News
News
ਟੀਵੀabp shortsABP ਸ਼ੌਰਟਸਵੀਡੀਓ
X

ਕਸ਼ਮੀਰ ਨੇ ਫਿਰ ਖਾਧਾ ਉਬਾਲਾ, ਫੌਜ ਨੂੰ ਤਿਆਰੀ ਖਿੱਚਣ ਦਾ ਹੁਕਮ 

Share:
ਸ਼੍ਰੀਨਗਰ: ਉੱਤਰੀ ਕਸ਼ਮੀਰ ਦੇ ਬੰਦੀਪੁਰਾ 'ਚ ਈਦ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਇਆ ਹੈ। ਪ੍ਰਦਰਸ਼ਨਕਾਰੀਆਂ ਤੇ ਪੁਲਿਸ 'ਚ ਝੜਪ ਵੀ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਦੌਰਾਨ ਇੱਕ 24 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਮੁਰਤਜਾ ਦੱਸਿਆ ਜਾ ਰਿਹਾ ਹੈ। ਪੂਰੇ ਇਲਾਕੇ 'ਚ ਲਗਾਤਾਰ ਕਰਫਿਊ ਜਾਰੀ ਹੈ। ਸਾਲ 1990 'ਚ ਸੂਬੇ 'ਚ ਅੱਤਵਾਦ ਦੇ ਪੈਰ ਪਸਾਰਨ ਮਗਰੋਂ ਇਹ ਪਹਿਲੀ ਵਾਰ ਹੈ ਕਿ ਈਦ ਮੌਕੇ ਘਾਟੀ 'ਚ ਕਰਫਿਊ ਲਾਇਆ ਗਿਆ ਹੋਵੇ।
ਈਦ ਮੌਕੇ ਵੀ ਘਾਟੀ ‘ਚ ਕਰਫਿਊ ਦਾ ਸੰਨਾਟਾ ਛਾਇਆ ਹੋਇਆ ਹੈ। ਪਿਛਲੇ ਕਈ ਸਾਲਾਂ ‘ਚ ਪਹਿਲੀ ਵਾਰ ਈਦ ਮੌਕੇ ਕਸ਼ਮੀਰ ਘਾਟੀ ਦੇ ਸਾਰੇ 10 ਜ਼ਿਲ੍ਹਿਆਂ ‘ਚ ਕਰਫਿਊ ਲਾਇਆ ਗਿਆ ਹੈ। ਸੂਤਰਾਂ ਮੁਤਾਬਕ ਹਾਲਾਤ ਨੂੰ ਦੇਖਦਿਆਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜੇਕਰ ਹਿੰਸਾ ਹੁੰਦੀ ਹੈ ਤਾਂ ਫੌਜ ਮੋਰਚਾ ਸੰਭਾਲੇਗੀ। ਘਾਟੀ ‘ਚ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹਿੰਸੀ ਜਾਰੀ ਹੈ। ਹੁਣ ਤੱਕ ਇਸ ਹਿੰਸਾ ‘ਚ 75 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜਾਣਕਾਰੀ ਮੁਤਾਬਕ ਫੌਜ ਨੂੰ ਉਨ੍ਹਾਂ ਇਲਾਕਿਆਂ ‘ਚ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਤੋਂ ਹਿੰਸਕ ਘਟਨਾਵਾਂ ਦਾ ਇਤਿਹਾਸ ਰਿਹਾ ਹੈ। ਘਾਟੀ ‘ਚ ਨਿਗਰਾਨੀ ਲਈ ਹੈਲੀਕਾਪਟਰਾਂ ਤੇ ਡਰੋਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੱਖਵਾਦੀਆਂ ਵੱਲੋਂ ਸਾਂਝੇ ਰਾਸ਼ਟਰ ਦੇ ਸਥਾਨਕ ਅਧਿਕਾਰੀਆਂ ਤੱਕ ਮਾਰਚ ਕੱਢਣ ਦੀ ਅਪੀਲ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਲੋਕਾਂ ਦੇ ਜੁਟਣ ‘ਤੇ ਪਾਬੰਦੀ ਲਾਈ ਗਈ ਹੈ। ਇਹ ਮਾਰਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 71ਵੇਂ ਸਤਰ ਦੀ ਸ਼ੁਰੂਆਤ ਦੇ ਦਿਨ ਹੀ ਪੈ ਰਿਹਾ ਹੈ।
ਜੇਕਰ ਘਾਟੀ ‘ਚ ਤਾਜ਼ਾ ਹਿੰਸਾ ਭੜਕਦੀ ਹੈ ਤਾਂ ਫੌਜ ਦਖਲਅੰਦਾਜ਼ੀ ਕਰੇਗੀ। ਘਾਟੀ ‘ਚ ਪਿਛਲੇ 2 ਮਹੀਨਿਆਂ ਤੋਂ ਵਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਤੇ ਹੁਣ ਤੱਕ 75 ਤੋਂ ਵੱਧ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਇਲਾਕਿਆਂ ‘ਚ ਮਹੱਤਵਪੂਰਨ ਸਥਾਨਾਂ ‘ਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਉਹ ਇਲਾਕੇ ਹਨ, ਜਿੱਥੇ ਪਹਿਲਾਂ ਹਿੰਸਕ ਪ੍ਰਦਰਸ਼ਨ ਹੋਏ ਹਨ। ਕਰਫਿਊ ਬੀਤੀ ਅੱਧੀ ਰਾਤ ਤੋਂ ਲਾਇਆ ਗਿਆ ਹੈ।
Published at : 13 Sep 2016 12:41 PM (IST) Tags: Jammu Kashmir clash army
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ

18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ

ਬਦਲ ਗਿਆ ਹਰਿਆਣਾ ਦਾ ਨਕਸ਼ਾ, CM ਸੈਣੀ ਨੇ ਇੱਕ ਹੋਰ ਨਵੇਂ ਜ਼ਿਲ੍ਹੇ ਦਾ ਕੀਤਾ ਐਲਾਨ; ਜਾਣੋ ਨਾਮ

ਬਦਲ ਗਿਆ ਹਰਿਆਣਾ ਦਾ ਨਕਸ਼ਾ, CM ਸੈਣੀ ਨੇ ਇੱਕ ਹੋਰ ਨਵੇਂ ਜ਼ਿਲ੍ਹੇ ਦਾ ਕੀਤਾ ਐਲਾਨ; ਜਾਣੋ ਨਾਮ

CM ਦੀ ਇਸ ਹਰਕਤ ਨਾਲ ਭੱਖੀ ਸਿਆਸਤ, ਇੰਟਰਨੈੱਟ 'ਤੇ ਵੀਡੀਓ ਹੋਇਆ ਵਾਇਰਲ; ਮਸ਼ਹੂਰ ਸ਼ਖਸ਼ੀਅਤ ਬੋਲੀ- ਇਹ ਅਪਮਾਨ ਬਰਦਾਸ਼ਤ ਨਹੀਂ...

CM ਦੀ ਇਸ ਹਰਕਤ ਨਾਲ ਭੱਖੀ ਸਿਆਸਤ, ਇੰਟਰਨੈੱਟ 'ਤੇ ਵੀਡੀਓ ਹੋਇਆ ਵਾਇਰਲ; ਮਸ਼ਹੂਰ ਸ਼ਖਸ਼ੀਅਤ ਬੋਲੀ- ਇਹ ਅਪਮਾਨ ਬਰਦਾਸ਼ਤ ਨਹੀਂ...

ਦਿੱਲੀ-ਆਗਰਾ ਐਕਸਪ੍ਰੈਸਵੇਅ 'ਤੇ ਸੰਘਣੇ ਕੋਹਰੇ 'ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 7 ਬੱਸਾਂ, ਕਈ ਵਿੱਚ ਲੱਗੀ ਅੱਗ, 4 ਲਾਸ਼ਾਂ ਬਰਾਮਦ, ਮੌਕੇ 'ਤੇ ਹਲਚਲ

ਦਿੱਲੀ-ਆਗਰਾ ਐਕਸਪ੍ਰੈਸਵੇਅ 'ਤੇ ਸੰਘਣੇ ਕੋਹਰੇ 'ਚ ਇੱਕ ਤੋਂ ਬਾਅਦ ਇੱਕ ਟਕਰਾਈਆਂ 7 ਬੱਸਾਂ, ਕਈ ਵਿੱਚ ਲੱਗੀ ਅੱਗ, 4 ਲਾਸ਼ਾਂ ਬਰਾਮਦ, ਮੌਕੇ 'ਤੇ ਹਲਚਲ

ਭਾਰਤ-ਰੂਸ ਦੋਸਤੀ ਨਵਾਂ ਮੋੜ: ਯੋਗਾ ਅਤੇ ਸਿਹਤ ਨਾਲ ਮਜ਼ਬੂਤ ਹੋਣਗੇ ਸਬੰਧ, ਜਾਣੋ ਵੱਡਾ ਸਮਝੌਤਾ!

ਭਾਰਤ-ਰੂਸ ਦੋਸਤੀ ਨਵਾਂ ਮੋੜ: ਯੋਗਾ ਅਤੇ ਸਿਹਤ ਨਾਲ ਮਜ਼ਬੂਤ ਹੋਣਗੇ ਸਬੰਧ, ਜਾਣੋ ਵੱਡਾ ਸਮਝੌਤਾ!

ਪ੍ਰਮੁੱਖ ਖ਼ਬਰਾਂ

ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਅੱਜ ਰਹੇਗੀ ਛੁੱਟੀ, DM ਵੱਲੋਂ ਹੁਕਮ ਜਾਰੀ, ਜਾਣੋ ਕਿਤੇ ਤੁਹਾਡੇ ਸ਼ਹਿਰ ਦੇ ਸਕੂਲ ਤਾਂ ਨਹੀਂ ਬੰਦ, ਪੜ੍ਹੋ...

ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਅੱਜ ਰਹੇਗੀ ਛੁੱਟੀ, DM ਵੱਲੋਂ ਹੁਕਮ ਜਾਰੀ, ਜਾਣੋ ਕਿਤੇ ਤੁਹਾਡੇ ਸ਼ਹਿਰ ਦੇ ਸਕੂਲ ਤਾਂ ਨਹੀਂ ਬੰਦ, ਪੜ੍ਹੋ...

Punjab Weather Today: ਪੰਜਾਬ-ਚੰਡੀਗੜ੍ਹ ‘ਚ ਤਿੰਨ ਦਿਨ ਸੰਘਣੇ ਕੋਹਰੇ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਿਜ਼ੀਬਿਲਟੀ ਘਟੇਗੀ; 20 ਨੂੰ ਛਮ-ਛਮ ਮੀਂਹ ਦੀ ਸੰਭਾਵਨਾ

Punjab Weather Today: ਪੰਜਾਬ-ਚੰਡੀਗੜ੍ਹ ‘ਚ ਤਿੰਨ ਦਿਨ ਸੰਘਣੇ ਕੋਹਰੇ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਿਜ਼ੀਬਿਲਟੀ ਘਟੇਗੀ; 20 ਨੂੰ ਛਮ-ਛਮ ਮੀਂਹ ਦੀ ਸੰਭਾਵਨਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (17-12-2025)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (17-12-2025)

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ