News
News
ਟੀਵੀabp shortsABP ਸ਼ੌਰਟਸਵੀਡੀਓ
X

ਮੁੰਬਈ 'ਚ ਇੰਨੀ ਵੱਡੀ ਠੱਗੀ, ਪਈ FBI ਲੋੜ

Share:
ਮੁੰਬਈ: ਠਾਣੇ 'ਚ ਇੱਕ ਕਾਲ ਸੈਂਟਰ ਰਾਹੀਂ ਹੋ ਰਹੀ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਮੁੰਬਈ ਪੁਲਿਸ ਅਮਰੀਕੀ ਜਾਂਚ ਏਜੰਸੀ ਐਫਬੀਆਈ ਦੀ ਮਦਦ ਲਏਗੀ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਰੀਬ 6400 ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲੇ 'ਚ 700 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਅਦਾਲਤ ਨੇ ਮਾਮਲੇ ਦੇ ਸਾਰੇ ਮੁੱਖ ਮੁਲਜ਼ਮਾਂ ਨੂੰ 10 ਅਕਤੂਬਰ ਤੱਕ ਪੁਲਿਸ ਹਿਰਾਸਤ 'ਚ ਲਿਆ ਹੈ। ਹੁਣ ਤੱਕ ਦੀ ਕਾਰਵਾਈ ਮੁਤਾਬਕ ਪੁਲਿਸ ਨੇ ਮਾਮਲੇ ਦੇ ਜਿਆਦਾਤਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪਰ ਇਸ ਪੂਰੇ ਗੋਰਖਧੰਦੇ ਦਾ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ। ਪੁਲਿਸ ਮੁਤਾਬਕ 9 ਕਾਲ ਸੈਂਟਰਾਂ ਦੇ ਕਰੀਬ 700 ਕਰਮਚਾਰੀਆਂ ਨੇ ਨਕਲੀ ਟੈਕਸ ਅਫ਼ਸਰ ਬਣ ਕੇ ਹਜ਼ਾਰਾਂ ਅਮਰੀਕੀਆਂ ਨਾਲ ਲੱਖਾਂ ਡਾਲਰਾਂ ਦੀ ਠੱਗੀ ਮਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ। ਪਹਿਲਾਂ ਇਹ ਅਮਰੀਕੀ ਟੈਕਸ ਡਿਫਾਲਟਰਾਂ ਦੀ ਸੂਚੀ ਹਾਸਿਲ ਕਰਦੇ। ਉਸ ਤੋਂ ਬਾਅਦ ਟੈਕਸ ਅਫ਼ਸਰ ਬਣ ਕੇ ਉਨ੍ਹਾਂ ਨੂੰ ਫ਼ੋਨ 'ਤੇ ਧਮਕਾਉਂਦੇ। ਪੁਲਿਸ ਮੁਤਾਬਕ ਇਹ ਕਾਲ ਸੈਂਟਰ ਰੋਜ਼ਾਨਾ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰਦੇ ਸਨ ਅਤੇ ਇਹਨਾਂ ਦਾ ਇਹ ਧੰਦਾ ਪਿਛਲੇ ਕਰੀਬ 1 ਸਾਲ ਤੋਂ ਚੱਲ ਰਿਹਾ ਸੀ।
Published at : 07 Oct 2016 03:10 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਇਰਾਨ ‘ਚ ਹਾਲਾਤ ਬੇਕਾਬੂ: ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ, ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਚੇਤਾਵਨੀ

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦਾ ਦਾਅਵਾ, ਰਿਪੋਰਟ 'ਚ ਦੱਸਿਆ ਲਾਰੈਂਸ ਬਿਸ਼ਨੋਈ ਗੈਂਗ ਕੈਨੇਡਾ 'ਚ ਭਾਰਤ ਸਰਕਾਰ ਲਈ ਕਰ ਰਿਹਾ ਕੰਮ! ਖਾਲਿਸਤਾਨ ਆਗੂਆਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ

ਨਵੇਂ ਸਾਲ 'ਚ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! DA 'ਚ ਵਾਧਾ, ਜਾਣੋ ਕਿਹੜੇ ਰਾਜਾਂ 'ਚ ਮਿਲਿਆ ਤੋਹਫ਼ਾ?

Cold Wave: ਉੱਤਰੀ ਭਾਰਤ ਸ਼ੀਤ ਲਹਿਰ ਦੀ ਚਪੇਟ 'ਚ, ਦਿੱਲੀ 'ਚ 2023 ਤੋਂ ਬਾਅਦ ਸਭ ਤੋਂ ਠੰਡੀ ਜਨਵਰੀ, ਸਾਰੇ ਰਿਕਾਰਡ ਟੁੱਟੇ!

Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...

ਪ੍ਰਮੁੱਖ ਖ਼ਬਰਾਂ

Hoshiarpur Robbery: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, 20 ਮਿੰਟਾਂ 'ਚ ₹1.25 ਕਰੋੜ ਦੀ ਚੋਰੀ, ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜਿਆ, 45 ਕਿਲੋ ਚਾਂਦੀ ਤੇ ਸੋਨਾ ਚੋਰੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (15-01-2026)

Punjab News: ਦੂਜਿਆਂ ਦੇ ਘਰ ਚਮਕਾਉਣ ਵਾਲੇ ਦੀ ਚਮਕੀ ਕਿਸਮਤ, ਫਾਜ਼ਿਲਕਾ ਦੇ ਮਜ਼ਦੂਰ ਦੀ ਨਿਕਲੀ ਲਾਟਰੀ, ਪਰਿਵਾਰ 'ਚ ਖੁਸ਼ੀ ਦੀ ਲਹਿਰ

Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?