News
News
ਟੀਵੀabp shortsABP ਸ਼ੌਰਟਸਵੀਡੀਓ
X

ਟਵੀਟ ਕਰ ਕਸੂਤੇ ਫਸੇ ਕਪਿਲ, ਗਰਮਾਈ ਰਾਜਨੀਤੀ

Share:
ਨਵੀਂ ਦਿੱਲੀ: ਰਿਸ਼ਵਤਖੋਰੀ ਨੂੰ ਲੈ ਕੇ ਕਮੇਡੀਅਨ ਕਪਿਲ ਸ਼ਰਮਾ ਦੇ ਟਵੀਟ 'ਤੇ ਰਾਜਨੀਤੀ ਗਰਮਾ ਗਈ ਹੈ। ਬੀਜੇਪੀ ਨੇ ਕਪਿਲ ਨੂੰ ਕਰੜੇ ਹੱਥੀਂ ਲਿਆ ਹੈ। ਬੀਜੇਪੀ ਇਸ ਮਾਮਲੇ 'ਚ ਕਪਿਲ ਦੇ ਘਰ ਬਾਹਰ ਧਰਨੇ ਦੀ ਤਿਆਰੀ 'ਚ ਹੈ। ਜਦਕਿ, ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਬਾਹਰ ਐਮਐਨਐਸ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਸੀ।       ਬੀਜੇਪੀ ਵਿਧਾਇਕ ਰਾਮ ਕਦਮ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੇ ਅੰਦਰ ਜੇਕਰ ਕਪਿਲ ਸ਼ਰਮਾ ਨੇ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਨਾਮ ਜਨਤਕ ਨਹੀਂ ਕੀਤੇ ਤਾਂ ਉਹ ਉਨ੍ਹਾਂ ਦੇ ਘਰ ਬਾਹਰ ਧਰਨਾ ਦੇਣਗੇ। ਬੀਐਮਸੀ 'ਤੇ 5 ਲੱਖ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਉਣ ਵਾਲੇ ਕਮੇਡੀਅਨ ਕਪਿਲ ਸ਼ਰਮਾ ਦੇ ਖਿਲਾਫ ਐਮਐਨਐਸ ਨੇ ਵੀ ਮੋਰਚਾ ਖੋਲ ਦਿੱਤਾ ਹੈ।       ਐਮਐਨਐਸ ਦਾ ਇਲਜ਼ਾਮ ਹੈ ਕਿ ਕਪਿਲ ਸ਼ਰਮਾ ਨੇ ਗੈਰਕਾਨੂੰਨੀ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਮਾਫੀ ਮੰਗਣ ਨਹੀਂ ਤਾਂ ਮੁੰਬਈ 'ਚ ਸ਼ੂਟਿੰਗ ਨਹੀਂ ਕਰਨ ਦਿਆਂਗੇ। ਇਸ ਵਿਚਕਾਰ ਕਪਿਲ ਸ਼ਰਮਾ ਨੇ ਟਵੀਟ ਕਰ ਸਫਾਈ ਦਿੱਤੀ ਕਿ "ਮੈਂ ਕੁੱਝ ਲੋਕਾਂ ਦੇ ਭ੍ਰਿਸ਼ਟਾਚਾਰ ਖਿਲਾਫ ਅਵਾਜ ਚੁੱਕੀ। ਬੀਜੇਪੀ, ਐਮਐਨਐਸ ਤੇ ਸ਼ਿਵਸੈਨਾ 'ਤੇ ਇਲਜ਼ਾਮ ਨਹੀਂ ਲਗਾਇਆ।"
Published at : 10 Sep 2016 11:43 AM (IST) Tags: protest tweet kapil sharma BJP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ

Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ

ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ

ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ

'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ

'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ

ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !

ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !

CJP ਪ੍ਰਦਰਸ਼ਨ: PM ਮੋਦੀ ਦੀ ਤਸਵੀਰ 'ਤੇ ਐਕਸ਼ਨ, Instagram-Facebook 'ਤੇ FIR, Meta India Head ਵੀ ਨਾਮਜ਼ਦ

CJP ਪ੍ਰਦਰਸ਼ਨ: PM ਮੋਦੀ ਦੀ ਤਸਵੀਰ 'ਤੇ ਐਕਸ਼ਨ, Instagram-Facebook 'ਤੇ FIR, Meta India Head ਵੀ ਨਾਮਜ਼ਦ

ਪ੍ਰਮੁੱਖ ਖ਼ਬਰਾਂ

ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ

ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ