News
News
ਟੀਵੀabp shortsABP ਸ਼ੌਰਟਸਵੀਡੀਓ
X

ਪਾਰਕ 'ਚ ਸੈਰ ਕਰ ਰਹੀਆਂ ਲੜਕੀਆਂ ਨਾਲ ਗੈਂਗਰੇਪ

Share:
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ। ਦਿੱਲੀ 'ਚ ਦੋ ਕੁੜੀਆਂ ਨਾਲ ਉਨ੍ਹਾਂ ਦੇ ਦੋਸਤਾਂ ਸਾਹਮਣੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਰਮਨਾਕ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦ ਉਹ ਪਾਰਕ 'ਚ ਘੁੰਮਣ ਗਏ ਸਨ। ਪੀੜਤਾਂ ਦੀ ਸ਼ਿਕਾਇਤ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੇ 4 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਇਹ ਕੁੜੀਆਂ ਦਿੱਲੀ ਦੇ ਅਮਨ ਵਿਹਾਰ ਦੀਆਂ ਰਹਿਣ ਵਾਲੀਆਂ ਹਨ। 17-18 ਸਾਲ ਉਮਰ ਦੀਆਂ ਇਹ ਦੋਵੇਂ ਕੁੜੀਆਂ ਫੈਕਟਰੀ 'ਚ ਕੰਮ ਕਰਦੀਆਂ ਹਨ। ਡੀਸੀਪੀ ਆਊਟਰ ਦਿੱਲੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ, "ਪੀੜਤ ਕੁੜੀਆਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮੈਡੀਕਲ ਜਾਂਚ 'ਚ ਰੇਪ ਦੀ ਪੁਸ਼ਟੀ ਵੀ ਹੋ ਗਈ ਹੈ। ਮਾਮਲੇ 'ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇੱਕ ਅਜੇ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।" ਮੁਲਜ਼ਮਾਂ 'ਚ ਇੱਕ ਨਬਾਲਗ ਦੱਸਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 4 ਦੋਸਤ (2 ਕੁੜੀਆਂ ਤੇ 2 ਮੁੰਡੇ) ਪਾਰਕ 'ਚ ਬੈਠ ਕੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਮੁਲਜ਼ਮ ਲੜਕੇ ਉਥੇ ਪਹੁੰਚੇ। ਇਨ੍ਹਾਂ ਕੁੜੀਆਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਕੁੜੀਆਂ ਦੇ ਦੋਸਤ ਲੜਕਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਇਹ ਚਾਰਾਂ ਨੂੰ ਇੱਕ ਖਾਲੀ ਪਲਾਟ 'ਚ ਲੈ ਗਏ। ਇੱਥੇ ਹੀ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪਰ ਬਾਅਦ 'ਚ ਪੀੜਤਾਂ ਨੇ ਫੋਨ ਕਰ ਪੁਲਿਸ ਨੂੰ ਸੂਚਨਾ ਦਿੱਤੀ। ਇਸ 'ਤੇ ਪੀਸੀਆਰ ਇਨ੍ਹਾਂ ਦੀ ਮਦਦ ਲਈ ਪਹੁੰਚੀ।
Published at : 16 Sep 2016 04:41 PM (IST) Tags: gangrape Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

PM ਮੋਦੀ ਦੀ ਚਾਹ ਵੇਚਣ ਵਾਲੀ AI ਵੀਡੀਓ 'ਤੇ ਭੜਕੀ BJP, ਕਿਹਾ- ਜਨਤਾ ਮਾਫ ਨਹੀਂ ਕਰੇਗੀ

PM ਮੋਦੀ ਦੀ ਚਾਹ ਵੇਚਣ ਵਾਲੀ AI ਵੀਡੀਓ 'ਤੇ ਭੜਕੀ BJP, ਕਿਹਾ- ਜਨਤਾ ਮਾਫ ਨਹੀਂ ਕਰੇਗੀ

ਪ੍ਰਧਾਨ ਮੰਤਰੀ ਦਫ਼ਤਰ ਦਾ ਬਦਲ ਦਿੱਤਾ ਨਾਮ, ਹੁਣ 'ਸੇਵਾ ਤੀਰਥ' ਵਜੋਂ ਜਾਣਿਆ ਜਾਵੇਗਾ PMO, ਜਾਣੋ ਇਸ ਪਿੱਛੇ ਦੀ ਵਜ੍ਹਾ

ਪ੍ਰਧਾਨ ਮੰਤਰੀ ਦਫ਼ਤਰ ਦਾ ਬਦਲ ਦਿੱਤਾ ਨਾਮ,  ਹੁਣ 'ਸੇਵਾ ਤੀਰਥ' ਵਜੋਂ ਜਾਣਿਆ ਜਾਵੇਗਾ PMO, ਜਾਣੋ ਇਸ ਪਿੱਛੇ ਦੀ ਵਜ੍ਹਾ

Sanchar Saathi: ਕੇਂਦਰ ਸਰਕਾਰ ਦਾ ਵੱਡਾ ਹੁਕਮ, ਹਰ ਸਮਾਰਟਫੋਨ 'ਚ ਲਾਜ਼ਮੀ ਹੋਵੇਗਾ ਇਹ ਸਰਕਾਰੀ ਐਪ; ਯੂਜ਼ਰਸ ਨਹੀਂ ਕਰ ਸਕਣਗੇ ਡਿਲੀਟ...

Sanchar Saathi: ਕੇਂਦਰ ਸਰਕਾਰ ਦਾ ਵੱਡਾ ਹੁਕਮ, ਹਰ ਸਮਾਰਟਫੋਨ 'ਚ ਲਾਜ਼ਮੀ ਹੋਵੇਗਾ ਇਹ ਸਰਕਾਰੀ ਐਪ; ਯੂਜ਼ਰਸ ਨਹੀਂ ਕਰ ਸਕਣਗੇ ਡਿਲੀਟ...

Vande Mataram Discussion: ਸੰਸਦ 'ਚ ਵੰਦੇ ਮਾਤਰਮ 'ਤੇ ਹੋਵੇਗੀ ਚਰਚਾ, 10 ਘੰਟੇ ਦਾ ਸਮਾਂ ਅਲਾਟ; PM ਮੋਦੀ ਵੀ ਹੋਣਗੇ ਸ਼ਾਮਲ

Vande Mataram Discussion: ਸੰਸਦ 'ਚ ਵੰਦੇ ਮਾਤਰਮ 'ਤੇ ਹੋਵੇਗੀ ਚਰਚਾ, 10 ਘੰਟੇ ਦਾ ਸਮਾਂ ਅਲਾਟ; PM ਮੋਦੀ ਵੀ ਹੋਣਗੇ ਸ਼ਾਮਲ

ਪਾਰਲੀਮੈਂਟ 'ਚ ਪਾਲਤੂ ਕੁੱਤਾ ਲੈਕੇ ਪਹੁੰਚੀ ਕਾਂਗਰਸ ਸਾਂਸਦ, ਵੀਡੀਓ ਵਾਇਰਲ, ਭੜਕੀ BJP

ਪਾਰਲੀਮੈਂਟ 'ਚ ਪਾਲਤੂ ਕੁੱਤਾ ਲੈਕੇ ਪਹੁੰਚੀ ਕਾਂਗਰਸ ਸਾਂਸਦ, ਵੀਡੀਓ ਵਾਇਰਲ, ਭੜਕੀ BJP

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ

Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ

Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ

Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ

ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ

ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ

LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ

LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ