News
News
ਟੀਵੀabp shortsABP ਸ਼ੌਰਟਸਵੀਡੀਓ
X

ਮੌਤ ਦੇ ਮੂੰਹ 'ਚੋਂ ਕੱਢੇ 4 ਭਾਰਤੀ, IS ਨੇ ਕੀਤਾ ਸੀ ਅਗਵਾ

Share:
ਨਵੀਂ ਦਿੱਲੀ: ਆਈਐਸ ਦੀ ਕੈਦ 'ਚੋਂ 4 ਭਾਰਤੀਆਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਇਹ ਲੋਕ ਨਾਰਥ ਲੀਬੀਆ ਦੇ ਸਿਰਤੇ ਯੂਨੀਵਰਸਿਟੀ 'ਚ ਪੜ੍ਹਾਉਂਦੇ ਸਨ। ਅਜਿਹੀ ਸ਼ੰਕਾ ਜਤਾਈ ਗਈ ਸੀ ਕਿ ਲੀਬੀਆ 'ਚ ਜੁਲਾਈ 2015 'ਚ ਦੋ ਅਧਿਆਪਕਾਂ ਸਮੇਤ 4 ਲੋਕਾਂ ਨੂੰ ਆਈਐਸ ਨੇ ਅਗਵਾ ਕੀਤਾ ਸੀ।
ਇਨ੍ਹਾਂ ਨੂੰ ਲੀਬੀਆ 'ਚ ਉਸ ਵੇਲੇ ਅਗਵਾ ਕੀਤਾ ਗਿਆ ਸੀ, ਜਦ ਉਹ ਤ੍ਰਿਪੋਲੀ ਏਅਰਪੋਰਟ ਜਾ ਰਹੇ ਸਨ। ਇਨ੍ਹਾਂ 'ਚ ਟੀ. ਗੋਪਾਲ ਕ੍ਰਿਸ਼ਨਨ ਆਂਧਰ ਪ੍ਰਦੇਸ਼ ਤੋਂ, ਸੀ. ਬਲਰਾਮ ਕ੍ਰਿਸ਼ਨ ਤੇਲੰਗਾਨਾ ਤੇ ਲਕਸ਼ਮੀਕਾਂਤ ਰਾਮ ਕ੍ਰਿਸ਼ਨਨ, ਐਮ. ਵਿਜੇ ਕੁਮਾਰ ਦੋਵੇਂ ਕਰਨਾਟਕ ਦੇ ਰਹਿਣ ਵਾਲੇ ਹਨ। ਕੱਲ੍ਹ ਐਮ ਬਾਲ ਕ੍ਰਿਸ਼ਨਨ ਨੇ ਆਪਣੀ ਪਤਨੀ ਨੂੰ ਹੈਦਰਾਬਾਦ ਫੋਨ ਕਰ ਕੇ ਦੱਸਿਆ ਕਿ ਉਹ ਠੀਕ ਠਾਕ ਹੈ। ਉਸ ਨੇ ਦੱਸਿਆ ਹੈ ਕਿ ਲੀਬੀਅਨ ਆਰਮੀ ਨੇ ਉਨ੍ਹਾਂ ਨੂੰ ਰੈਸਕਿਊ ਕੀਤਾ ਹੈ।
ਜ਼ਿਕਰਯੋਗ ਹੈ ਕਿ ਬਾਲ ਕ੍ਰਿਸ਼ਨਨ ਉਨ੍ਹਾਂ ਲੋਕਾਂ 'ਚੋਂ ਇੱਕ ਸੀ, ਜਿਨ੍ਹਾਂ ਨੂੰ 2014 'ਚ ਲੀਬੀਆ ਤੋਂ ਏਅਰਲਿਫਟ ਕੀਤਾ ਗਿਆ ਸੀ। ਬਾਅਦ 'ਚ ਕਾਲਜ ਖੁੱਲਣ ਤੋਂ ਬਾਅਦ ਉਹ ਦੁਬਾਰਾ ਲੀਬੀਆ ਚਲੇ ਗਏ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟਰ 'ਤੇ ਲਿਖਿਆ, "ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਆਂਧਰ ਪ੍ਰਦੇਸ਼ ਦੇ ਟੀ ਗੋਪਾਲ ਕ੍ਰਿਸ਼ਨਨ ਤੇ ਤੇਲੰਗਾਨਾ ਦੇ ਸੀ ਬਲਰਾਮ ਕ੍ਰਿਸ਼ਨ ਨੂੰ ਰਿਹਾਅ ਕਰਾ ਲਿਆ ਗਿਆ ਹੈ। ਉਨ੍ਹਾਂ ਨੂੰ 29 ਜੁਲਾਈ 2015 ਨੂੰ ਅਗਵਾ ਕੀਤਾ ਗਿਆ ਸੀ।"
Published at : 15 Sep 2016 04:55 PM (IST) Tags: rajasthan Bikaner love
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਵਨਤਾਰਾ ਦੇ ਲਈ ਅਨੰਤ ਅੰਬਾਨੀ ਨੂੰ ਮਿਲਿਆ 'Global Humanitarian Award', ਸਭ ਤੋਂ ਨੌਜਵਾਨ ਤੇ ਪਹਿਲੇ ਏਸ਼ੀਆਈ ਜੇਤੂ ਬਣੇ

ਵਨਤਾਰਾ ਦੇ ਲਈ ਅਨੰਤ ਅੰਬਾਨੀ ਨੂੰ ਮਿਲਿਆ 'Global Humanitarian Award', ਸਭ ਤੋਂ ਨੌਜਵਾਨ ਤੇ ਪਹਿਲੇ ਏਸ਼ੀਆਈ ਜੇਤੂ ਬਣੇ

US-India Trade: ਭਾਰਤ 'ਚ ਬਾਸਮਤੀ ਦਾ ਡਿੱਗੇਗਾ ਭਾਅ! ਟਰੰਪ ਨੇ ਦਿੱਤਾ ਵੱਡਾ ਝਟਕਾ

US-India Trade: ਭਾਰਤ 'ਚ ਬਾਸਮਤੀ ਦਾ ਡਿੱਗੇਗਾ ਭਾਅ! ਟਰੰਪ ਨੇ ਦਿੱਤਾ ਵੱਡਾ ਝਟਕਾ

ਟਰੰਪ ਫਿਰ ਭਾਰਤ ਨੂੰ ਧੋਖਾ ਦੇਵੇਗਾ, ਨਵੇਂ ਟੈਰਿਫ ਲਗਾਏਗਾ... ਵ੍ਹਾਈਟ ਹਾਊਸ ਵਿੱਚ ਬੋਲੇ, 'ਉਹ ਧੋਖਾ ਕਰ ਰਹੇ ਨੇ...'

ਟਰੰਪ ਫਿਰ ਭਾਰਤ ਨੂੰ ਧੋਖਾ ਦੇਵੇਗਾ, ਨਵੇਂ ਟੈਰਿਫ ਲਗਾਏਗਾ... ਵ੍ਹਾਈਟ ਹਾਊਸ ਵਿੱਚ ਬੋਲੇ, 'ਉਹ ਧੋਖਾ ਕਰ ਰਹੇ ਨੇ...'

IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ

IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ

ਇੰਡੀਗੋ ਫਲਾਈਟ ਸੰਕਟ 'ਚ ਨਵਾਂ ਮੋੜ! ਹੈਦਰਾਬਾਦ ‘ਚ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਅਰਪੋਰਟ ਮੱਚੀ ਤਰਥੱਲੀ, ਹਾਈ ਅਲਰਟ ਜਾਰੀ

ਇੰਡੀਗੋ ਫਲਾਈਟ ਸੰਕਟ 'ਚ ਨਵਾਂ ਮੋੜ! ਹੈਦਰਾਬਾਦ ‘ਚ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਅਰਪੋਰਟ ਮੱਚੀ ਤਰਥੱਲੀ, ਹਾਈ ਅਲਰਟ ਜਾਰੀ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...

Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...

Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ

Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ

Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...

Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...

ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!

ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!