News
News
ਟੀਵੀabp shortsABP ਸ਼ੌਰਟਸਵੀਡੀਓ
X

ਡੇਰਾ ਸਿਰਸਾ ਮੁਖੀ ਨੂੰ ਹਾਈਕੋਰਟ ਤੋਂ ਰਾਹਤ

Share:
ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਡੇਰਾ ਸਿਰਸਾ ਮੁਖੀ ਨੂੰ ਰਾਹਤ ਮਿਲੀ ਹੈ। ਕੋਰਟ ਨੇ ਅਦੇਸ਼ ਦਿੰਦਿਆਂ ਡੇਰਾ ਮੁਖੀ ਖਿਲਾਫ ਪੰਚਕੁਲਾ ਕੋਰਟ 'ਚ ਚੱਲ ਰਹੇ ਰੇਪ ਮਾਮਲੇ 'ਚ ਫੈਸਲਾ ਸੁਣਾਉਣ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਸੁਣਵਾਈ ਜਾਰੀ ਰਹੇਗੀ। ਡੇਰਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਡੇਰਾ ਮੁਖੀ ਵੱਲੋਂ ਰੇਪ ਮਾਮਲੇ ‘ਚ ਆਪਣੇ ਬਚਾ ਲਈ ਦਾਇਰ ਕੀਤੀਆਂ ਦੋ ਪਟੀਸ਼ਨਾਂ ਨੂੰ ਸੀਬੀਆਈ ਕੋਰਟ ਪੰਚਕੁਲਾ ਨੇ ਰੱਦ ਕਰ ਦਿੱਤਾ ਸੀ। ਇਹ ਉਹੀ ਪਟੀਸ਼ਨ ਸੀ ਜਿਸ 'ਚ ਡੇਰਾ ਮੁਖੀ ਵੱਲੋਂ ਪੀੜਤ ਸਾਧਵੀਆਂ ਦੇ ਬਿਆਨ ਦਰਜ ਕਰਨ ਵਾਲੇ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ 'ਚ ਚਣੌਤੀ ਦਿੱਤੀ ਗਈ ਹੈ।       ਡੇਰਾ ਮੁਖੀ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਨੇ ਮਾਮਲੇ ਵਿੱਚ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ। ਇਨ੍ਹਾਂ ਅਧਿਕਾਰੀਆਂ ਨੇ ਹੀ ਪੀੜਤ ਸਾਧਵੀਆਂ ਦੇ ਬਿਆਨ ਦਰਜ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਬਿਆਨ ਵਿੱਚ ਰੇਪ ਦੀ ਗੱਲ ਹੀ ਨਹੀਂ ਸੀ। ਹੁਣ ਇਸ ਪਟੀਸ਼ਨ 'ਤੇ ਸੀਬੀਆਈ ਵੱਲੋਂ ਜਵਾਬ ਦਾਇਰ ਕੀਤਾ ਜਾਣਾ ਹੈ। ਫਿਲਹਾਲ ਮਾਮਲੇ 'ਤੇ ਸੀਬੀਆਈ ਕੋਰਟ ਚ ਸੁਣਵਾਈ ਤਾਂ ਜਾਰੀ ਰਹੇਗੀ, ਪਰ ਅਦਾਲਤ ਵੱਲੋਂ ਕੋਈ ਵੀ ਫੈਸਲਾ ਸੁਣਾਏ ਜਾਣ 'ਤੇ ਰੋਕ ਲੱਗ ਗਈ ਹੈ।       ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਇੱਕ ਗੁੰਮਨਾਮ ਚਿੱਠੀ ਰਾਹੀਂ ਰੇਪ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਇਹ ਮਾਮਲਾ ਦਰਜ ਕੀਤਾ ਸੀ। ਡੇਰਾ ਮੁਖੀ ਖਿਲਾਫ ਰੇਪ ਸਮੇਤ 2 ਕਤਲ ਦੇ ਮਾਮਲਿਆਂ ‘ਚ ਵੀ ਸੁਣਵਾਈ ਚੱਲ ਰਹੀ ਹੈ।
Published at : 16 Aug 2016 12:54 PM (IST) Tags: highcourt rape case CBI GURMEET RAM RAHIM DERA SIRSA
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਨਿਗਮ ਚੋਣਾਂ 'ਚ ਪੋਲਿੰਗ ਬੂਥਾਂ 'ਤੇ ਹੋਵੇਗੀ ਸਖ਼ਤ ਸੁਰੱਖਿਆ, ਹਰ ਬੂਥ 'ਤੇ ਤਾਇਨਾਤ ਰਹਿਣਗੇ ਸੁਰੱਖਿਆ ਕਰਮਚਾਰੀ, ਹਾਈਕੋਰਟ ਨੇ ਦਿੱਤੇ ਹੁਕਮ

ਨਿਗਮ ਚੋਣਾਂ 'ਚ ਪੋਲਿੰਗ ਬੂਥਾਂ 'ਤੇ ਹੋਵੇਗੀ ਸਖ਼ਤ ਸੁਰੱਖਿਆ, ਹਰ ਬੂਥ 'ਤੇ ਤਾਇਨਾਤ ਰਹਿਣਗੇ ਸੁਰੱਖਿਆ ਕਰਮਚਾਰੀ, ਹਾਈਕੋਰਟ ਨੇ ਦਿੱਤੇ ਹੁਕਮ

Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ

Sikh News: ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਬਾਅਦ ਧਾਮੀ  ਖ਼ਿਲਾਫ਼ ਹੋਏ SGPC ਮੈਂਬਰ ! ਜਥੇਦਾਰ ਤੋਂ ਕੀਤੀ ਕਾਰਵਾਈ ਦੀ ਮੰਗ, ਜਾਣੋ ਪੂਰਾ ਮਾਮਲਾ

Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...

Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...

Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?

Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ

ਪ੍ਰਮੁੱਖ ਖ਼ਬਰਾਂ

Rapper Badshah: ਰੈਪਰ ਬਾਦਸ਼ਾਹ ਦਾ 15000 ਰੁਪਏ ਕੱਟਿਆ ਗਿਆ ਚਲਾਨ, ਗਾਇਕ ਨੂੰ ਇਹ ਗਲਤੀ ਪਈ ਮਹਿੰਗੀ

Rapper Badshah: ਰੈਪਰ ਬਾਦਸ਼ਾਹ ਦਾ 15000 ਰੁਪਏ ਕੱਟਿਆ ਗਿਆ ਚਲਾਨ, ਗਾਇਕ ਨੂੰ ਇਹ ਗਲਤੀ ਪਈ ਮਹਿੰਗੀ

Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ

Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ

Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ

Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ