News
News
ਟੀਵੀabp shortsABP ਸ਼ੌਰਟਸਵੀਡੀਓ
X

ਘਾਟੀ 'ਚ ਨਹੀਂ ਰੁਕੀ ਹਿੰਸਾ, ਫੌਜ ਤਾਇਨਾਤ ਕਰਨ ਦੀ ਤਿਆਰੀ

Share:
ਜੰਮੂ: ਅੱਤਵਾਦੀ ਜਥੇਬੰਦੀ ਹਿਜਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਹੇ ਬੁਰਹਾਨ ਵਾਣੀ ਦੀ ਮੌਤ ਤੋਂ ਬਾਅਦ ਘਾਟੀ 'ਚ ਸ਼ੁਰੂ ਹੋਈ ਹਿੰਸਾ ਦੀ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ। ਬੀਤੇ ਦਿਨ ਵੀ ਵੱਖ ਵੱਖ ਥਾਵਾਂ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈਆਂ ਝੜਪਾਂ ਦੌਰਾਨ 40 ਲੋਕ ਜ਼ਖਮੀ ਹੋ ਗਏ। ਇਥੋਂ ਦੇ 14 ਪੁਲਿਸ ਥਾਣਿਆਂ ਦੇ ਖੇਤਰਾਂ 'ਚ ਕਰਫਿਊ ਲੱਗਿਆ ਹੋਇਆ ਹੈ। ਜਦਕਿ ਬਾਕੀ ਖੇਤਰਾਂ 'ਚ ਧਾਰਾ 144 ਲਾਗੂ ਹੈ। ਸਰਕਾਰ ਲਗਾਤਾਰ ਹਲਾਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਘਾਟੀ 'ਚ ਵਿਗੜ ਰਹੇ ਹਲਾਤਾਂ 'ਤੇ ਕਾਬੂ ਪਾਉਣ ਲਈ ਦੱਖਣੀ ਕਸ਼ਮੀਰ 'ਚ ਫੌਜ ਦੀ ਤਾਇਨਾਤੀ ਲਗਭਗ ਤੈਅ ਹੋ ਗਈ ਹੈ।         ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਘਾਟੀ 'ਚ ਪਹਿਲਾਂ ਦੇ ਮੁਕਾਬਲੇ ਹਲਾਤਾਂ 'ਤੇ ਬਿਹਤਰ ਕੰਟਰੌਲ ਕਰ ਲਿਆ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਸਥਿਤੀ ਪੂਰੀ ਤਰਾਂ ਕੰਟਰੌਲ 'ਚ ਹੋਵੇਗੀ। ਇਸ ਦੌਰਾਨ ਕਸ਼ਮੀਰ 'ਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਘਾਟੀ 'ਚ ਤਾਇਨਾਤੀ ਲਈ ਹੋਰ ਅਰਧ ਫੌਜੀ ਬਲਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ 'ਚ ਹੁਣ ਫੌਜ ਦੀ ਤਾਇਨਾਤੀ ਕੀਤੀ ਜਾਵੇਗੀ। ਹਾਲਾਂਕਿ ਫੌਜ ਨੂੰ ਭੀੜ 'ਤੇ ਕਾਬੂ ਪਾਉਣ ਤੋਂ ਰੋਕਿਆ ਗਿਆ ਹੈ। ਕਿਉਂਕਿ ਉਨ੍ਹਾਂ ਕੋਲ ਖਤਰਨਾਕ ਹਥਿਆਰ ਹਨ। ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਫੌਜ ਨੂੰ ਫੌਜੀ ਚੌਂਕੀਆਂ 'ਤੇ ਹਮਲੇ, ਪੱਥਰਬਾਜੀ ਅਤੇ ਆਪਣੀ ਰਾਖੀ ਲਈ ਪੂਰੀ ਛੂਟ ਦਿੱਤੀ ਗਈ ਹੈ।           ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਕਸ਼ਮੀਰ ਮਸਲੇ ਨੂੰ ਹਲ ਕਰਨ ਲਈ ਕਈ ਪੱਧਰ 'ਤੇ ਲਗਾਤਾਰ ਕੋਸ਼ਿਸ਼ ਕਰਨ ਦੀ ਲੋੜ ਹੈ। ਇਹ ਮਾਮਲਾ ਰਾਤੋ-ਰਾਤ ਹੱਲ ਨਹੀਂ ਹੋ ਸਕਦਾ। ਕਿਉਂਕਿ ਇਹ ਇੱਕ ਜਟਿਲ ਸਮੱਸਿਆ ਹੈ। ਜਿਸਨੂੰ ਮੁੱਖ ਮੰਤਰੀ ਜਾਂ ਪ੍ਰਧਾਨਮੰਤਰੀ ਰਾਤੋਰਾਤ ਸੁਲਝਾ ਨਹੀਂ ਸਕਦੇ ।
Published at : 10 Sep 2016 03:57 PM (IST) Tags: Jammu Kashmir army
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ

Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?

ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?

Kulgam Terror Attack : ਕੁਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਬਾਰਾਮੂਲਾ ਤੋਂ ਓਵਰ ਗਰਾਊਂਡ ਵਰਕਰ ਏਜਾਜ਼ ਗ੍ਰਿਫ਼ਤਾਰ

Kulgam Terror Attack : ਕੁਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਬਾਰਾਮੂਲਾ ਤੋਂ ਓਵਰ ਗਰਾਊਂਡ ਵਰਕਰ ਏਜਾਜ਼ ਗ੍ਰਿਫ਼ਤਾਰ

ਪ੍ਰਮੁੱਖ ਖ਼ਬਰਾਂ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ

Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...

Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...

Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ

Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ