News
News
ਟੀਵੀabp shortsABP ਸ਼ੌਰਟਸਵੀਡੀਓ
X

ਫੜਿਆ ਗਿਆ ਪ੍ਰਫਿਊਮਰ ਮੋਨਿਕਾ ਦਾ ਕਾਤਲ

Share:
ਗੋਆ: ਪੁਲਿਸ ਨੇ ਗੋਆ ਦੀ ਮਸ਼ਹੂਰ ਪਰਫਿਊਮਰ ਮੋਨਿਕਾ ਗੁਰਡੇ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ 'ਚ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਉਸ ਅਪਾਰਟਮੈਂਟ ਦਾ ਸਕਿਉਰਿਟੀ ਗਾਰਡ ਹੈ ਜਿੱਥੇ ਮੋਨਿਕਾ ਰਹਿੰਦੀ ਸੀ। ਪੁਲਿਸ ਮੁਤਾਬਕ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ, ਕਿਉਂਕਿ ਮੋਨਿਕਾ ਦੇ 2 ਏਟੀਐਮ ਕਾਰਡ ਗਾਇਬ ਸਨ ਜੋ ਗਾਰਡ ਤੋਂ ਬਰਾਮਦ ਕਰ ਲਏ ਗਏ ਹਨ। ਪੁਲਿਸ ਨੇ ਮੁਲਜ਼ਮ ਗਾਰਡ ਰਾਜ ਕੁਮਾਰ ਨੂੰ ਬੈਂਗਲੂਰੂ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇੱਥੇ ਹੀ ਉਸ ਨੇ ਮੋਨਿਕਾ ਦੇ ਏਟੀਐਮ ਤੋਂ ਪੈਸੇ ਕਢਵਾਏ ਸਨ। ਦਾਅਵਾ ਹੈ ਕਿ ਮੁਲਜ਼ਮ ਗਾਰਡ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹਾਲਾਂਕਿ ਪੁਲਿਸ ਕਤਲ ਦਾ ਪਿੱਛੇ ਦਾ ਮਕਸਦ ਪੂਰੀ ਤਰਾਂ ਸਾਫ ਨਹੀਂ ਕਰ ਸਕੀ ਹੈ। ਫਿਲਹਾਲ ਪੁਲਿਸ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ। ਮਸ਼ਹੂਰ ਪ੍ਰਫਿਊਮਰ 39 ਸਾਲਾ ਮੋਨਿਕਾ ਗੁਰਡੇ ਦੀ ਲਾਸ਼ ਸਾਨਗੋਲਡਾ ਪਿੰਡ ‘ਚ ਇੱਕ ਕਿਰਾਏ ਦੇ ਘਰ ਅੰਦਰੋਂ 6 ਅਕਤੂਬਰ ਨੂੰ ਮਿਲੀ ਸੀ। ਪੁਲਿਸ ਜਾਂਚ ਮੁਤਾਬਕ 5 ਅਕਤੂਬਰ ਦੀ ਦੁਪਹਿਰ ਤੋਂ ਰਾਤ ਦਰਮਿਆਨ ਕਿਸੇ ਨੇ ਮੋਨਿਕਾ ਦਾ ਰੇਪ ਕਰਨ ਮਗਰੋਂ ਕਤਲ ਕੀਤਾ ਸੀ। ਉਸ ਦੀ ਲਾਸ਼ ਨਗਨ ਹਾਲਤ ‘ਚ ਸੀ ਤੇ ਹੱਥ ਪੈਰ ਬੈੱਡ ਨਾਲ ਬੰਨੇ ਹੋਏ ਸਨ। ਇਸ ਕਤਲ ਦੀ ਖਬਰ ਨੇ ਸਨਸਨੀ ਮਚਾ ਦਿੱਤੀ ਸੀ।
Published at : 10 Oct 2016 03:09 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ

ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ

ਜਦੋਂ 13 ਸਾਲ ਦੇ ਮਨਮੋਹਨ ਨੇ ਮੁਹੰਮਦ ਅਲੀ ਜਿਨਾਹ ਦੇ ਮੱਥੇ 'ਤੇ ਮਾਰ ਦਿੱਤੀ ਸੀ ਗੇਂਦ, ਜਾਣੋ ਡਾ. ਮਨਮੋਹਨ ਸਿੰਘ ਦੇ ਬਚਪਨ ਦਾ ਇਹ ਮਜ਼ੇਦਾਰ ਕਿੱਸਾ

ਜਦੋਂ 13 ਸਾਲ ਦੇ ਮਨਮੋਹਨ ਨੇ ਮੁਹੰਮਦ ਅਲੀ ਜਿਨਾਹ ਦੇ ਮੱਥੇ 'ਤੇ ਮਾਰ ਦਿੱਤੀ ਸੀ ਗੇਂਦ, ਜਾਣੋ ਡਾ. ਮਨਮੋਹਨ ਸਿੰਘ ਦੇ ਬਚਪਨ ਦਾ ਇਹ ਮਜ਼ੇਦਾਰ ਕਿੱਸਾ

ਪੁਲ ਦੀ ਰੇਲਿੰਗ 'ਤੇ ਬੈਠੀ ਰਹੀ, ਫਿਰ ਕੁੜੀ ਨੇ ਅਚਾਨਕ ਗੰਗਾ 'ਚ ਮਾਰ ਦਿੱਤੀ ਛਾਲ, ਵੀਡੀਓ ਨੇ ਕੀਤਾ ਹਰ ਕਿਸੇ ਨੂੰ ਹੈਰਾਨ

ਪੁਲ ਦੀ ਰੇਲਿੰਗ 'ਤੇ ਬੈਠੀ ਰਹੀ, ਫਿਰ ਕੁੜੀ ਨੇ ਅਚਾਨਕ ਗੰਗਾ 'ਚ ਮਾਰ ਦਿੱਤੀ ਛਾਲ, ਵੀਡੀਓ ਨੇ ਕੀਤਾ ਹਰ ਕਿਸੇ ਨੂੰ ਹੈਰਾਨ

ਭਾਜਪਾ ਨੂੰ ਮਿਲਿਆ 2600 ਕਰੋੜ ਤੋਂ ਵੱਧ ਦਾ ਚੰਦਾ, ਕਾਂਗਰਸ ਨੂੰ ਮਿਲਿਆ 281 ਕਰੋੜ, ਜਾਣੋ ਦੂਜੀਆਂ ਪਾਰਟੀਆਂ ਦਾ ਹਾਲ

ਭਾਜਪਾ ਨੂੰ ਮਿਲਿਆ 2600 ਕਰੋੜ ਤੋਂ ਵੱਧ ਦਾ ਚੰਦਾ, ਕਾਂਗਰਸ ਨੂੰ ਮਿਲਿਆ 281 ਕਰੋੜ, ਜਾਣੋ ਦੂਜੀਆਂ ਪਾਰਟੀਆਂ ਦਾ ਹਾਲ

ਪ੍ਰਮੁੱਖ ਖ਼ਬਰਾਂ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 28-12-2024

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 28-12-2024

RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ

RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ