News
News
ਟੀਵੀabp shortsABP ਸ਼ੌਰਟਸਵੀਡੀਓ
X

ਐਂਬੂਲੈਂਸ ਨਾ ਮਿਲੀ, ਪਿਤਾ ਨੂੰ ਮੋਢੇ 'ਤੇ ਚੁੱਕਣੀ ਪਈ ਪੁੱਤ ਦੀ ਲਾਸ਼

Share:
ਅਹਿਮਦਾਬਾਦ: ਐਂਬੂਲੈਂਸ ਨਾ ਮਿਲਣ ਕਾਰਨ ਇੱਕ ਪਿਤਾ ਨੂੰ ਪੁੱਤ ਦੀ ਲਾਸ਼ ਮੋਢੇ 'ਤੇ ਚੁੱਕ ਕੇ ਲਿਜਾਣੀ ਪਈ। ਦਿਲ ਦਹਿਲਾਉਣ ਵਾਲੀ ਖਬਰ ਗੁਜਰਾਤ 'ਚ ਡਾਂਗ ਜ਼ਿਲ੍ਹੇ ਦੇ ਵਧਾਈ ਤੋਂ ਆਈ ਹੈ। ਮਾਮਲੇ ਦੇ ਮੀਡੀਆ 'ਚ ਆਉਣ 'ਤੇ ਸਰਕਾਰ ਨੇ ਤੁਰੰਤ ਹਰਕਤ 'ਚ ਆਉਂਦਿਆਂ ਪੀੜਤ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ।
ਦਰਅਸਲ ਸੋਸ਼ਲ ਮੀਡੀਆ 'ਤੇ ਇਸ ਰੂਹ ਕੰਬਾਉਣ ਵਾਲੀ ਘਟਨਾ ਦੀ ਤਸਵੀਰ ਵਾਇਰਲ ਹੋਈ। ਇਸ ਤਸਵੀਰ 'ਚ ਇੱਕ ਆਦਿਵਾਸੀ ਵਿਅਕਤੀ ਮੋਢੇ 'ਤੇ ਆਪਣੇ ਪੁੱਤ ਦੀ ਲਾਸ਼ ਲਿਜਾ ਰਿਹਾ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਸੀ ਕਿ ਵਧਾਈ ਦੇ ਸਰਕਾਰੀ ਹਸਪਤਾਲ ਨੇ ਇਸ ਵਿਅਕਤੀ ਨੂੰ ਐਂਬੂਲੈਂਸ ਨਹੀਂ ਦਿੱਤੀ ਜਿਸ ਕਾਰਨ ਮਜਬੂਰ ਉਸ ਨੂੰ ਪੁੱਤ ਦੀ ਲਾਸ਼ ਮੋਢੇ 'ਤੇ ਲਿਜਾਣੀ ਪਈ। ਮਜ਼ਦੂਰੀ ਕਰਨ ਵਾਲਾ ਕੇਸ਼ੀ ਪਾਂਤਰਾ ਆਪਣੇ 12 ਸਾਲਾ ਪੁੱਤ ਨੂੰ ਬਿਮਾਰੀ ਦੀ ਹਾਲਤ 'ਚ ਹਸਪਤਾਲ ਲੈ ਕੇ ਪੁੱਜਾ ਸੀ। ਇੱਥੇ ਆਉਂਦੇ ਹੀ ਜਦ ਡਾਕਟਰਾਂ ਨੇ ਜਾਂਚ ਕੀਤੀ ਤਾਂ ਬੱਚੇ ਨੂੰ ਮ੍ਰਿਤ ਕਰਾਰ ਦੇ ਦਿੱਤਾ ਗਿਆ ਸੀ।
 ਇਸ ਪੂਰੇ ਮਾਮਲੇ 'ਤੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲਾਸ਼ ਲਿਜਾਣ ਲਈ ਕੋਈ ਵਹੀਕਲ ਨਹੀਂ ਹੈ। ਕੇਸ਼ੂ ਵੀ ਆਪਣੇ ਤੌਰ 'ਤੇ ਕੋਈ ਨਿੱਜੀ ਵਹੀਕਲ ਦਾ ਪ੍ਰਬੰਧ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਖੁਦ ਹੀ ਲਾਸ਼ ਨੂੰ ਲਿਜਾਣ ਦੀ ਇਜਾਜ਼ਤ ਮੰਗੀ ਸੀ। ਕੇਸ਼ੂ ਨੇ ਕਿਹਾ ਸੀ ਕਿ ਉਹ ਨਜ਼ਦੀਕ ਹੀ ਰਹਿੰਦਾ ਹੈ, ਅਜਿਹੇ 'ਚ ਲਾਸ਼ ਲਿਜਾਣ 'ਚ ਉਸ ਨੂੰ ਪ੍ਰੇਸ਼ਾਨੀ ਨਹੀਂ ਆਏਗੀ ਪਰ ਇਸੇ ਦੌਰਾਨ ਕਿਸੇ ਨੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਪਰ ਮਾਮਲਾ ਚਰਚਾ 'ਚ ਆਉਣ 'ਤੇ ਡਾਂਗ ਦੇ ਅਧਿਕਾਰੀਆਂ ਨੇ ਤੁਰੰਤ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਬੱਚੇ ਦੇ ਅੰਤਮ ਸੰਸਕਾਰ ਲਈ ਪਰਿਵਾਰ ਦੇ ਪਿੰਡ ਦਾਹੋਦ ਜ਼ਿਲ੍ਹੇ 'ਚ ਲਾਸ਼ ਲਿਜਾਣ ਲਈ ਗੱਡੀ ਦਾ ਪ੍ਰਬੰਧ ਕਰਵਾਇਆ।
Published at : 03 Oct 2016 01:58 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Republic Day: ਗਣਤੰਤਰ ਦਿਵਸ ਤੋਂ ਪਹਿਲਾਂ ਹਾਈ ਅਲਰਟ ਜਾਰੀ, ਰੇਲਵੇ ਸਟੇਸ਼ਨਾਂ-ਬੱਸ ਅੱਡਿਆਂ 'ਤੇ ਅੱਤਵਾਦੀਆਂ ਦੇ ਲੱਗੇ ਪੋਸਟਰ; ਪੁਲਿਸ ਵੱਲੋਂ ਲੋਕਾਂ ਨੂੰ ਇਹ ਹਿਦਾਇਤ...

Republic Day: ਗਣਤੰਤਰ ਦਿਵਸ ਤੋਂ ਪਹਿਲਾਂ ਹਾਈ ਅਲਰਟ ਜਾਰੀ, ਰੇਲਵੇ ਸਟੇਸ਼ਨਾਂ-ਬੱਸ ਅੱਡਿਆਂ 'ਤੇ ਅੱਤਵਾਦੀਆਂ ਦੇ ਲੱਗੇ ਪੋਸਟਰ; ਪੁਲਿਸ ਵੱਲੋਂ ਲੋਕਾਂ ਨੂੰ ਇਹ ਹਿਦਾਇਤ...

Accident: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਵਿਆਹ ਦੀ ਬਾਰਾਤ ਲੈ ਜਾ ਰਹੀ ਬੱਸ ਪਲਟੀ, 9 ਦੀ ਮੌਤ ਅਤੇ 80 ਜ਼ਖਮੀ; CM ਬੋਲੇ...

Accident: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਵਿਆਹ ਦੀ ਬਾਰਾਤ ਲੈ ਜਾ ਰਹੀ ਬੱਸ ਪਲਟੀ, 9 ਦੀ ਮੌਤ ਅਤੇ 80 ਜ਼ਖਮੀ; CM ਬੋਲੇ...

Central Employees: ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਹੂਲਤ...ਕਰਮਚਾਰੀਆਂ 'ਚ ਖੁਸ਼ੀ ਦੀ ਲਹਿਰ

Central Employees: ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਹੂਲਤ...ਕਰਮਚਾਰੀਆਂ 'ਚ ਖੁਸ਼ੀ ਦੀ ਲਹਿਰ

ਭਾਰਤੀ ਪਾਸਪੋਰਟ 'ਚ ਵੱਡਾ ਸੁਧਾਰ! 55 ਦੇਸ਼ਾਂ 'ਚ ਵੀਜ਼ਾ-ਮੁਕਤ ਯਾਤਰਾ, ਜਾਣੋ ਨਵੀਂ ਰੈਂਕਿੰਗ ਤੇ ਹੋਰ ਅਹਿਮ ਗੱਲਾਂ!

ਭਾਰਤੀ ਪਾਸਪੋਰਟ 'ਚ ਵੱਡਾ ਸੁਧਾਰ! 55 ਦੇਸ਼ਾਂ 'ਚ ਵੀਜ਼ਾ-ਮੁਕਤ ਯਾਤਰਾ, ਜਾਣੋ ਨਵੀਂ ਰੈਂਕਿੰਗ ਤੇ ਹੋਰ ਅਹਿਮ ਗੱਲਾਂ!

ਇਰਾਨ ‘ਚ ਹਾਲਾਤ ਬੇਕਾਬੂ: ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ, ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਚੇਤਾਵਨੀ

ਇਰਾਨ ‘ਚ ਹਾਲਾਤ ਬੇਕਾਬੂ: ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ, ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਚੇਤਾਵਨੀ

ਪ੍ਰਮੁੱਖ ਖ਼ਬਰਾਂ

ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ

Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List

CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ

CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ