News
News
ਟੀਵੀabp shortsABP ਸ਼ੌਰਟਸਵੀਡੀਓ
X

ਦੇਸ਼ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਚੌਂਕੀ ‘ਤੇ ਹਮਲਾ ਕੀਤਾ ਹੈ।  ਇਸ ਹਮਲੇ ‘ਚ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜਦਕਿ ਇੱਕ ਜਖਮੀ ਹੋਇਆ ਹੈ। ਜਖਮੀ ਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਬੀਤੀ ਰਾਤ ਸ਼ੋਪੀਆਂ ਜਿਲ੍ਹੇ ‘ਚ ਜਮਨਾਗੇਰੀ ਪੁਲਿਸ ਚੌਂਕੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪੁਲਿਸ ਦਾ ਜਵਾਨ ਨਜੀਰ ਅਹਿਮਦ ਸ਼ਹੀਦ ਹੋਇਆ ਹੈ। ਜਵਾਨ ਦੇ ਇਲਾਵਾ ਇਸ ਹਮਲੇ ਦੌਰਾਨ ਇੱਕ ਸਥਾਨਕ ਵਿਅਕਤੀ ਵੀ ਜਖਮੀ ਹੋਇਆ ਹੈ। ਦੋਨਾਂ ਜਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਲਿਜਾਇਆ ਗਿਆ ਹੈ। 2- ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ ਪਿਤਾ ਤੋਂ ਅਲੱਗ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਪਤੀ ਨੂੰ ਤਲਾਕ ਲੈਣ ਦਾ ਅਧਿਕਾਰ ਹੈ। ਇਹ ਵੱਡਾ ਫੈਸਲਾ ਦੇਸ਼ ਦੀ ਸਰਵਉੱਚ ਅਦਾਲਤ ਨੇ ਸੁਣਾਇਆ ਹੈ। ਦਰਅਸਲ ਸੁਪਰੀਮ ਕੋਰਟ ਨੇ ਇਕ ਜੋੜੇ ਦੇ ਤਲਾਕ ਮਾਮਲੇ ‘ਚ ਅਹਿਮ ਫੈਸਲਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਹੈ ਕਿ ਜੇਕਰ ਪਤਨੀ ਬਿਨ੍ਹਾਂ ਕਿਸੇ ਠੋਸ ਕਾਰਨ ਆਪਣੇ ਪਤੀ ‘ਤੇ ਪਰਿਵਾਰ ਤੋਂ ਅਲੱਗ ਰਹਿਣ ਦਾ ਦਬਾਅ ਪਾਉਂਦੀ ਹੈ ਤਾਂ, ਇਹ ਹਰਕਤ ਵੀ ਉਤਪੀੜਨ ਦੇ ਦਾਇਰੇ ‘ਚ ਆਵੇਗੀ। ਅਜਿਹੇ ‘ਚ ਪਤੀ ਤਲਾਕ ਲੈਣ ਦਾ ਹੱਕਦਾਰ ਹੈ। 3- ਅੱਜ ਭਾਰਤੀ ਹਵਾਈ ਸੈਨਾ ਦਾ ਸਥਾਪਨਾ ਦਿਵਸ ਹੈ । ਇੰਡੀਅਨ ਏਅਰਫੋਰਸ ਆਪਣਾ 84ਵਾਂ ਸਥਾਪਨਾ ਦਿਹਾੜਾ ਮਨਾ ਰਹੀ ਹੈ। ਜਿਸਦੇ ਚਲਦੇ ਗਾਜ਼ੀਆਬਾਦ ਨੇੜੇ ਹਿੰਡਨ ਏਅਰਬੇਸ 'ਤੇ ਹਵਾਈ ਸੈਨਾ ਨੇ ਆਪਣੀ ਤਾਕਤ ਦਿਖਾਈ । ਏਅਰਫੋਰਸ ਪਰੇਡ ਵਿੱਚ ਹਲਕੇ ਲੜਾਕੂ ਜਹਾਜ਼ 'ਤੇਜਸ' ਨੇ ਸਭ ਨੂੰ ਆਪਣੇ ਵੱਲ ਖਿੱਚਿਆ। ਇਸੇ ਵਿਚਾਲੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੇ ਹਵਾਈ ਸੈਨਾ ਦਿਵਸ 'ਤੇ ਜਵਾਨਾਂ ਨੂੰ ਵਧਾਈ ਦਿੱਤੀ। 4- ਬੀਤੀ ਰਾਤ ਰੱਖਿਆ ਮੰਤਰੀ ਮਨੋਹਰ ਪਰਿਕਰ ਦਿੱਲੀ ਦੀ ਲਵ ਕੁਛ ਰਾਮਲੀਲਾ 'ਚ ਪਹੁੰਚੇ, ਜਿਥੇ ਉਹਨਾਂ ਦੁਨੀਆ ਦਾ ਪਹਿਲਾ ਸਰਜੀਕਲ ਸਟ੍ਰਾਈਕ ਯਾਨਿ ਲੰਕਾ ਦਹਿਨ ਦਾ ਸੀਨ ਵੇਖਿਆ। ਇਸ ਮੌਕੇ ਸਰਜੀਕਲ ਸਟ੍ਰਾਈਕ 'ਤੇ ਬੋਲਦਿਆਂ ਪਰਿਕਰ ਨੇ ਕਿਹਾ ਜੋ 25 ਸਾਲਾਂ 'ਚ ਨਹੀਂ ਹੋਇਆ ਉਹ ਮੋਦੀ ਰਾਜ 'ਚ ਹੋਇਆ ਹੈ ਇਸ ਲਈ ਵਿਰੋਧੀਆਂ ਨੂੰ ਪਚ ਨਹੀਂ ਰਿਹਾ। ਰੱਖਿਆ ਮੰਤਰੀ ਨੇ ਸਟ੍ਰਾਈਕ ਦੇ ਸਬੂਤ ਮੰਗਣ ਵਾਲਿਆਂ ਨੂੰ ਮਰਿਆਦਾ 'ਚ ਰਹਿਣ ਦੀ ਸਲਾਹ ਦਿੱਤੀ। 5- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ 'ਖੂਨ ਦੀ ਦਲਾਲੀ' ਵਾਲੇ ਬਿਆਨ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਬੀਜੇਪੀ ਵਰਕਰ ਯੂਪੀ ਦੇ ਹਰ ਜ਼ਿਲ੍ਹੇ 'ਚ ਰਾਹੁਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ । ਜਿਹਨਾਂ  ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦਾ ਨਾਅਰਾ ਵੀ ਲਗਾਇਆ। 6- ਕਾਨਪੁਰ ਵਿੱਚ ਬਜਰੰਗ ਦਲ ਨੇ ਕੇਜਰੀਵਾਲ ਅਤੇ ਰਾਹੁਲ ਨੂੰ ਦੇਸ਼ ਦਾ ਗੱਦਾਰ ਦੱਸਣ ਵਾਲੇ ਪੋਸਟਰ ਲਗਾਏ ਅਤੇ ਦੋਹਾਂ ਲਈ ਫਾਂਸੀ ਦੀ ਮੰਗ ਕੀਤੀ ਪ੍ਰਦਰਸ਼ਨਕਾਰੀ ਸਰਜੀਕਲ ਸਟ੍ਰਾਈਕ 'ਤੇ ਬਿਆਨਬਾਜ਼ੀ ਤੋਂ ਨਾਰਾਜ਼ ਸਨ। 7- ਸ਼੍ਰੀਨਗਰ 'ਚ ਕੱਲ੍ਹ ਪੱਥਰਬਾਜ਼ੀ ਦੌਰਾਨ ਪੈਲੇਟ ਗਨ ਕਾਰਨ ਇੱਕ 13 ਸਾਲਾਂ ਲੜਕੇ ਦੀ ਮੌਤ ਹੋ ਗਈ। ਹਿੰਸਾ ਵਿੱਚ ਹੁਣ ਤੱਕ 91 ਲੋਕ ਆਪਣੀ ਜਾਨ ਗਵਾ ਚੁੱਕੇ ਹਨ। 8- ਜਮਸ਼ੇਦਪੁਰ ਵਿੱਚ ਬੱਚਿਆਂ ਨੇ ਰਜਨੀ ਨਾਮ ਦੇ ਹਾਥੀ ਦਾ ਜਨਮਦਿਨ ਮਨਾਇਆ। ਇਹ ਹਾਥੀ 7 ਸਾਲ ਪਹਿਲਾਂ ਜੰਗਲ ਵਿੱਚ ਜ਼ਖਮੀ ਹਾਲਤ 'ਚ ਮਿਲਿਆ ਸੀ ।
Published at : 08 Oct 2016 02:18 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 

Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ

Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?

ਇਸ ਸੂਬੇ 'ਚ ਹੁਣ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 2500 ਰੁਪਏ ,ਜਾਣੋ ਕਿਸ ਰਾਜ 'ਚ ਔਰਤਾਂ ਨੂੰ ਮਿਲਦੀ ਹੈ ਸਭ ਤੋਂ ਵੱਧ ਆਰਥਿਕ ਸਹਾਇਤਾ?

Kulgam Terror Attack : ਕੁਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਬਾਰਾਮੂਲਾ ਤੋਂ ਓਵਰ ਗਰਾਊਂਡ ਵਰਕਰ ਏਜਾਜ਼ ਗ੍ਰਿਫ਼ਤਾਰ

Kulgam Terror Attack : ਕੁਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਬਾਰਾਮੂਲਾ ਤੋਂ ਓਵਰ ਗਰਾਊਂਡ ਵਰਕਰ ਏਜਾਜ਼ ਗ੍ਰਿਫ਼ਤਾਰ

ਪ੍ਰਮੁੱਖ ਖ਼ਬਰਾਂ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ

Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ

Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...

Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...

Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ

Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ