News
News
ਟੀਵੀabp shortsABP ਸ਼ੌਰਟਸਵੀਡੀਓ
X

ਦੇਸ਼ ਦੀ ਹਰ ਖਬਰ, ਸਿਰਫ ਦੋ ਮਿੰਟ 'ਚ

Share:
1- ਸਰਦਾਰਾਂ 'ਤੇ ਚੁਟਕੁਲੇ ਰੂਪੀ ਟਿੱਪਣੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਇਥੋਂ ਤੱਕ ਕਿ ਕਾਲਜਾਂ 'ਚ ਚੁਟਕੁਲੇ ਸੁਣਾਉਣ ਨੂੰ ਵੀ ਰੈਗਿੰਗ ਦਾ ਹਿੱਸਾ ਮੰਨਿਆ ਜਾਵੇਗਾ। ਪਰ ਇਹ ਹੋਵੇਗਾ ਉਦੋਂ ਜੇਕਰ DSGMC ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਨੂੰ ਸੁਪਰੀਮ ਕੋਰਟ ਹੂ-ਬ-ਹੂ ਮੰਨਦਾ ਹੈ। ਦਰਅਸਲ, ਸਰਦਾਰਾਂ 'ਤੇ ਚੁਟਕੁਲੇ ਸੁਣਾਉਣ ਵਾਲਿਆਂ ਖਿਲਾਫ ਇੱਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਿਲ ਕੀਤੀ ਸੀ, ਜਿਸ 'ਤੇ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਅ ਮੰਗਿਆ ਸੀ। DSGMC ਨੇ ਜਸਟਿਸ ਐਚਐਸ ਬੇਦੀ ਦੀ ਅਗਵਾਈ 'ਚ ਕਮੇਟੀ ਬਣਾਈ ਸੀ, ਜਿਸ ਨੇ ਰਿਪੋਰਟ ਕੋਰਟ 'ਚ ਸੌਂਪ ਦਿੱਤੀ ਹੈ। ਸੁਪਰੀਮ ਕੋਰਟ 'ਚ ਕੱਲ੍ਹ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ। 2- ਪੂਰਾ ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮਨਾ ਰਿਹਾ ਹੈ। ਪੀਐਮ ਮੋਦੀ ਨੇ ਗਾਂਧੀ ਜੀ ਦੀ 147ਵੀਂ ਜਯੰਤੀ ਮੌਕੇ ਰਾਜਘਾਟ ਜਾ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਇਸਦੇ ਬਾਅਦ ਪੀਐਮ ਨੇ ਵਿਜੇ ਘਾਟ 'ਤੇ ਜਾ ਸਾਬਕਾ ਪੀਐਮ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੀਐਮ ਨੇ ਇਸ ਤੋਂ ਪਹਿਲਾਂ ਟਵੀਟ ਕਰ ਰਾਸ਼ਟਰਪਿਤਾ ਅਤੇ ਸਾਬਕਾ ਪੀਐਮ ਨੂੰ ਯਾਦ ਕੀਤਾ। 3- ਪ੍ਰਧਾਨਮੰਤਰੀ ਮੋਦੀ ਨੇ ਅੱਜ ਦਿੱਲੀ ਵਿੱਚ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪੀਐਮ ਨੇ ਵਿਦੇਸ਼ ਮੰਤਰਾਲੇ ਦੇ ਕੰਮ ਦੀ ਤਾਰੀਫ ਕੀਤੀ। ਪ੍ਰਧਾਨਮੰਤਰੀ ਨੇ ਇਸ ਮੌਕੇ ਮਹਾਤਮਾ ਗਾਂਧੀ ਨੂੰ ਵੀ ਯਾਦ ਕੀਤਾ। 4- ਸਰਜੀਕਲ ਸਟ੍ਰਾਇਕ ਮਗਰੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤਾਰੀਫ ਕਰਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੋਦੀ ਦਾ 56 ਇੰਚ ਦਾ ਸੀਨਾ ਹੁਣ ਫੁੱਲ ਕੇ 100 ਇੰਚ ਦਾ ਹੋ ਗਿਆ। ਤੁਸੀਂ ਸਾਰਿਆਂ ਨੇ ਹਾਲ ਹੀ 'ਚ ਮਜ਼ਬੂਤ ਭਾਰਤ ਦੀ ਮਿਸਾਲ ਦਿੱਤੀ ਸੈਨਾ ਨੂੰ ਮੇਰੀ ਵਧਾਈ। ਨਰੇਂਦਰ ਮੋਦੀ ਜੀ ਨੂੰ ਵੀ ਵਧਾਈ। 5- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਜਲਦ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜਿਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਰਾਹੁਲ ਗਾਂਧੀ ਨੇ ਕਿਸਾਨ ਯਾਤਰਾ ਦੌਰਾਨ ਕਿਹਾ ਮਾਂ ਸ਼ਹੀਦ ਬਬਲੂ ਸਿੰਘ ਦੇ ਪਰਿਵਾਰ ਨੂੰ ਮਿਲਿਆ ਜੋ ਮੁਆਵਜ਼ੇ ਲਈ ਭਟਕ ਰਹੇ ਹਨ। ਇਸ ਦੇ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਮੋਦੀ ਜੀ ਜਵਾਨ ਜੁਲਾਈ 'ਚ ਸ਼ਹੀਦ ਹੋ ਗਏ ਉਨ੍ਹਾਂ ਦਾ ਪਰਿਵਾਰ ਮਹਿਸੂਸ ਕਰਦਾ ਹੈ ਕਿ ਉਨ੍ਹਾੰ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਮੈਂ ਇਸ ਪਰਿਵਾਰ ਦੀ ਮਦਦ ਲਈ ਤੂਹਾਨੂੰ ਅਪੀਲ ਕਰਦਾ ਹਾਂ। 6- ਅਕਤੂਬਰ ਵਿੱਚ ਫੈਸਟਿਵ ਸੀਜ਼ਨ ਦੇ ਚੱਲਦੇ ਬੈਂਕ ਗਾਹਕਾਂ ਨੂੰ ਦਿਕੱਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਇਸ ਮਹੀਨੇ ਬੈਂਕ 11 ਦਿਨਾਂ ਤੱਕ ਬੰਦ ਰਹਿਣਗੇ। ਐਤਵਾਰ ਤੇ ਹੋਰ ਤਿਉਹਾਰਾਂ ਦੇ ਚੱਲਦੇ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ ਤੇ ਸਿਰਫ 20 ਦਿਨ ਹੀ ਕੰਮਕਾਜ ਹੋਵੇਗਾ। 7- ਪਟਨਾ ਹਾਈਕੋਰਟ ਨੇ ਭਾਵੇਂ ਸ਼ਰਾਬ ‘ਤੇ ਰੋਕ ਲਾਉਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸੂਬੇ ਵਿੱਚ ਸ਼ਰਾਬ ‘ਤੇ ਰੋਕ ਲਾਗੂ ਰਹੇਗੀ। ਸ਼ਰਾਬਬੰਦੀ ਨੂੰ ਲੈ ਕੇ ਨਿਤੀਸ਼ ਸਰਕਾਰ ਕਾਨੂੰਨ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ। ਪਟਨਾ ਵਿੱਚ ਕੱਲ੍ਹ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, ‘ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੀ ਸਵੇਰੇ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਗਿਆ ਹੈ। ਬਾਪੂ ਦੇ ਵਿਚਾਰਾਂ ਨੂੰ ਅਸੀਂ ਧਰਤੀ ‘ਤੇ ਲਿਆਉਣਾ ਚਾਹੁੰਦੇ ਹਾਂ। ਇਸ ਲਈ ਗਾਂਧੀ ਜਯੰਤੀ ਤੋਂ ਬਿਹਤਰ ਹੋਰ ਕੋਈ ਦਿਨ ਨਹੀਂ ਹੈ
Published at : 02 Oct 2016 03:12 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...

ਖੁਸ਼ਖ਼ਬਰੀ! ਔਰਤਾਂ ਨੂੰ ਮਿਲੇਗਾ ਸੋਨੇ ਦਾ ਸਿੱਕਾ, ਵਿਜੈ ਸਰਕਾਰ ਦਾ ਵੱਡਾ ਐਲਾਨ

ਖੁਸ਼ਖ਼ਬਰੀ! ਔਰਤਾਂ ਨੂੰ ਮਿਲੇਗਾ ਸੋਨੇ ਦਾ ਸਿੱਕਾ, ਵਿਜੈ ਸਰਕਾਰ ਦਾ ਵੱਡਾ ਐਲਾਨ

Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 

Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 

Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...

Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...

Cabinet Reshuffle: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...

Cabinet Reshuffle: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...

ਪ੍ਰਮੁੱਖ ਖ਼ਬਰਾਂ

ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ

ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026