News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਹੱਦੀ ਪਿੰਡਾਂ 'ਚ ਛਾਇਆ ਸਨਾਟਾ, ਰਾਤ ਭਰ ਨਹੀਂ ਜਗੀ ਬੱਤੀ

Share:
ਨਵੀਂ ਦਿੱਲੀ: ਪਾਕਿਸਤਾਨ ਨਾਲ ਲੱਗੀ ਸਰਹੱਦ ਦੇ ਨਾਲ ਹੀ ਪੂਰੇ ਦੇਸ਼ 'ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਪੂਰੀ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਰਾਤ ਵੇਲੇ ਪਾਕਿ ਸਰਹੱਦ ਨਾਲ ਲਗਦੇ ਪਿੰਡਾਂ 'ਚ ਸਨਾਟਾ ਪਸਰਿਆ ਰਿਹਾ। ਬੀਐਸਐਫ ਦੇ ਹੁਕਮਾਂ ਮੁਤਾਬਕ ਸਰਹੱਦੀ ਪਿੰਡਾਂ 'ਚ ਲਾਈਟ ਤੱਕ ਨਹੀਂ ਜਗਾਈ ਗਈ। ਹਾਲਾਂਕਿ ਸਰਹੱਦ 'ਤੇ ਲੱਗੀ ਫੈਂਸਿੰਗ 'ਤੇ ਫਲੱਡ ਲਾਈਟਾਂ ਜਗਾਈਆਂ ਗਈਆਂ ਹਨ। ਖਦਸ਼ਾ ਹੈ ਕਿ ਭਾਰਤ ਵੱਲੋਂ ਪਾਕਿ ਦੇ ਕਬਜੇ ਵਾਲੇ ਕਸ਼ਮੀਰ 'ਚ ਕੀਤੇ ਸਰਜੀਕਲ ਅਟੈਕ ਤੋਂ ਬਾਅਦ ਪਾਕਿਸਤਾਨ ਭਾਰਤੀ ਇਲਾਕੇ 'ਚ ਕੋਈ ਜਵਾਬੀ ਕਾਰਵਾਈ ਕਰ ਸਥਾਨਕ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਵੱਡੇ ਅੱਤਵਾਦੀ ਹਮਲੇ ਦੀ ਸ਼ੰਕਾ ਦੇ ਚੱਲਦਿਆਂ ਰਾਜਧਾਨੀ ਦਿੱਲੀ ਵੀ ਹਾਈ ਅਲਰਟ 'ਤੇ ਹੈ। ਮਾਲ, ਮੈਟਰੋ ਸਟੇਸ਼ਨ, ਏਅਰਪੋਰਟ, ਮੰਦਰ ਤੇ ਮਾਰਕਿਟ ਸਮੇਤ ਹੋਰ ਮੁੱਖ ਥਾਵਾਂ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਮੁੰਦਰ 'ਚ ਇੱਕ ਸ਼ੱਕੀ ਕਿਸ਼ਤੀ ਦੇਖੇ ਜਾਣ ਤੋਂ ਬਾਅਦ ਮੁੰਬਈ ਤੇ ਆਸਪਾਸ ਦੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸ਼ੱਕੀ ਕਿਸ਼ਤੀ 'ਚ ਸਵਾਰ ਲੋਕ ਮਛੇਰਿਆਂ ਤੋਂ ਮੁੰਬਈ ਦਾ ਰਾਸਤਾ ਪੁੱਛ ਰਹੇ ਸਨ। ਇਸ 'ਤੇ ਮਛੇਰਿਆਂ ਨੇ ਤੁਰੰਤ ਕੋਸਟਗਾਰਡ ਨੂੰ ਜਾਣਕਾਰੀ ਦੇ ਦਿੱਤੀ। ਪੰਜਾਬ ਚ ਵੀ ਮੁੱਖ ਸਰਕਾਰੀ ਤੇ ਮਹੱਤਵਪੂਰਣ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਏਅਰਬੇਸ 'ਤੇ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਰਹੱਦ ਦੇ 10 ਕਿਲੋਮੀਟਰ ਦਾਇਰੇ ਦੇ ਅੰਦਰ ਆਉਂਦੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲੋਕਾਂ ਦੇ ਰਹਿਣ ਲਈ ਹੋਰ ਪਿੰਡਾਂ ਦੇ ਸਕੂਲਾਂ, ਗੁਰਦੁਆਰਿਆਂ ਤੇ ਧਰਮਸ਼ਾਲਾ ਸਮੇਤ ਹੋਰ ਸੁਰੱਖਿਅਤ ਥਾਵਾਂ ‘ਤੇ ਕੈਂਪ ਲਗਾਏ ਗਏ ਹਨ। ਲੋਕਾਂ ਦੇ ਖਾਣ-ਪੀਣ ਅਤੇ ਹੋਰ ਜਰੂਰਤਾਂ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਭਾਵਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ 1-1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਾਰੇ ਅਫਸਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ।
Published at : 01 Oct 2016 10:45 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Farmers Protest: ਡੱਲੇਵਾਲ ਦੀ ਸਿਹਤ ਬਾਰੇ ਡਾਕਟਰਾਂ ਨੇ ਕੀਤਾ ਵੱਡਾ ਖੁਲਾਸਾ, ਸੁਣ ਕੇ ਕੰਬ ਜਾਏਗੀ ਰੂਹ!

Farmers Protest: ਡੱਲੇਵਾਲ ਦੀ ਸਿਹਤ ਬਾਰੇ ਡਾਕਟਰਾਂ ਨੇ ਕੀਤਾ ਵੱਡਾ ਖੁਲਾਸਾ, ਸੁਣ ਕੇ ਕੰਬ ਜਾਏਗੀ ਰੂਹ!

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 42 ਦਿਨ, ਹਾਲਤ ਹੋ ਰਹੀ ਖ਼ਰਾਬ, ਅੱਜ ਕੋਰਟ ਕਰੇਗਾ ਸੁਣਵਾਈ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 42 ਦਿਨ, ਹਾਲਤ ਹੋ ਰਹੀ ਖ਼ਰਾਬ, ਅੱਜ ਕੋਰਟ ਕਰੇਗਾ ਸੁਣਵਾਈ

ਪ੍ਰਮੁੱਖ ਖ਼ਬਰਾਂ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ

ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ

Mata Vaishno Devi: ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ

Mata Vaishno Devi: ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ