News
News
ਟੀਵੀabp shortsABP ਸ਼ੌਰਟਸਵੀਡੀਓ
X

ਕੇਜਰੀਵਾਲ ਨੇ ਮਿਲਾਇਆ ਲੋਹ ਮਹਿਲਾ ਨਾਲ ਹੱਥ

Share:
ਨਵੀਂ ਦਿੱਲੀ: ਮਣੀਪੁਰ ਦੀ ਸਮਾਜ ਸੇਵੀ ਤੇ ਅਫਸਪਾ ਹਟਾਉਣ ਦੀ ਮੰਗ 'ਤੇ 16 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮੀਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਦਿੱਲੀ ਸਕੱਤਰੇਤ 'ਚ ਹੋਈ। ਕੇਜਰੀਵਾਲ ਤੇ ਸ਼ਰਮੀਲਾ 'ਚ ਕਰੀਬ ਇੱਕ ਘੰਟੇ ਤੱਕ ਮੀਟਿੰਗ ਚੱਲੀ ਪਰ ਇਸ ਦੌਰਾਨ ਕੀ ਗੱਲਬਾਤ ਹੋਈ, ਇਸ ਬਾਰੇ ਇਰੋਮ ਨੇ ਕੁਝ ਵੀ ਨਹੀਂ ਕਿਹਾ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਮੁਲਾਕਾਤਾਂ ਆਉਣ ਵਾਲੇ ਸਮੇਂ 'ਚ ਵੀ ਹੋਣਗੀਆਂ।
ਸੂਤਰਾਂ ਮੁਤਾਬਕ ਇਸ ਮੁਲਾਕਾਤ ਤੋਂ ਪਹਿਲਾਂ ਇਰੋਮ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਦਿੱਲੀ 'ਚ ਆਪਣੇ ਦੌਰੇ ਦੌਰਾਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਤੋਂ ਰਾਜਨੀਤੀ ਦੇ ਗੁਰ ਸਿੱਖਣਗੇ। ਆਪਣੀ 16 ਸਾਲ ਲੰਬੀ ਭੁੱਖ ਹੜਤਾਲ ਖਤਮ ਕਰਨ ਮਗਰੋਂ ਇਹ ਪਹਿਲੀ ਵਾਰ ਹੈ ਜਦ ਇਰੋਮ ਨੇ ਕਿਸੇ ਲੀਡਰ ਨਾਲ ਮੁਲਾਕਾਤ ਕੀਤੀ ਹੈ।
ਦਰਅਸਲ ਮਣੀਪੁਰ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ। ਮਣੀਪੁਰ ਦੀ 60 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਅਗਲੇ ਸਾਲ ਹੋਣੀਆਂ ਹਨ। ਅਜਿਹੇ ਹਾਲਾਤ 'ਚ ਰਾਜਨੀਤਕ ਪਾਰਟੀਆਂ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਰੋਮ ਦਾ ਮੰਨਣਾ ਹੈ ਕਿ ਦਿੱਲੀ 'ਚ ਕੇਜਰੀਵਾਲ ਨੇ ਜਿਵੇਂ ਜਿੱਤ ਹਾਸਲ ਕੀਤੀ ਹੈ ਤੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ, ਉਸ ਤੋਂ ਉਹ ਕਾਫੀ ਕੁਝ ਸਿੱਖ ਸਕਦੀ ਹੈ।
Published at : 27 Sep 2016 01:20 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 

Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 

Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...

Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...

Cabinet Reshuffle: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...

Cabinet Reshuffle: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

32 ਸਕਿੰਟਾਂ 'ਚ 27 ਹਮਲੇ ਕਰਕੇ ਮੈਡਮ ਦਾ ਕਤਲ, ਮੱਚੀ ਸਨਸਨੀ, ਪਤੀ ਦਾ ਨਾਮ ਲੈਕੇ ਧੋਖੇ ਨਾਲ ਸੱਦਿਆ; ਜਾਣੋ ਪੂਰਾ ਮਾਮਲਾ

32 ਸਕਿੰਟਾਂ 'ਚ 27 ਹਮਲੇ ਕਰਕੇ ਮੈਡਮ ਦਾ ਕਤਲ, ਮੱਚੀ ਸਨਸਨੀ, ਪਤੀ ਦਾ ਨਾਮ ਲੈਕੇ ਧੋਖੇ ਨਾਲ ਸੱਦਿਆ; ਜਾਣੋ ਪੂਰਾ ਮਾਮਲਾ

ਪ੍ਰਮੁੱਖ ਖ਼ਬਰਾਂ

ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ

ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026