News
News
ਟੀਵੀabp shortsABP ਸ਼ੌਰਟਸਵੀਡੀਓ
X

ਮੋਦੀ ਦਾ ਇੱਕ ਹੋਰ ਸਰਜੀਕਲ ਸਟ੍ਰਾਈਕ, ਬੇਨਾਮੀ ਜਾਇਦਾਦਾਂ ਵਾਲਿਆਂ ਦੀ ਸ਼ਾਮਤ

Share:
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਕਾਲੇ ਧਨ 'ਤੇ ਦੂਜਾ ਸਰਜੀਕਲ ਸਟ੍ਰਾਈਕ ਕੀਤਾ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਦੇ ਹਾਈਵੇ ਨੇੜੇ ਜ਼ਮੀਨਾਂ ਦਿੱਤੇ ਜਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਸ਼ਹਿਰਾਂ ਦੇ ਵੀ.ਆਈ.ਪੀ. ਇਲਾਕਿਆਂ 'ਚ ਮੌਜੂਦ ਜਾਇਦਾਦਾਂ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਹੈ।
ਇੰਨਾ ਹੀ ਨਹੀਂ, ਮੁੱਖ ਉਦਯੋਗਿਕ ਪਲਾਟਾਂ, ਵਪਾਰਕ ਫਲੈਟਾਂ ਤੇ ਦੁਕਾਨਾਂ ਦੀ ਵੀ ਜਾਂਚ ਹੋ ਰਹੀ ਹੈ। ਜਾਂਚ ਇਹ ਕੀਤੀ ਜਾ ਰਹੀ ਹੈ ਕਿ ਪਲਾਟ ਤੇ ਦੁਕਾਨਾਂ ਕਿਸ ਦੇ ਨਾਮ 'ਤੇ ਹਨ। ਇਸ 'ਚ ਵੱਡੇ ਬੰਗਲੇ ਤੇ ਉਦਯੋਗਿਕ ਪਲਾਟ ਵੀ ਸ਼ਾਮਲ ਹਨ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨਵੀਂ ਦਿੱਲੀ ਦੇ ਲੁਟੀਅਨ ਜੋਨ ਚ' ਵੀ ਕੁਝ ਬੰਗਲਿਆਂ ਦਾ ਅਸਲ ਮਾਲਕ ਕੋਈ ਹੈ ਤੇ ਕੁਝ ਬੰਗਲੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਖਰੀਦੇ ਗਏ ਹਨ। ਇੱਕ ਬੰਗਲੇ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਉਹ ਅਸਲੀ ਮਾਲਕ ਦੇ ਸੀ.ਏ. ਦੇ ਨਾਮ 'ਤੇ ਖਰੀਦਿਆ ਗਿਆ ਹੈ। ਅਜਿਹੇ ਸਾਰੇ ਮਾਮਲਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਾਲੇ ਧਨ ਤੇ ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਕੱਸਦਿਆਂ ਸਰਕਾਰ ਨੇ ਮਹਿਕਮਿਆਂ ਤੋਂ ਸਰਕਾਰੀ ਜ਼ਮੀਨਾਂ ਦਾ ਰਿਕਾਰਡ ਵੀ ਮੰਗਿਆ ਹੈ। ਕਿੱਥੇ ਕਿੱਥੇ ਨਾਜਾਇਜ਼ ਕਬਜ਼ੇ ਹਨ, ਇਸ ਦੀ ਸੂਚੀ ਵੀ ਮੰਗੀ ਜਾ ਰਹੀ ਹੈ। ਇਸ ਜਾਂਚ 'ਚ ਆਮਦਨ ਤੇ ਕਰ ਵਿਭਾਗ ਦੇ ਨਾਲ ਹੋਰ ਮਹਿਕਮਿਆਂ ਦੀ ਮਦਦ ਲਈ ਜਾ ਰਹੀ ਹੈ ਤੇ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।
ਕਰੀਬ 200 ਤੋਂ ਵੱਧ ਟੀਮਾਂ ਅਜਿਹੀਆਂ ਜਇਦਾਦਾਂ ਦੀ ਜਾਂਚ ਕਰਨ ਤੇ ਸਬੂਤ ਇਕੱਠੇ ਕਰਨ 'ਚ ਲੱਗੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਸਰਕਾਰ ਕਾਰਵਾਈ ਕਰੇਗੀ। ਇਸ ਲਈ ਬੇਨਾਮੀ ਟ੍ਰਾਂਜੈਕਸ਼ਨ ਐਕਟ 2016 ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਐਕਟ 1 ਨਵੰਬਰ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਇਸ ਐਕਟ ਤਹਿਤ ਬੇਨਾਮੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ ਹੈ ਤੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
Published at : 18 Nov 2016 12:05 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Farmer Protest: ਡੱਲੇਵਾਲ ਨਾਲ ਮੀਟਿੰਗ ਤੋਂ ਪਹਿਲਾਂ ਰਾਕੇਸ਼ ਟਿਕੈਤ 'ਤੇ ਹੋਇਆ ਹਮਲਾ ? ਵੀਡੀਓ ਹੋ ਰਹੀ ਵਾਇਰਲ, ਜਾਣੋ ਕੀ ਹੈ ਸੱਚਾਈ ?

Farmer Protest: ਡੱਲੇਵਾਲ ਨਾਲ ਮੀਟਿੰਗ ਤੋਂ ਪਹਿਲਾਂ ਰਾਕੇਸ਼ ਟਿਕੈਤ 'ਤੇ ਹੋਇਆ ਹਮਲਾ ? ਵੀਡੀਓ ਹੋ ਰਹੀ ਵਾਇਰਲ, ਜਾਣੋ ਕੀ ਹੈ ਸੱਚਾਈ ?

ਅਰਵਿੰਦ ਕੇਜਰੀਵਾਲ ਵੱਲੋਂ ਵੱਡੀ ਸੌਗਾਤ, ਔਰਤਾਂ ਨੂੰ ਹਰ ਮਹੀਨੇ ਮਿਲੇਗਾ ਇੱਕ ਹਜ਼ਾਰ ਰੁਪਏ, ਚੋਣਾਂ ਤੋਂ ਬਾਅਦ ਹੋ ਜਾਣਗੇ ਦੁੱਗਣੇ

ਅਰਵਿੰਦ ਕੇਜਰੀਵਾਲ ਵੱਲੋਂ ਵੱਡੀ ਸੌਗਾਤ, ਔਰਤਾਂ ਨੂੰ ਹਰ ਮਹੀਨੇ ਮਿਲੇਗਾ ਇੱਕ ਹਜ਼ਾਰ ਰੁਪਏ, ਚੋਣਾਂ ਤੋਂ ਬਾਅਦ ਹੋ ਜਾਣਗੇ ਦੁੱਗਣੇ

'ਇੱਕ ਰਾਸ਼ਟਰ, ਇੱਕ ਚੋਣ' ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ, ਅਗਲੇ ਹਫ਼ਤੇ ਸੰਸਦ 'ਚ ਪੇਸ਼ ਕਰਨ ਦੀ ਤਿਆਰੀ

'ਇੱਕ ਰਾਸ਼ਟਰ, ਇੱਕ ਚੋਣ' ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ, ਅਗਲੇ ਹਫ਼ਤੇ ਸੰਸਦ 'ਚ ਪੇਸ਼ ਕਰਨ ਦੀ ਤਿਆਰੀ

ਦੋਸਤ ਨਾਲ ਪਾਰਕ 'ਚ ਬੈਠਾ ਸੀ ਵਿਅਕਤੀ , ਬਦਮਾਸ਼ਾਂ ਨੇ ਬਰਸਾਈਆਂ ਤਾ*ੜ-ਤਾ*ੜ ਗੋ*ਲੀਆਂ, ਜਾਣੋ ਪੂਰਾ ਮਾਮਲਾ

ਦੋਸਤ ਨਾਲ ਪਾਰਕ 'ਚ ਬੈਠਾ ਸੀ ਵਿਅਕਤੀ , ਬਦਮਾਸ਼ਾਂ ਨੇ ਬਰਸਾਈਆਂ ਤਾ*ੜ-ਤਾ*ੜ ਗੋ*ਲੀਆਂ, ਜਾਣੋ ਪੂਰਾ ਮਾਮਲਾ

FIR ਦਰਜ ਹੁੰਦਿਆਂ ਹੀ ਰਾਤ ਦੇ ਹਨੇਰੇ 'ਚ ਫਰਾਰ ਹੋਏ ਅਤੁਲ ਸੁਭਾਸ਼ ਦੇ ਸੱਸ ਅਤੇ ਸਾਲਾ, ਬੇਂਗਲੁਰੂ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

FIR ਦਰਜ ਹੁੰਦਿਆਂ ਹੀ ਰਾਤ ਦੇ ਹਨੇਰੇ 'ਚ ਫਰਾਰ ਹੋਏ ਅਤੁਲ ਸੁਭਾਸ਼ ਦੇ ਸੱਸ ਅਤੇ ਸਾਲਾ, ਬੇਂਗਲੁਰੂ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

ਪ੍ਰਮੁੱਖ ਖ਼ਬਰਾਂ

Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ