 'ਏਬੀਪੀ ਨਿਊਜ਼' ਦੇ ਪੱਤਰਕਾਰ ਅਸ਼ੀਸ਼ ਸਿੰਘ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਪੱਧਰ 'ਤੇ ਗੱਲਬਾਤ ਹੋਈ ਹੈ।
ਅਧਿਕਾਰੀਆਂ ਮੁਤਾਬਕ ਐਨ.ਐਸ.ਏ. ਅਜੀਤ ਡੋਬਾਲ ਤੇ ਪਾਕਿ ਐਨ.ਐਸ.ਏ. ਨਸੀਰ ਖਾਨ ਜੰਜੂਆ ਨੇ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਇਹ ਸਹਿਮਤੀ ਬਣੀ ਸੀ ਕਿ ਭਾਰਤ-ਪਾਕਿ ਸਰਹੱਦ 'ਤੇ ਦੋਵਾਂ ਦੇਸ਼ਾਂ ਵੱਲੋਂ ਤਣਾਅ ਘੱਟ ਕੀਤਾ ਜਾਣਾ ਚਾਹੀਦਾ ਹੈ। ਸੂਤਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਅੱਗੇ ਵੀ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਵਿਚਕਾਰ ਗੱਲਬਾਤ ਜਾਰੀ ਰਹੇਗੀ।
Published at : 03 Oct 2016 12:23 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Watch Video: ਅਰਵਿੰਦ ਕੇਜਰੀਵਾਲ 'ਤੇ ਹੋਇਆ ਹ*ਮਲਾ, CM ਮਾਨ ਨੇ ਦੱਸਿਆ ਸ਼ਰਮਨਾਕ, ਦੇਖੋ ਹਾਦਸੇ ਦਾ ਪੂਰਾ ਵੀਡੀਓ

ਟਰੱਕਾਂ 'ਚ ਪੈਸੇ, 36 ਨੋਟ ਗਿਣਨ ਵਾਲੀਆਂ ਮਸ਼ੀਨਾਂ, 10 ਦਿਨ ਤੱਕ ਚੱਲੀ ਛਾਪੇਮਾਰੀ... ਭਾਰਤ ਦੇ ਸਭ ਤੋਂ ਵੱਡੇ IT ਛਾਪੇ 'ਚ ਕੀ-ਕੀ ਮਿਲਿਆ ?

Canada News: ਕੈਨੇਡਾ ਵੱਲੋਂ ਇੱਕ ਹੋਰ ਨਵਾਂ ਝਟਕਾ, ਵਿਦਿਆਰਥੀਆਂ ਅਤੇ ਵਰਕ ਪਰਮਿਟ ਵਾਲਿਆਂ ਦੀਆਂ ਵਧੀਆਂ ਫੀਸਾਂ, ਪੰਜਾਬੀਆਂ 'ਤੇ ਪਏਗਾ ਸਖ਼ਤੀ ਦਾ ਸਭ ਤੋਂ ਵੱਧ ਅਸਰ

ਰੇਲਵੇ ਨੇ ਕੁਝ ਦਿਨਾਂ ਲਈ ਕੈਂਸਲ ਕਰ ਦਿੱਤੀਆਂ ਆਹ ਰੇਲਾਂ, ਸਫਰ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਪੂਰੀ ਲਿਸਟ

Court News: ਵਿਆਹ ਦਾ ਵਾਅਦਾ ਤੋੜਨਾ ਜਾਂ Breakup ਕਰਨ ਦਾ ਮਤਲਬ ਖੁਦਕੁਸ਼ੀ ਲਈ ਉਕਸਾਉਣਾ ਨਹੀਂ, ਜਾਣੋ ਸੁਪਰੀਮ ਕੋਰਟ ਨੇ ਕਿਉਂ ਸੁਣਾਇਆ ਅਜਿਹਾ ਫੈਸਲਾ ?

ਪ੍ਰਮੁੱਖ ਖ਼ਬਰਾਂ

ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?

Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...

Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?

Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ